ਸਟੋਕਹੋਮ - ਸਵੀਡਨ ਦੇ 130 ਸਾਲ ਪੁਰਾਣੇ ਕਿਰੂਨਾ ਟਾਊਨ ਲਈ ਵਰਦਾਨ ਹੀ ਸਰਾਪ ਬਣ ਗਿਆ ਹੈ। ਦਰਅਸਲ ਕਿਰੂਨਾ ਟਾਊਨ ਦੁਨੀਆ ਵਿਚ ਮਾਈਨਿੰਗ ਸਿਟੀ ਦੇ ਨਾਂ ਨਾਲ ਮਸ਼ਹੂਰ ਹੈ। ਇਸ ਦੇ ਹੇਠਾਂ ਆਇਰਨ ਦੀ ਮਾਤਰਾ ਕਾਫੀ ਵਧ ਹੈ। ਇਸ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਇਨ੍ਹਾਂ ਖਦਾਨਾਂ ਤੋਂ ਇਕ ਦਿਨ ਵਿਚ 6 ਆਈਫਲ ਟਾਵਰ ਦੀ ਕੀਮਤ ਦੇ ਬਰਾਬਰ ਆਇਰਨ ਕੱਢਿਆ ਜਾਂਦਾ ਹੈ।
ਇਹ ਵੀ ਪੜੋ - ਅਰਬ ਮੁਲਕਾਂ 'ਚ ਔਰਤਾਂ ਲਈ 'ਇਤਿਹਾਸਕ ਦਿਨ', UAE ਨੇ ਪੁਲਾੜ ਪ੍ਰੋਗਰਾਮ ਲਈ ਪਹਿਲੀ ਵਾਰ ਕੀਤੀ ਮਹਿਲਾ ਦੀ ਚੋਣ
ਕੁਦਰਤ ਦੇ ਇਸ ਵਰਦਾਨ ਕਾਰਣ ਮਾਈਨਿੰਗ ਕੰਪਨੀਆਂ ਨੇ ਇਥੇ ਡੇਰਾ ਲਾਈ ਰੱਖਿਆ ਹੈ। ਪਿਛਲੇ 100 ਸਾਲ ਵਿਚ ਇਥੇ ਇੰਨੀ ਪੁਟਾਈ ਕੀਤੀ ਜਾ ਚੁੱਕੀ ਹੈ ਕਿ 20 ਹਜ਼ਾਰ ਦੀ ਆਬਾਦੀ ਵਾਲਾ ਕਸਬਾ ਧਰਤੀ ਵਿਚ ਸਮਾਉਣ ਲੱਗਾ ਹੈ। ਇਸ ਨੂੰ ਦੇਖਦੇ ਹੋਏ ਸਵੀਡਨ ਸਰਕਾਰ ਸਭ ਘਰਾਂ ਨੂੰ ਸ਼ਿਫਟ ਕਰ ਰਹੀ ਹੈ ਤਾਂ ਕਿ ਖਦਾਨਾਂ ਨੂੰ ਵੀ ਬਚਾਇਆ ਜਾ ਸਕੇ। ਹਾਲਾਂਕਿ ਜਿਹੜੀਆਂ ਇਮਾਰਤਾਂ ਸ਼ਿਫਟ ਨਹੀਂ ਕੀਤੀਆਂ ਜਾ ਸਕਦੀਆਂ, ਸਰਕਾਰ ਉਨ੍ਹਾਂ ਨੂੰ ਤਬਾਹ ਕਰ ਉਸੇ ਤਰ੍ਹਾਂ ਦੀਆਂ ਰੂਬਰੂ ਇਮਾਰਤਾਂ ਨਵੇਂ ਟਾਊਨ ਵਿਚ ਬਣਾ ਰਹੀ ਹੈ।
ਇਹ ਵੀ ਪੜੋ - ਜਦ 18 ਸਾਲ ਦੇ ਪ੍ਰਿੰਸ ਫਿਲਿਪ ਨੂੰ ਦਿਲ ਦੇ ਬੈਠੀ ਸੀ 13 ਸਾਲ ਦੀ ਮਹਾਰਾਣੀ ਐਲੀਜ਼ਾਬੇਥ, ਸ਼ਾਹੀ ਜੋੜੇ ਦੀ ਪ੍ਰੇਮ ਕਹਾਣੀ
ਸਵੀਡਨ ਸਰਕਾਰ ਨੇ 2013 ਵਿਚ ਘਰਾਂ ਨੂੰ ਸ਼ਿਫਟ ਕਰਨ ਦੀ ਬਣਾਈ ਸੀ ਯੋਜਨਾ
ਸਵੀਡਨ ਸਰਕਾਰ ਨੇ 2013 ਵਿਚ ਘਰਾਂ ਨੂੰ ਸ਼ਿਫਟ ਕਰਨ ਦੀ ਯੋਜਨਾ ਬਣਾਈ ਸੀ। ਇਸ ਨੂੰ 2017 ਵਿਚ ਲਾਗੂ ਕੀਤਾ ਸਕੇ। ਪਿਛਲੇ 4 ਸਾਲਾਂ ਵਿਚ ਕਰੀਬ 20 ਫੀਸਦੀ ਘਰ ਸ਼ਿਫਟ ਕੀਤੇ ਜਾ ਚੁੱਕੇ ਹਨ। ਸਵੀਡਨ ਸਰਕਾਰ ਦਾ ਦਾਅਵਾ ਹੈ ਕਿ ਆਉਣ ਵਾਲੇ 10 ਤੋਂ 15 ਸਾਲਾਂ ਵਿਚ ਨਵਾਂ ਕਿਰੂਨਾ ਟਾਊਨ ਬਣ ਕੇ ਤਿਆਰ ਹੋ ਜਾਵੇਗਾ।
ਇਹ ਵੀ ਪੜੋ - ਅਮਰੀਕੀ ਸਮੁੰਦਰੀ ਫੌਜ ਨੇ ਭਾਰਤ 'ਚ ਕੀਤੀ 'ਦਾਦਾਗਿਰੀ', ਬਿਨਾਂ ਇਜਾਜ਼ਤ ਦੇ ਕੀਤਾ ਇਹ ਕੰਮ
ਕੋਰੋਨਾ ਕਾਰਣ ਸ਼ਿਵ ਕੁਮਾਰ ਬਟਾਲਵੀ ਦੇ ਜੀਜੇ ਦਾ ਹੋਇਆ ਦੇਹਾਂਤ
NEXT STORY