ਇੰਟਰਨੈਸ਼ਨਲ ਡੈਸਕ: ਪੈਗੰਬਰ ਮੁਹੰਮਦ ਸਾਹਿਬ ਦੇ ਕਾਰਟੂਨ ਨੂੰ ਲੈ ਕੇ ਤੁਰਕੀ ਅਤੇ ਫਰਾਂਸ ਦੇ ਵਿਚਕਾਰ ਛਿੜੀ ਜੰਗ 'ਚ ਪਾਕਿਸਤਾਨ ਦਖ਼ਲ ਦੇ ਰਿਹਾ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ 'ਤੇ ਦੋਸ਼ ਲਗਾਇਆ ਕਿ ਉਹ ਜਾਣਬੁੱਝ ਕੇ ਆਪਣੇ ਨਾਗਰਿਕਾਂ ਸਮੇਤ ਮੁਸਲਮਾਨਾਂ ਨੂੰ ਭੜਕਾ ਰਿਹਾ ਹੈ। ਹਾਲਾਂਕਿ ਇਮਰਾਨ ਖਾਨ ਨੂੰ ਇਹ ਅੰਦਾਜ਼ਾ ਨਹੀਂ ਸੀ ਕਿ ਫਰਾਂਸ ਦੇ ਖ਼ਿਲਾਫ਼ ਦਿੱਤਾ ਗਿਆ ਬਿਆਨ ਉਨ੍ਹਾਂ 'ਤੇ ਭਾਰੀ ਪੈ ਜਾਵੇਗਾ।
ਖਬਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਤੁਰਕੀ ਨਾਲ ਦੋਸਤੀ ਵਧਾਉਣ ਦੇ ਚੱਲਦੇ ਸਾਊਦੀ ਅਰਬ ਅਤੇ ਈਰਾਨ ਨੇ ਪਾਕਿਸਤਾਨ ਨਾਲ ਦੂਰੀ ਬਣਾ ਲਈ ਹੈ। ਇਸ ਦਾ ਨਤੀਜਾ ਹੈ ਕਿ ਦੋਵਾਂ ਦੇਸ਼ਾਂ ਨੇ ਪਾਕਿਸਤਾਨੀ ਦੂਤਾਵਾਸਾਂ ਨੂੰ 27 ਅਕਤੂਬਰ ਨੂੰ ਜੰਮੂ-ਕਸ਼ਮੀਰ ਦੇ ਭਾਰਤ 'ਚ ਰਲੇਵੇਂ ਦੇ ਦਿਨ 'ਤੇ ਕਾਲਾ ਦਿਨ ਮਨਾਉਣ ਦਾ ਆਗਿਆ ਨਹੀਂ ਦਿੱਤੀ। ਸਾਊਦੀ ਅਰਬ ਅਤੇ ਈਰਾਨ ਦੇ ਇਸ ਕਦਮ ਨਾਲ ਪਾਕਿਸਤਾਨ ਨੂੰ ਵੱਡੀ ਨਿਰਾਸ਼ਾ ਹੱਥ ਲੱਗੀ ਹੈ।
ਈਰਾਨ ਨੇ ਸਵੀਕਾਰ ਨਹੀਂ ਕੀਤਾ ਪਾਕਿ ਦਾ ਪ੍ਰਸਤਾਵ
