ਦੁਬਈ - ਇਸਲਾਮਕ ਮੁਲਕ ਸੰਯੁਕਤ ਰਾਜ ਅਮੀਰਾਤ (ਯੂ. ਏ. ਈ.) ਹੌਲੀ-ਹੌਲੀ ਔਰਤਾਂ ਨੂੰ ਆਜ਼ਾਦੀ ਦੀ ਉਡਾਣ ਭਰਨ ਦੀ ਇਜਾਜ਼ਤ ਦੇ ਰਿਹਾ ਹੈ। ਸੰਯੁਕਤ ਅਰਬ ਅਮੀਰਾਤ ਨੇ ਆਪਣੇ ਮੁਲਕ ਦੇ 2 ਪੁਲਾੜ ਯਾਤਰੀਆਂ ਦੇ ਨਾਮਾਂ ਦਾ ਐਲਾਨ ਕੀਤਾ ਹੈ, ਜਿਸ ਵਿਚ ਇਕ ਮਹਿਲਾ ਪੁਲਾੜ ਯਾਤਰੀ ਦਾ ਵੀ ਨਾਮ ਹੈ। ਸੰਯੁਕਤ ਅਰਬ ਅਮੀਰਾਤ ਸਣੇ ਅਰਬ ਮੁਲਕਾਂ ਵਿਚ ਇਹ ਪਹਿਲਾਂ ਮੌਕਾ ਹੈ ਜਦ ਕਿਸੇ ਔਰਤ ਨੂੰ ਪੁਲਾੜ ਵਿਚ ਜਾਣ ਦੀ ਇਜਾਜ਼ਤ ਮਿਲੀ ਹੋਵੇ, ਲਿਹਾਜ਼ਾ ਅਰਬ ਮੁਲਕਾਂ ਦੀਆਂ ਔਰਤਾਂ ਲਈ ਇਹ ਵੱਡਾ ਦਿਨ ਹੈ।
ਇਹ ਵੀ ਪੜੋ - ਜਦ 18 ਸਾਲ ਦੇ ਪ੍ਰਿੰਸ ਫਿਲਿਪ ਨੂੰ ਦਿਲ ਦੇ ਬੈਠੀ ਸੀ 13 ਸਾਲ ਦੀ ਮਹਾਰਾਣੀ ਐਲੀਜ਼ਾਬੇਥ, ਸ਼ਾਹੀ ਜੋੜੇ ਦੀ ਪ੍ਰੇਮ ਕਹਾਣੀ
ਸਪੇਸ ਪ੍ਰੋਗਰਾਮ ਵਿਚ ਮਹਿਲਾ ਪੁਲਾੜ ਯਾਤਰੀ
ਸੰਯੁਕਤ ਅਰਬ ਅਮੀਰਾਤ ਨੇ ਦੇਸ਼ ਦੇ 2 ਪੁਲਾੜ ਯਾਤਰੀਆਂ ਦੇ ਨਾਮਾਂ ਦਾ ਐਲਾਨ ਕੀਤਾ ਹੈ। ਇਹ ਦੋਵੇਂ ਪੁਲਾੜ ਯਾਤਰੀ ਸੰਯੁਕਤ ਅਰਬ ਅਮੀਰਾਤ ਦੇ ਪੁਲਾੜ ਮਿਸ਼ਨ ਵਿਚ ਹਿੱਸਾ ਲੈਣਗੇ। ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਦੋਹਾਂ ਪੁਲਾੜ ਯਾਤਰੀਆਂ ਦੇ ਨਾਮਾਂ ਦਾ ਐਲਾਨ ਸੋਸ਼ਲ ਮੀਡੀਆ ਟਵਿੱਟਰ 'ਤੇ ਕੀਤਾ। ਉਨ੍ਹਾਂ ਨੇ ਆਪਣੇ ਟਵੀਟ ਵਿਚ ਦੱਸਿਆ ਹੈ ਕਿ ਨੂਰਾ ਅਲ ਮਾਤੁਸ਼ੀ ਯੂ. ਏ. ਈ. ਦੀ ਪਹਿਲੀ ਮਹਿਲਾ ਪੁਲਾੜ ਯਾਤਰੀ ਹੋਵੇਗੀ। ਦੁਬਈ ਦੇ ਸ਼ਾਸਕ ਸ਼ੇਖ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਆਪਣੇ ਟਵੀਟ ਵਿਚ ਕਿਹਾ ਹੈ ਕਿ ਨੂਰਾ ਅਲ ਮਾਤੁਸ਼ੀ ਅਤੇ ਮੁਹੰਮਦ ਅਲ ਮੁੱਲਾ ਨੂੰ 4 ਹਜ਼ਾਰ ਉਮੀਦਵਾਰਾਂ ਵਿਚੋਂ ਸਪੇਸ ਪ੍ਰੋਗਰਾਮ ਲਈ ਚੁਣਿਆ ਗਿਆ ਹੈ।
