ਬੀਜਿੰਗ (ਬਿਊਰੋ): ਪਾਕਿਸਤਾਨ ਵਿਚ ਚੀਨੀ ਨਾਗਰਿਕਾਂ ਦੀ ਨਾਲ ਭਰੀ ਬੱਸ 'ਤੇ ਹੋਏ ਅੱਤਵਾਦੀ ਹਮਲੇ ਦੇ ਬਾਅਦ ਚੀਨ ਦੀ ਕੰਪਨੀ ਨੇ ਦਸੂ ਹਾਈਡ੍ਰੋਪਾਵਰ ਦਾ ਕੰਮ ਰੋਕਣ ਦਾ ਫ਼ੈਸਲਾ ਲਿਆ ਹੈ। ਪਾਕਿਸਤਾਨ ਵਿਚ ਜੀਓ ਨਿਊਜ਼ ਮੁਤਾਬਕ ਪ੍ਰਾਜੈਕਟ 'ਤੇ ਕੰਮ ਕਰ ਰਹੀ ਚੀਨੀ ਫਰਮ ਨੇ ਸੁਰੱਖਿਆ ਚਿੰਤਾਵਾ ਦਾ ਹਵਾਲਾ ਦਿੰਦੇ ਹੋਏ ਸਾਈਟ 'ਤੇ ਕੰਮ ਬੰਦ ਕਰ ਦਿੱਤਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਕੁਝ ਜ਼ਰੂਰੀ ਪਾਕਿਸਤਾਨੀ ਕਰਮਚਾਰੀਆਂ ਨੂੰ ਛੱਡ ਕੇ ਬਾਕੀ ਸਾਰਿਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਕੰਪਨੀ ਨੇ ਕਰਮਚਾਰੀਆਂ ਨੂੰ 14 ਦਿਨ ਦੀ ਤਨਖਾਹ ਦੇ ਨਾਲ ਗਰੈਚੁਟੀ ਦੇਣ ਅਤੇ ਹਰ ਤਰ੍ਹਾਂ ਦਾ ਭੁਗਤਾਨ ਇਕੱਠੇ ਕਰਨ ਦੀ ਗੱਲ ਕਹੀ ਹੈ।
9 ਚੀਨੀ ਨਾਗਰਿਕਾਂ ਸਮੇਤ 13 ਲੋਕਾਂ ਦੀ ਮੌਤ
ਚੀਨੀ ਨਾਗਿਰਕਾਂ 'ਤੇ ਹੋਏ ਇਸ ਹਮਲੇ ਮਗਰੋਂ ਚੀਨ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਆਲੋਚਨਾ ਕੀਤੀ ਹੈ। ਚੀਨ ਦੇ ਪ੍ਰਧਾਨ ਮੰਤਰੀ ਲੀ ਕਵਿੰਗ ਨੇ ਸ਼ੁੱਕਰਵਾਰ ਨੂੰ ਆਪਣੇ ਦੋਸਤ ਇਮਰਾਨ ਨੂੰ ਚੀਨੀ ਕਰਮੀਆਂ ਅਤੇ ਸੰਸਥਾਵਾਂ ਦੀ ਸੁਰੱਖਿਆ ਲਈ ਠੋਸ ਅਤੇ ਪ੍ਰਭਾਵੀ ਕਦਮ ਚੁੱਕਣ ਲਈ ਕਿਹਾ। ਅਸ਼ਾਂਤ ਖੈਬਰ ਪਖਤੂਨਖਵਾ ਸੂਬੇ ਵਿਚ ਉਸਾਰੀ ਅਧੀਨ ਦਸੂ ਪੁਲ 'ਤੇ ਚੀਨੀ ਇੰਜੀਨੀਅਰਾਂ ਅਤੇ ਵਰਕਰਾਂ ਨੂੰ ਲਿਜਾ ਰਹੀ ਬੱਸ ਵਿਚ ਬੁੱਧਵਾਰ ਨੂੰ ਧਮਾਕਾ ਹੋਣ ਨਾਲ 9 ਚੀਨੀ ਨਾਗਰਿਕਾਂ ਅਤੇ ਫਰੰਟੀਅਰ ਕੋਰ ਦੇ 2 ਜਵਾਨਾਂ ਸਮੇਤ ਕੁੱਲ 13 ਲੋਕ ਮਾਰੇ ਗਏ ਸਨ। ਉੱਪਰੀ ਕੋਹਿਸਤਾਨ ਜ਼ਿਲ੍ਹੇ ਵਿਚ ਧਮਾਕੇ ਦੇ ਬਾਅਦ ਬੱਸ ਖੱਡ ਵਿਚ ਡਿੱਗ ਪਈ।
ਪੜ੍ਹੋ ਇਹ ਅਹਿਮ ਖਬਰ- ਅਫਗਾਨਿਸਤਾਨ 'ਚ ਹੁਣ 'ਕਮਾਂਡੋ' ਬੀਬੀਆਂ ਤਾਲਿਬਾਨ ਨੂੰ ਦੇਣਗੀਆਂ ਕਰਾਰਾ ਜਵਾਬ
ਇਮਰਾਨ ਨੇ ਜਤਾਈ ਹਮਦਰਦੀ
ਪਾਕਿਸਤਾਨੀ ਸਰਕਾਰ ਅਤੇ ਲੋਕਾਂ ਵੱਲੋਂ ਇਮਰਾਨ ਖਾਨ ਨੇ ਅੱਤਵਾਦੀ ਹਮਲਿਆਂ ਵਿਚ ਚੀਨੀ ਨਾਗਰਿਕਾਂ ਦੇ ਜ਼ਖਮੀ ਹੋਣ 'ਤੇ ਚੀਨੀ ਸਰਕਾਰ ਪ੍ਰਤੀ ਡੂੰਘੀ ਹਮਦਰਦੀ ਪ੍ਰਗਟ ਕੀਤੀ। ਉਹਨਾਂ ਨੇ ਜਾਂਚ ਵਿਚ ਕੋਈ ਕਮੀ ਨਾ ਛੱਡਣ ਦਾ ਭਰੋਸਾ ਦਿਵਾਇਆ। ਉੱਧਰ ਧਮਾਕੇ ਦੀ ਜਾਂਚ ਲਈ ਚੀਨ ਵੱਲੋਂ ਭੇਜਿਆ ਗਿਆ ਵਿਸ਼ੇਸ਼ ਜਾਂਚ ਦਲ ਪਾਕਿਸਤਾਨ ਪਹੁੰਚ ਚੁੱਕਾ ਹੈ।
ਰਾਹਤ ਦੀ ਖ਼ਬਰ, ਆਸਟ੍ਰੇਲੀਆ 'ਚ ਕੋਰੋਨਾ ਇਨਫੈਕਸ਼ਨ ਮਾਮਲਿਆਂ 'ਚ ਗਿਰਾਵਟ
NEXT STORY