ਸੂਤਰਾਂ ਮੁਤਾਬਕ ਈਰਾਨ 'ਚ ਪਾਕਿਸਤਾਨੀ ਦੂਤਾਵਾਸ ਨੇ ਤੇਹਰਾਨ ਯੂਨੀਵਰਸਿਟੀ 'ਚ ਕਾਲਾ ਦਿਨ ਮਨਾਉਣ ਲਈ ਇਕ ਪ੍ਰੋਗਰਾਮ ਕਰਨ ਦਾ ਪ੍ਰਸਤਾਵ ਦਿੱਤਾ ਸੀ, ਜਿਸ ਨੂੰ ਸਵੀਕਾਰ ਨਹੀਂ ਕੀਤਾ ਗਿਆ, ਇਸ ਦੇ ਬਾਅਦ ਪਾਕਿਸਤਾਨੀ ਦੂਤਾਵਾਸ ਨੂੰ ਸਿਰਫ ਇਕ ਆਨਲਾਈਨ ਸੈਮੀਨਾਰ ਕਰਨ ਲਈ ਮਜ਼ਬੂਰ ਹੋਣਾ ਪਿਆ। ਦਰਅਸਲ ਸਾਊਦੀ ਅਤੇ ਈਰਾਨ ਦੇ ਪੈਸੇ 'ਤੇ ਪਲਣ ਵਾਲੇ ਪਾਕਿਸਤਾਨ ਨੇ ਹੁਣ ਤੁਰਕੀ ਨੂੰ ਆਪਣਾ ਆਕਾ ਬਣਾ ਲਿਆ ਹੈ। ਇਸ ਦਾ ਨਤੀਜਾ ਇਹ ਹੋਇਆ ਹੈ ਕਿ ਦੋਵਾਂ ਦੇਸ਼ਾਂ ਦੇ ਨਾਲ ਪਾਕਿਸਤਾਨ ਦੇ ਰਿਸ਼ਤਿਆਂ 'ਚ ਤਣਾਅ ਵਧ ਗਿਆ ਹੈ।
ਤੁਰਕੀ ਕਰ ਰਿਹਾ ਹੈ ਪਾਕਿ ਦਾ ਸਮਰਥਨ
ਦੱਸ ਦੇਈਏ ਕਿ ਤੁਰਕੀ ਮੁਸਲਮਾਨਾਂ ਦਾ ਨਵਾਂ ਖਲੀਫਾ ਬਣਨਾ ਚਾਹ ਰਿਹਾ ਹੈ ਅਤੇ ਪਾਕਿਸਤਾਨ ਉਸ ਦੀ ਮਦਦ ਕਰਨ 'ਚ ਲੱਗਿਆ ਹੈ। ਇਸ ਦੇ ਬਦਲੇ 'ਚ ਪਾਕਿਸਤਾਨ ਨੂੰ ਕਸ਼ਮੀਰ ਸਮੇਤ ਭਾਰਤ ਨੂੰ ਘੇਰਣ ਵਾਲੇ ਕਈ ਮੁੱਦਿਆਂ ਦਾ ਸਮਰਥਨ ਮਿਲ ਰਿਹਾ ਹੈ ਅਤੇ ਘਾਤਕ ਹਥਿਆਰ ਵੀ ਮਿਲ ਰਹੇ ਹਨ। ਪਾਕਿਸਤਾਨ ਤੁਰਕੀ 'ਚ ਅਜਿਹੇ ਰੇਡਾਰ ਲੈਣ ਦੀ ਫਿਰਾਕ 'ਚ ਹੈ ਜੋ ਉਸ ਨੂੰ ਅੱਤਵਾਦੀਆਂ ਨੂੰ ਕਸ਼ਮੀਰ 'ਚ ਭੇਜਣ 'ਚ ਮਦਦ ਕਰੇਗਾ। ਐੱਫ.ਏ.ਟੀ.ਐੱਫ. 'ਚ ਇਕੱਲੇ ਤੁਰਕੀ ਨੇ ਪਾਕਿਸਤਾਨ ਨੂੰ ਗ੍ਰੇਅ ਲਿਸਟ 'ਚੋਂ ਕੱਢਣ ਦਾ ਸਮਰਥਨ ਕੀਤਾ ਸੀ।
ਗਲਾਸਗੋ ਦੇ ਕੇਅਰ ਹੋਮਜ਼ ਕਾਮਿਆਂ ਦਾ ਹੁਣ ਹਫ਼ਤਾਵਾਰੀ ਅਧਾਰ 'ਤੇ ਹੋਵੇਗਾ ਕੋਰੋਨਾ ਟੈਸਟ
NEXT STORY