ਕੋਲੰਬੋ – ਸ਼੍ਰੀਲੰਕਾਈ ਸੰਸਦ 'ਚ ਸ਼ੁੱਕਰਵਾਰ ਨੂੰ ਲਗਾਤਾਰ ਦੂਸਰੇ ਦਿਨ ਹੰਗਾਮੇ ਵਾਲੀ ਸਥਿਤੀ ਦੇਖਣ ਨੂੰ ਮਿਲੀ। ਇਸ ਦੌਰਾਨ ਸੰਸਦ ਮੈਂਬਰਾਂ ਨੇ ਇਕ-ਦੂਜੇ 'ਤੇ ਮਿਰਚੀ ਪਾਊਡਰ ਅਤੇ ਫਰਨੀਚਰ ਸੁੱਟਿਆ। ਇਸ ਤੋਂ ਬਾਅਦ ਸਪੀਕਰ ਕਾਰੂ ਜੈਸੂਰੀਆ ਨੇ ਸਦਨ ਦੇ ਅੰਦਰ ਪੁਲਸ ਬੁਲਾ ਲਈ ਅਤੇ ਸਦਨ ਦੀ ਕਾਰਵਾਈ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ। ਇਹ ਹੰਗਾਮਾ ਸਪੀਕਰ ਵਲੋਂ ਮਹਿੰਦਾ ਰਾਜਪਕਸ਼ੇ ਦੇ ਵਿਰੁੱਧ ਬੇਭਰੋਸਗੀ ਮਤੇ ਤੋਂ ਬਾਅਦ ਕੋਈ ਪ੍ਰਧਾਨ ਮੰਤਰੀ ਜਾਂ ਸਰਕਾਰ ਨਾ ਹੋਣ ਦੇ ਐਲਾਨ ਤੋਂ ਇਕ ਦਿਨ ਬਾਅਦ ਹੋਇਆ। ਸ਼ੁੱਕਰਵਾਰ ਨੂੰ ਕਾਰਵਾਈ ਭਰੋਸੇ ਦੀ ਵੋਟ ਦੀ ਪ੍ਰਕਿਰਿਆ ਨੂੰ ਦੁਹਰਾਉਣ ਦੇ ਲਈ ਸੀ, ਜਿਸ ਨੂੰ ਵੀਰਵਾਰ ਨੂੰ ਰੋਕ ਦਿੱਤਾ ਗਿਆ ਸੀ।
ਪਿਛਲੇ ਮਹੀਨੇ ਇਕ ਵਾਦ-ਵਿਵਾਦ ਵਾਲੇ ਕਦਮ ਦੇ ਤਹਿਤ ਰਾਜਪਕਸ਼ੇ ਨੂੰ ਪ੍ਰਧਾਨ ਬਣਾਉਣ ਵਾਲੇ ਰਾਸ਼ਟਰਪਤੀ ਮੈਤਰੀਪਾਲਾ ਸਿਰੀਸੈਨਾ ਨੇ ਹਟਾਏ ਗਏ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦੇ ਗਠਜੋੜ ਦੇ ਨੇਤਾਵਾਂ ਦੇ ਨਾਲ ਬੀਤੀ ਰਾਤ ਗੱਲਬਾਤ ਕੀਤੀ। ਇਸੇ ਦੌਰਾਨ ਉਹ ਸਦਨ 'ਚ ਸ਼ਕਤੀ ਪ੍ਰੀਖਣ 'ਤੇ ਸਹਿਮਤ ਹੋ ਗਏ ਸਨ। ਅਧਿਕਾਰੀਆਂ ਨੇ ਕਿਹਾ ਕਿ ਰਾਜਪਕਸ਼ੇ ਦਾ ਸਮਰਥਨ ਕਰ ਰਹੇ ਸੰਸਦ ਮੈਂਬਰ ਸਪੀਕਰ ਦੇ ਆਸਣ 'ਤੇ ਬੈਠ ਗਏ, ਜਿਸ ਕਾਰਨ ਕਾਰਵਾਈ 'ਚ ਦੇਰ ਹੋਈ। ਉਨ੍ਹਾਂ ਨੇ ਜੈਸੂਰੀਆ ਦੇ ਵਿਰੁੱਧ ਨਾਅਰੇਬਾਜ਼ੀ ਵੀ ਕੀਤੀ।
ਜੂਲੀਅਨ ਅਸਾਂਜ ਖਿਲਾਫ ਅਮਰੀਕੀ ਅਦਾਲਤ 'ਚ ਲਾਏ ਗਏ ਦੋਸ਼ : ਵਿਕੀਲਿਕਸ
NEXT STORY