ਕੇਪ ਕੈਨੇਵਰਲ/ਅਮਰੀਕਾ (ਏਜੰਸੀ)- ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਸਣੇ ਪੁਲਾੜ ਸਟੇਸ਼ਨ 'ਤੇ ਫਸੇ ਨੈਸ਼ਨਲ ਏਅਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ (ਨਾਸਾ) ਦੋ ਪੁਲਾੜ ਯਾਤਰੀਆਂ ਨੂੰ ਨਿਰਧਾਰਤ ਸਮੇਂ ਤੋਂ ਥੋੜ੍ਹਾ ਪਹਿਲਾਂ ਧਰਤੀ 'ਤੇ ਵਾਪਸ ਲਿਆਂਦਾ ਜਾ ਸਕਦਾ ਹੈ। ਨਾਸਾ ਨੇ ਇਹ ਜਾਣਕਾਰੀ ਦਿੱਤੀ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਮੰਗਲਵਾਰ ਨੂੰ ਕਿਹਾ ਕਿ ਸਪੇਸਐਕਸ ਆਉਣ ਵਾਲੀਆਂ ਪੁਲਾੜ ਯਾਤਰੀ ਉਡਾਣਾਂ ਲਈ ਕੈਪਸੂਲ ਬਦਲ ਦੇਵੇਗਾ ਤਾਂ ਜੋ ਬੁੱਚ ਵਿਲਮੋਰ ਅਤੇ ਸੁਨੀ (ਸੁਨੀਤਾ) ਵਿਲੀਅਮਜ਼ ਨੂੰ ਮਾਰਚ ਦੇ ਅਖੀਰ ਜਾਂ ਅਪ੍ਰੈਲ ਦੇ ਸ਼ੁਰੂ ਦੀ ਬਜਾਏ ਮਾਰਚ ਦੇ ਅੱਧ ਵਿੱਚ ਵਾਪਸ ਲਿਆਂਦਾ ਜਾ ਸਕੇ। ਉਹ 8 ਮਹੀਨਿਆਂ ਤੋਂ ਵੱਧ ਸਮੇਂ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਫਸੇ ਹੋਏ ਹਨ।
ਨਾਸਾ ਦੇ ਕਮਰਸ਼ੀਅਲ ਕਰੂ ਪ੍ਰੋਗਰਾਮ ਦੇ ਮੈਨੇਜਰ ਸਟੀਵ ਸਟਿਚ ਨੇ ਇੱਕ ਬਿਆਨ ਵਿੱਚ ਕਿਹਾ, "ਪੁਲਾੜ ਯਾਤਰਾ ਅਣਪਛਾਤੀਆਂ ਚੁਣੌਤੀਆਂ ਨਾਲ ਭਰੀ ਹੋਈ ਹੈ।" ਟੈਸਟ ਪਾਇਲਟਾਂ ਦਾ ਜੂਨ ਵਿੱਚ ਬੋਇੰਗ ਦੇ ਸਟਾਰਲਾਈਨਰ ਕੈਪਸੂਲ 'ਤੇ ਵਾਪਸ ਆਉਣਾ ਤੈਅ ਸੀ ਪਰ ਕੈਪਸੂਲ ਨੂੰ ਪੁਲਾੜ ਸਟੇਸ਼ਨ ਤੱਕ ਪਹੁੰਚਣ ਵਿੱਚ ਇੰਨੀ ਮੁਸ਼ਕਲ ਆਈ ਕਿ ਨਾਸਾ ਨੇ ਇਸਨੂੰ ਖਾਲੀ ਵਾਪਸ ਲਿਆਉਣ ਦਾ ਫੈਸਲਾ ਕੀਤਾ। ਸਪੇਸਐਕਸ ਨੇ ਵਧੇਰੇ ਤਿਆਰੀਆਂ ਦੀ ਲੋੜ ਕਾਰਨ ਇੱਕ ਨਵੇਂ ਕੈਪਸੂਲ ਦੇ ਲਾਂਚ ਵਿੱਚ ਦੇਰੀ ਕੀਤੀ, ਜਿਸ ਨਾਲ ਵਿਲਮੋਰ ਅਤੇ ਵਿਲੀਅਮਜ਼ ਨੂੰ ਵਾਪਸ ਲਿਆਉਣ ਦੇ ਮਿਸ਼ਨ ਵਿੱਚ ਹੋਰ ਦੇਰੀ ਹੋ ਗਈ। ਹੁਣ ਨਵਾਂ ਕੈਪਸੂਲ 12 ਮਾਰਚ ਨੂੰ ਲਾਂਚ ਕੀਤਾ ਜਾਵੇਗਾ।
ਇਜ਼ਰਾਈਲ ਨੇ ਗਾਜ਼ਾ ਦੇ ਆਲੇ-ਦੁਆਲੇ ਫੌਜਾਂ ਦੀ ਤਾਇਨਾਤੀ ਵਧਾਉਣ ਦਾ ਦਿੱਤਾ ਹੁਕਮ
NEXT STORY