ਮਿਲਾਨ/ਇਟਲੀ (ਸਾਬੀ ਚੀਨੀਆ) ਲੱਖਾਂ ਯੂਰੋ ਦੇ ਸਲਾਨਾ ਬਜਟ ਵਾਲੇ ਉੱਤਰੀ ਇਟਲੀ ਦੇ ਪੁਰਾਤਨ ਗੁਰਦੁਆਰਾ ਸਿੰਘ ਸਭਾ ਫਲੇਰੋ (ਬਰੇਸ਼ੀਆ) ਦੇ ਪ੍ਰਬੰਧਕ ਢਾਂਚੇ ਦੀ ਚੋਣ ਸਰਬ ਸੰਮਤੀ ਨਾਲ ਹੋ ਗਈ ਹੈ, ਜਿਸ ਵਿਚ ਸਮੁਚੇ ਪ੍ਰਬੰਧਕਾਂ ਨੇ ਸਰਬ ਸੰਮਤੀ ਨਾਲ ਸ. ਸੁਰਿੰਦਰਜੀਤ ਸਿੰਘ ਪੰਡੌਰੀ ਨੂੰ ਅਗਲੇ ਤਿੰਨ ਸਾਲ ਲਈ ਮੁੱਖ ਸੇਵਾਦਾਰ ਲਈ ਦੁਬਾਰਾ ਤੋਂ ਚੁਣ ਲਿਆ ਹੈ। ਜਦ ਕਿ ਸ: ਬਲਕਾਰ ਸਿੰਘ ਘੋੜੇਸ਼ਾਹਵਾਨ ਵਾਈਸ ਪ੍ਰਧਾਨ ਵਜੋਂ ਸੇਵਾ ਨਿਭਾਉਣਗੇ।
ਇਸ ਦੇ ਨਾਲ ਹੀ ਦੂਸਰੇ ਸੇਵਾਦਾਰ ਵੀ ਆਪਣੀ ਸੇਵਾ ਪਹਿਲਾਂ ਦੀ ਤਰ੍ਹਾਂ ਨਿਭਾਉਂਦੇ ਰਹਿਣਗੇ, ਜਿਨ੍ਹਾਂ ਵਿੱਚ ਸ਼ਰਨਜੀਤ ਸਿੰਘ ਠਾਕਰੀ ਕੈਸ਼ੀਅਰ ਅਤੇ ਜਨਰਲ ਸਕੱਤਰ, ਲੰਗਰ ਦੇ ਸੇਵਾਦਾਰ ਨਿਸ਼ਾਨ ਸਿੰਘ ਭਦਾਸ, ਵਾਇਸ ਪ੍ਰਧਾਨ ਬਲਕਾਰ ਸਿੰਘ ਘੋੜੇਸ਼ਾਹਵਾਨ, ਸਵਰਨ ਸਿੰਘ ਲਾਲੋਵਾਲ ਲਾਇਬਰੇ੍ਰੀਅਨ ਅਤੇ ਨਾਲ ਹੀ ਭੁਪਿੰਦਰ ਸਿੰਘ ਰਾਵਾਲੀ, ਮਹਿੰਦਰ ਸਿੰਘ ਮਾਜਰਾ, ਭਗਵਾਨ ਸਿੰਘ ਬਰੇਸ਼ੀਆ, ਬਲਵੀਰ ਸਿੰਘ, ਲੱਖਵਿੰਦਰ ਸਿੰਘ ਬਹਿਰਗਾਮ ਸੇਵਾ ਵਿਚ ਸਹਿਯੋਗ ਨਿਭਾਉਂਦੇ ਰਹਿਣਗੇ। ਸਮੁੱਚੀਆ ਸੰਗਤਾਂ ਨੇ ਸਹਿਮਤੀ ਪ੍ਰਗਟਾਈ ਹੈ ਤੇ ਨਾਲ ਹੀ ਨੌਜਵਾਨ ਸਭਾ ਫਲੈਰੋ ਅਤੇ ਸੰਤ ਬਾਬਾ ਪ੍ਰੇਮ ਸਿੰਘ ਯਾਦਗਾਰ ਕਮੇਟੀ ਦੇ ਅਮਰੀਕ ਸਿੰਘ ਚੌਹਾਨਾਂ, ਕੁਲ਼ਵੰਤ ਸਿੰਘ ਬੱਸੀ ਅਤੇ ਲੰਗਰ ਦੇ ਸਮੂਹ ਸੇਵਾਦਾਰਾਂ ਵਲੋਂ ਸਹਿਮਤੀ ਪ੍ਰਗਟਾਈ ਗਈ ਹੈ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਜਾਣ ਵਾਲਿਆਂ ਲਈ ਚੰਗੀ ਖ਼ਬਰ, ਟਰੂਡੋ ਸਰਕਾਰ ਜਲਦ ਦੇ ਸਕਦੀ ਹੈ ਵੱਡੀ ਰਾਹਤ
ਇਟਲੀ ਦੀਆਂ ਸਿੱਖ ਜਥੇਬੰਦੀਆਂ,ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦਿਆਂ ਨੇ ਸ: ਸੁਰਿੰਦਰਜੀਤ ਸਿੰਘ ਪੰਡੋਰੀ ਨੂੰ ਗੁਰਦੁਆਰਾ ਸਿੰਘ ਸਭਾ ਫਲੈਰੋ ਬਰੇਸ਼ੀਆ ਦੇ ਦੁਬਾਰਾ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਜਾਣ 'ਤੇ ਮੁਬਾਰਕਾਂ ਦਿੱਤੀਆਂ।ਦੱਸਣਯੋਗ ਹੈ ਕਿ ਸੁਰਿੰਦਰਜੀਤ ਸਿੰਘ ਇਟਲੀ ਸਿੱਖ ਧਰਮ ਦੀ ਰਜਿਸਟ੍ਰੇਸ਼ਨ ਲਈ ਸੇਵਾਵਾਂ ਨਿਭਾਅ ਰਹੀ ਜੱਥੇਬੰਦੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਇਟਲੀ ਦੇ ਮੋਹਰਲੀ ਕਤਾਰ ਦੇ ਆਗੂ ਹਨ ਅਤੇ ਸਥਾਨਿਕ ਪ੍ਰਸ਼ਾਸਨ ਵਿੱਚ ਚੰਗੀ ਪਹਿਚਾਣ ਰੱਖਦੇ ਹਨ।
ਇਕ ਮਜ਼ਬੂਤ ਭਾਰਤ ਦਾ ਮਤਲਬ ਇਕ ਮਜ਼ਬੂਤ ਅਮਰੀਕਾ: ਅਮਰੀਕੀ ਸੰਸਦ
NEXT STORY