ਬੀਜਿੰਗ— ਸੁਪਰ ਟਾਈਫੂਨ 'ਮਾਂਖੁਤ' ਐਤਵਾਰ ਨੂੰ ਦੱਖਣੀ ਚੀਨ ਦੇ ਗੁਆਂਗਦੋਂਗ ਪਹੁੰਚ ਗਿਆ, ਜਿਸ 'ਚ 2 ਲੋਕਾਂ ਦੀ ਮੌਤ ਹੋ ਗਈ ਤੇ 24.5 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਉਥੋਂ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ। ਤੂਫਾਨ ਦੇ ਕਾਰਨ 400 ਤੋਂ ਵਧੇਰੇ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਇਸ ਤੂਫਾਨ ਨੇ ਹਾਂਗਕਾਂਗ 'ਚ ਤਬਾਹੀ ਮਚਾਈ ਤੇ ਫਿਲਪੀਨ 'ਚ ਇਸ ਨਾਲ ਘੱਟ ਤੋਂ ਘੱਟ 64 ਲੋਕਾਂ ਦੀ ਮੌਤ ਹੋ ਗਈ। ਟਾਈਫੂਨ ਦੱਖਣੀ ਚੀਨ ਦੇ ਜਿਯਾਂਗਮੇਨ ਸ਼ਹਿਰ ਦੇ ਤੱਟ ਨਾਲ ਐਤਵਾਰ ਸ਼ਾਮ ਨੂੰ ਟਕਰਾਇਆ। ਇਸ ਦੌਰਾਨ ਹਵਾ ਦੀ ਰਫਤਾਰ 162 ਕਿਲੋਮੀਟਰ ਪ੍ਰਤੀ ਘੰਟਾ ਸੀ।
ਸਰਕਾਰੀ ਪ੍ਰਸਾਰਕ ਪੱਤਰਕਾਰ ਏਜੰਸੀ ਨੇ ਦੱਸਿਆ ਕਿ ਗੁਆਂਗਦੋਂਗ ਸੂਬੇ 'ਚ ਦੋ ਲੋਕਾਂ ਦੀ ਮੌਤ ਹੋ ਗਈ ਹੈ ਤੇ 200 ਤੋਂ ਵਧੇਰੇ ਲੋਕ ਜ਼ਖਮੀ ਹੋਏ ਹਨ। ਗੁਆਂਗਦੋਂਗ ਹਾਂਗਕਾਂਗ ਦੇ ਨੇੜੇ ਸਥਿਤ ਹੈ। ਸਰਕਾਰੀ ਪੱਤਰਕਾਰ ਏਜੰਸੀ ਸਿਨਹੂਆ ਮੁਤਾਬਕ 24.5 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਲਿਜਾਇਆ ਗਿਆ ਹੈ ਤੇ ਐਤਵਾਰ ਨੂੰ 48,000 ਤੋਂ ਵਧੇਰੇ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਨੂੰ ਵਾਪਸ ਬੰਦਰਗਾਹਾਂ 'ਤੇ ਬੁਲਾਇਆ ਗਿਆ ਹੈ। 29,000 ਤੋਂ ਵਧੇਰੇ ਨਿਰਮਾਣ ਅਧੀਨ ਇਮਾਰਤਾਂ ਦਾ ਕੰਮ ਰੋਕ ਦਿੱਤਾ ਗਿਆ ਹੈ ਤੇ 632 ਟੂਰਿਸਟ ਪਲੇਸਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਤੂਫਾਨ ਆਉਣ 'ਤੇ ਚੀਨ ਦੇ ਦੱਖਣੀ ਸੂਬੇ ਹੇਨਾਨ 'ਚ ਦੋ-ਤਿਹਾਈ ਹਵਾਈ ਅੱਡਿਆਂ 'ਤੇ 400 ਤੋਂ ਜ਼ਿਆਦਾ ਉਡਾਣਾ ਨੂੰ ਰੱਦ ਕਰ ਦਿੱਤਾ ਗਿਆ ਸੀ ਜਦਕਿ ਸਾਰੇ ਤੱਟੀ ਹੋਟਲਾਂ ਤੇ ਸਕੂਲਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ।
ਹੇਨਾਨ ਸਰਕਾਰੀ ਸੈਰ-ਸਪਾਟਾ ਵਿਭਾਗ ਨੇ ਹੇਨਾਨ 'ਚ ਐਤਵਾਰ ਤੇ ਸੋਮਵਾਰ ਨੂੰ ਸਾਰੇ ਹੋਟਲਾਂ, ਸਕੂਲਾਂ ਤੇ ਹੋਰਾਂ ਥਾਵਾਂ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਹਨ। ਗੁਆਂਗਦੋਂਗ ਨੇ ਵੀ ਇਸੇ ਤਰ੍ਹਾਂ ਦੀ ਸਾਵਧਾਨੀ ਵਰਤੀ ਹੈ। ਸ਼ਨੀਵਾਰ ਤੱਕ ਸਾਰੀਆਂ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਨੂੰ ਬੰਦਰਗਾਹ 'ਤੇ ਵਾਪਸ ਬੁਲਾ ਲਿਆ ਗਿਆ। ਸਿਵਲ ਮਾਮਲਿਆਂ ਦੇ ਵਿਭਾਗ ਨੇ ਖਰਾਬ ਮੌਸਮ ਦੀ ਸਥਿਤੀ 'ਚ ਪਨਾਹ ਲੈਣ ਲਈ ਲੋੜਵੰਦਾਂ ਦੀ ਮਦਦ ਲਈ 3,777 ਐਮਰਜੰਸੀ ਪਨਾਹਘਰ ਖੋਲ੍ਹੇ ਹਨ। ਸਿਹਤ ਸਬੰਧੀ ਵਿਭਾਗ ਨੂੰ ਵੀ ਹਾਈ ਅਲਰਟ 'ਤੇ ਰੱਖਿਆ ਗਿਆ ਹੈ। ਲੋਕਾਂ ਨੂੰ ਤੂਫਾਨ ਦੌਰਾਨ ਬਚਾਉਣ ਲਈ 1,000 ਲਾਈਫਬੋਟਾਂ ਤੇ ਆਪਦਾ ਰਾਹਤ ਸਮਾਨ ਤਿਆਰ ਰੱਖਿਆ ਗਿਆ ਹੈ। ਸ਼ੇਨਝੇਨ ਹਵਾਈ ਅੱਡੇ 'ਤੇ ਵੀ ਐਤਵਾਰ ਸਵੇਰੇ 8 ਵਜੇ ਤੱਕ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਲੰਬੀ ਦੂਰੀ ਦੀਆਂ ਟਰੇਨਾਂ ਨੂੰ ਸ਼ਨੀਵਾਰ ਸ਼ਾਮ ਤੋਂ ਬਾਅਦ ਰੋਕ ਦਿੱਤਾ ਗਿਆ ਸੀ ਤੇ ਐਤਵਾਰ ਨੂੰ ਤੱਟੀ ਹਾਈਵੇਅ ਨੂੰ ਵੀ ਬੰਦ ਕਰ ਦਿੱਤਾ ਗਿਆ।
ਥੇਰੇਸਾ ਮੇਅ ਪ੍ਰਧਾਨ ਮੰਤਰੀ ਦੇ ਰੂਪ 'ਚ ਆਪਣੇ ਭਵਿੱਖ 'ਤੇ ਅਟਕਲਾਂ ਤੋਂ ਨਰਾਜ਼
NEXT STORY