ਇਹ ਵੀ ਪੜੋ - ਅਮਰੀਕੀ ਸਮੁੰਦਰੀ ਫੌਜ ਨੇ ਭਾਰਤ 'ਚ ਕੀਤੀ 'ਦਾਦਾਗਿਰੀ', ਬਿਨਾਂ ਇਜਾਜ਼ਤ ਦੇ ਕੀਤਾ ਇਹ ਕੰਮ
ਨੂਰਾ ਅਲ ਮਾਤੁਸ਼ੀ ਕੌਣ ਹੈ
ਐੱਮ. ਬੀ. ਆਰ. ਸਪੇਸ ਸੈਂਟਰ ਵੱਲੋਂ ਜਾਰੀ ਵੀਡੀਓ ਮੁਤਾਬਕ ਨੂਰਾ ਅਲ ਮਾਤੁਸ਼ੀ ਦਾ ਜਨਮ 1993 ਵਿਚ ਹੋਇਆ ਅਤੇ ਉਹ ਯੂ. ਏ. ਈ. ਐਸਟ੍ਰੋਨਾਟ ਪ੍ਰੋਗਰਾਮ ਦੇ ਦੂਜੇ ਬੈਚ ਦੀ ਪੁਲਾੜ ਯਾਤਰੀ ਹੈ। ਉਨ੍ਹਾਂ ਨੇ ਸੰਯੁਕਤ ਅਰਬ ਅਮੀਰਾਤ ਯੂਨੀਵਰਸਿਟੀ ਤੋਂ ਮੈਕੇਨਿਕਲ ਇੰਜੀਨੀਅਰਿੰਗ ਦੀ ਡਿਗਰੀ ਲਈ ਹੈ ਅਤੇ ਉਹ ਇਸ ਵੇਲੇ ਯੂ. ਏ. ਈ. ਦੀ ਨੈਸ਼ਨਲ ਪੈਟਰੋਲੀਅਮ ਕੰਸਟ੍ਰਕਸ਼ਨ ਕੰਪਨੀ ਵਿਚ ਬਤੌਰ ਇੰਜੀਨੀਅਰ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਨੂਰਾ ਅਲ ਮਾਤੁਸ਼ੀ ਕੰਪਨੀ ਦੀ ਯੂਥ ਕਾਊਂਸਿਲ ਦੀ ਵਾਇਸ ਪ੍ਰੈਜ਼ੀਡੈਂਟ ਹੈ। ਇਸ ਤੋਂ ਇਲਾਵਾ ਨੂਰਾ ਅਲ ਮਾਤੁਸ਼ੀ ਅਮਰੀਕਨ ਸੋਸਾਇਟੀ ਆਫ ਮੈਕੇਨਿਕਲ ਇੰਜੀਨੀਅਰਿੰਗ ਦੀ ਵੀ ਮੈਂਬਰ ਹੈ। ਨੂਰਾ ਅਲ ਮਾਤੁਸ਼ੀ ਨੇ 2011 ਇੰਟਰਨੈਸ਼ਨਲ ਮੈਥੇਮੈਟਿਕਲ ਓਲੰਪਿਯਾਡ ਵਿਚ ਪਹਿਲਾਂ ਸਥਾਨ ਹਾਸਲ ਕੀਤਾ ਸੀ। ਉਨ੍ਹਾਂ ਦੇ ਬਾਰੇ ਵਿਚ ਜਾਰੀ ਵੀਡੀਓ ਵਿਚ ਕਿਹਾ ਗਿਆ ਹੈ ਕਿ ਨੂਰਾ ਅਲ ਮਾਤੁਸ਼ੀ ਨੂੰ ਬਚਪਨ ਤੋਂ ਹੀ ਸਪੇਸ ਪ੍ਰੋਗਰਾਮ ਨੂੰ ਜਾਣਨ ਸਬੰਧੀ ਕਾਫੀ ਦਿਲਚਸਪੀ ਸੀ।
ਇਹ ਵੀ ਪੜੋ - ਅਸਲੀ ਕੋਰੋਨਾ ਵਾਰੀਅਰ : 104 ਸਾਲ ਦੀ ਉਮਰ ਤੇ 2 ਵਾਰ ਦਿੱਤੀ ਕੋਰੋਨਾ ਨੂੰ ਮਾਤ
ਸੋਮਾਲੀਆ ਦੇ ਦੋ ਸ਼ਹਿਰਾਂ 'ਚ ਧਮਾਕਾ, 5 ਦੀ ਮੌਤ
NEXT STORY