ਜਿਨੇਵਾ- ਦੱਖਣੀ ਸਵਿਟਜ਼ਰਲੈਂਡ ਵਿਚ ਐਤਵਾਰ ਨੂੰ ਆਏ ਤੂਫਾਨ ਤੋਂ ਬਾਅਦ ਜ਼ਮੀਨ ਖਿਸਕਣ ਤੋਂ ਬਾਅਦ ਬਚਾਅ ਕਰਮੀਆਂ ਨੂੰ 2 ਲਾਸ਼ਾਂ ਮਿਲੀਆਂ। ਸਥਾਨਕ ਮੀਡੀਆ ਨੇ ਦੱਸਿਆ ਕਿ ਇਹ ਘਟਨਾ ਕੈਂਟਨ ਟਿਸਿਨੋ ਦੇ ਮੈਗਿਆ ਘਾਟੀ 'ਚ ਵਾਪਰੀ ਅਤੇ ਇਕ ਵਿਅਕਤੀ ਅਜੇ ਵੀ ਲਾਪਤਾ ਹੈ।
ਐਤਵਾਰ ਸਵੇਰੇ ਸਵਿਟਜ਼ਰਲੈਂਡ ਦੇ ਰਾਸ਼ਟਰ ਵਿਯੋਲਾ ਐਮਹਰਡ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕਿਹਾ,''ਭਾਰੀ ਤੂਫਾਨ ਨੇ ਕਈ ਖੇਤਰਾਂ 'ਚ ਭਾਰੀ ਨੁਕਸਾਨ ਪਹੁੰਚਾਇਆ ਹੈ। ਟਿਸਿਨੋ 'ਚ ਲੋਕ ਲਾਪਤਾ ਹਨ।'' ਉਨ੍ਹਾਂ ਨੇ ਪ੍ਰਭਾਵਿਤ ਲੋਕਾਂ ਦੇ ਪ੍ਰਤੀ ਆਪਣੀ ਹਮਦਰਦੀ ਜ਼ਾਹਰ ਕੀਤੀ ਅਤੇ ਕਿਹਾ ਕਿ ਸਥਿਤੀ ਤਣਾਅਪੂਰਨ ਬਣੀ ਹੋਈ ਹੈ। ਕਿਰਪਾ ਆਪਣਾ ਧਿਆਨ ਰੱਖੋ ਅਤੇ ਅਧਿਕਾਰੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗਾਜ਼ਾ ਪੱਟੀ 'ਚ ਇਜ਼ਰਾਈਲ ਨੇ ਕੀਤੇ ਹਮਲੇ, 40 ਲੋਕਾਂ ਦੀ ਮੌਤ
NEXT STORY