ਮੋਸੁਲ— ਇਰਾਕ ਦੇ ਦੱਖਣੀ ਮੋਸੁਲ 'ਚ ਐਤਵਾਰ ਨੂੰ ਇਕ ਆਤਮਘਾਤੀ ਹਮਲੇ ਵਿਚ 3 ਪੁਲਸ ਕਰਮਚਾਰੀਆਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ 4 ਆਤਮਘਾਤੀ ਹਮਲਾਵਰਾਂ ਸਮੇਤ ਕੁੱਲ 10 ਅੱਤਵਾਦੀਆਂ ਦਾ ਇਕ ਸਮੂਹ ਅਲ ਅਰੀਜ ਦੇ ਫੈਡਰਲ ਪੁਲਸ ਹੈਲੀਕਾਪਟਰ ਅੱਡੇ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਹਮਲੇ ਵਿਚ 3 ਪੁਲਸ ਕਰਮਚਾਰੀਆਂ ਅਤੇ 3 ਹਥਿਆਰਬੰਦ ਅੱਤਵਾਦੀ ਮਾਰੇ ਗਏ ਹਨ। ਪੁਲਸ ਨੇ ਇਕ ਹੋਰ ਅੱਤਵਾਦੀ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਦੌੜਨ 'ਚ ਸਫਲ ਰਿਹਾ।
ਪੁਲਸ ਨੇ ਹੋਰ ਅੱਤਵਾਦੀਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਸਾਹੇ ਦੌੜਨ ਵਿਚ ਸਫਲ ਰਹੇ। ਅਲ ਅਰੀਜ਼ ਦੱਖਣੀ ਮੋਸੁਲ 'ਚ ਸਥਿਤ ਹੈ, ਜਿੱਥੋਂ ਦੇ ਕੁਝ ਜ਼ਿਲੇ ਕਟੜਪੰਥੀ ਸੁੰਨੀ ਸਮੂਹ ਦੇ ਕੰਟਰੋਲ ਵਿਚ ਹਨ। ਇਸਲਾਮਿਕ ਸਟੇਟ (ਆਈ. ਐੱਸ.) ਨੇ ਮੋਸੁਲ ਦੇ ਉੱਤਰੀ-ਪੱਛਮੀ ਹਿੱਸੇ 'ਤੇ ਪੂਰੀ ਤਰ੍ਹਾਂ ਆਪਣਾ ਕੰਟਰੋਲ ਕਰ ਲਿਆ ਹੈ, ਜਿਸ 'ਚ ਪੁਰਾਣਾ ਸ਼ਹਿਰ ਵੀ ਸ਼ਾਮਲ ਹੈ। ਇੱਥੇ ਆਈ. ਐੱਸ. ਨਾਲ ਲੜਨ ਲਈ ਅਮਰੀਕੀ ਸਹਿਯੋਗੀ ਸੁਰੱਖਿਆ ਫੋਰਸ ਤਾਇਨਾਤ ਹੈ।
'ਆਈ ਡਰੀਮਡ ਆਫ਼ ਅਫ਼ਰੀਕਾ' ਦੀ ਲੇਖਿਕਾ ਕੁਕੀ ਗਾਲਮਾਨ 'ਤੇ ਕੀਨੀਆ 'ਚ ਹੋਇਆ ਜਾਨਲੇਵਾ ਹਮਲਾ
NEXT STORY