ਮੈਦੁਗੁਡੀ-ਉੱਤਰੀ ਨਾਇਜ਼ੀਰੀਆ ਦੇ ਮੈਦੁਗੁਡੀ ਸ਼ਹਿਰ 'ਚ ਸ਼ੱਕੀ ਜਿਹਾਦੀ ਬਾਗੀਆਂ ਦੇ ਹਮਲੇ 'ਚ ਘਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ ਜਦਕਿ 60 ਹੋਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਸਥਾਨਕ ਹਸਪਤਾਲ 'ਚ ਦਾਖਲ ਕਰਾਇਆ ਗਿਆ ਜਿਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਇਸ ਦਰਮਿਆਨ ਬੋਰਨੋ ਸੂਬੇ ਦੇ ਗਵਰਨਰ ਬਾਬਾਗਾਨਾ ਜੁਲੁਮ ਨੇ ਹਮਲੇ ਦੀ ਪੁਸ਼ਟੀ ਕਰਨ ਤੋਂ ਬਾਅਦ ਇਸ ਨੂੰ ਨਿੰਦਣਯੋਗ ਕਰਾਰ ਦਿੱਤਾ।
ਇਹ ਵੀ ਪੜ੍ਹੋ -ਪੁਤਿਨ ਦੀ ਸਾਊਦੀ ਅਰਬ ਤੇ ਅਮਰੀਕੀ ਨੇਤਾਵਾਂ ਨਾਲ ਸੰਪਰਕ ਦੀ ਕੋਈ ਯੋਜਨਾ ਨਹੀਂ : ਰੂਸ
ਗਵਰਨਰ ਬਾਬਾਗਾਨਾ ਜੁਲੁਮ ਨੇ ਉਸ ਹਸਪਤਾਲ ਦਾ ਦੌਰਾ ਕੀਤਾ ਜਿਥੇ ਜ਼ਖਮੀਆਂ ਨੂੰ ਦਾਖਲ ਕਰਵਾਇਆ ਗਿਆ ਹੈ। ਗਵਰਨਰ ਨੇ ਇਸ ਦੌਰਾਨ ਜ਼ਖਮੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੇ ਜਲਦ ਸਿਹਤਮੰਦ ਹੋਣ ਦੀ ਆਸ ਪ੍ਰਗਟਾਈ। ਜੁਲੁਮ ਨੇ ਕਿਹਾ ਕਿ ਇਹ ਹਮਲੇ ਦਾ ਨਵਾਂ ਤਰੀਕਾ ਹੈ, ਆਮ ਆਤਮਘਾਤੀ ਹਮਲੇ ਤੋਂ ਬਿਲਕੁਲ ਵੱਖ ਹੈ। ਹਮਲਾ ਮੰਗਲਵਾਰ ਨੂੰ ਸ਼ਾਮ ਕਰੀਬ 6 ਵਜੇ ਹੋਇਆ।
ਇਹ ਵੀ ਪੜ੍ਹੋ -ਕਿਸਾਨ ਅੰਦੋਲਨ 'ਚ ਮਾਰੇ ਗਏ ਕਿਸਾਨਾਂ ਨੂੰ ਓਨਟਾਰੀਓ ਵਿਧਾਨ ਸਭਾ 'ਚ ਦਿੱਤੀ ਗਈ ਸ਼ਰਧਾਂਜਲੀ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਪੁਤਿਨ ਦੀ ਸਾਊਦੀ ਅਰਬ ਤੇ ਅਮਰੀਕੀ ਨੇਤਾਵਾਂ ਨਾਲ ਸੰਪਰਕ ਦੀ ਕੋਈ ਯੋਜਨਾ ਨਹੀਂ : ਰੂਸ
NEXT STORY