ਵਾਸ਼ਿੰਗਟਨ (ਵਿਸ਼ੇਸ਼)- ਅਮਰੀਕੀ ਫ਼ੌਜ ਦੇ ਵਾਲਟਰ ਰੀਡ ਆਰਮੀ ਇੰਸਟੀਚਿਊਟ ਨੇ ਇਕ ਅਜਿਹੀ ਸੁਪਰ ਵੈਕਸੀਨ ਵਿਕਸਿਤ ਕੀਤੀ ਹੈ, ਜਿਸ ਦੀ ਸਿੰਗਲ ਡੋਜ਼ ਕੋਵਿਡ-19 ਅਤੇ ਸਾਰਸ ਦੇ ਸਾਰੇ ਰੂਪਾਂ ’ਤੇ ਅਸਰਦਾਰ ਹੋਵੇਗੀ। ਰੱਖਿਆ ਸੂਤਰਾਂ ਮੁਤਾਬਕ ਆਰਮੀ ਇੰਸਟੀਚਿਊਟ ਆਉਣ ਵਾਲੇ ਕਿਸੇ ਹਫ਼ਤੇ ’ਚ ਇਸ ਸੁਪਰ ਵੈਕਸੀਨ ਦਾ ਐਲਾਨ ਕਰੇਗਾ। ਸੰਸਥਾ ਨੇ ਪਿਛਲੇ ਸਾਲ ਦੇ ਸ਼ੁਰੂ ਵਿਚ ਕੋਵਿਡ-19 ਵੈਕਸੀਨ ਲਈ ਸਪਾਈਕ ਫੇਰੀਟਿਨ ਨੈਨੋਪਾਰਟੀਕਲਜ਼ (ਐੱਸ. ਪੀ. ਐੱਫ. ਐੱਨ.) ’ਤੇ ਕੰਮ ਸ਼ੁਰੂ ਕੀਤਾ ਸੀ। ਇਸ ਸਾਲ ਜਨਵਰੀ ’ਚ ਇਸ ਵੈਕਸੀਨ ਦਾ ਜਾਨਵਰਾਂ ’ਤੇ ਪ੍ਰੀਖਣ ਕੀਤਾ ਗਿਆ ਸੀ। ਇਸ ਤੋਂ ਬਾਅਦ ਅਪ੍ਰੈਲ ’ਚ ਇਸ ਦੇ ਪਹਿਲੇ ਪੜਾਅ ਦੇ ਮਨੁੱਖੀ ਪ੍ਰੀਖਣ ਨੂੰ ਮਨਜ਼ੂਰੀ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਦੁਬਈ ਦੇ ਕਿੰਗ ਨੂੰ ਜਾਰਡਨ ਦੀ ਰਾਜਕੁਮਾਰੀ ਨੂੰ ਤਲਾਕ ਦੇਣਾ ਪਿਆ ਮਹਿੰਗਾ, ਕਰਨਗੇ 5500 ਕਰੋੜ ਦਾ ਭੁਗਤਾਨ
ਮਨੁੱਖੀ ਪ੍ਰੀਖਣ ਰਿਹਾ ਸਫ਼ਲ
ਵਾਲਟਰ ਰੀਡ ਇੰਸਟੀਚਿਊਟ ਦੀ ਛੂਤ ਦੀਆਂ ਬਿਮਾਰੀਆਂ ਦੇ ਵਿਭਾਗ ਦੇ ਨਿਰਦੇਸ਼ਕ ਡਾ. ਕੇਵਿਨ ਮੋਡਜਰਾਡ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਓਮੀਕ੍ਰੋਨ ਅਤੇ ਸਾਰਸ ਦੇ ਸਾਰੇ ਰੂਪਾਂ ਦੇ ਵਿਰੁੱਧ ਟੀਕਿਆਂ ਦੇ ਮਨੁੱਖੀ ਪ੍ਰੀਖਣ ਦੇ ਪਹਿਲੇ ਪੜਾਅ ਦੇ ਨਤੀਜੇ ਇਸ ਮਹੀਨੇ ਦੇ ਸ਼ੁਰੂ ਵਿਚ ਆ ਗਏ ਹਨ ਅਤੇ ਇਸ ਟੀਕੇ ਦਾ ਪ੍ਰੀਖਣ ਸਫ਼ਲ ਰਿਹਾ। ਇਹ ਅਗਲੀ ਪੀੜ੍ਹੀ ਦਾ ਟੀਕਾ ਹੈ ਜੋ ਕੋਰੋਨਾ ਵਾਇਰਸ ਵਿਰੁੱਧ ਵਿਆਪਕ ਸੁਰੱਖਿਆ ਪ੍ਰਦਾਨ ਕਰਦਾ ਹੈ।
ਇਹ ਵੀ ਪੜ੍ਹੋ : WHO ਮੁਖੀ ਦਾ ਵੱਡਾ ਦਾਅਵਾ, 2022 ਦੇ ਅਖ਼ੀਰ ਤੱਕ ਕੋਰੋਨਾ ਮਹਾਮਾਰੀ ਤੋਂ ਮਿਲ ਸਕਦੈ ਛੁਟਕਾਰਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਚੀਨ ਮਹਿਲਾਵਾਂ ਦੇ ਅਧਿਕਾਰੀਆਂ ਦੀ ਰੱਖਿਆ ਲਈ ਸਖ਼ਤ ਕਾਨੂੰਨ ਪਾਸ ਕਰਨ ਦੀ ਤਿਆਰੀ 'ਚ
NEXT STORY