ਜਿਨੇਵਾ (ਏਜੰਸੀ) : ਸਵਿਟਜ਼ਰਲੈਂਡ ਦੀ ਪੁਲਸ ਨੇ ਮੰਗਲਵਾਰ ਨੂੰ ਕਿਹਾ ਕਿ ਹਾਈਵੇਅ 'ਤੇ ਟ੍ਰੈਫਿਕ ਚੈਕਿੰਗ ਦੌਰਾਨ ਉਨ੍ਹਾਂ ਨੂੰ ਇੱਕ ਡਿਲੀਵਰੀ ਵੈਨ ਵਿੱਚ ਲਿਜਾਏ ਜਾ ਰਹੇ 23 ਪ੍ਰਵਾਸੀ ਮਿਲੇ ਹਨ, ਜਿਨ੍ਹਾਂ ਵਿਚ ਕਈ ਭਾਰਤੀ ਵੀ ਹਨ। ਪੁਲਸ ਨੇ ਇੱਕ ਬਿਆਨ ਵਿੱਚ ਦੱਸਿਆ ਕਿ ਪ੍ਰਵਾਸੀਆਂ ਦੀ ਉਮਰ 20 ਤੋਂ 50 ਸਾਲ ਦੇ ਵਿਚਕਾਰ ਹੈ ਅਤੇ ਉਹ ਅਫਗਾਨਿਸਤਾਨ, ਭਾਰਤ, ਸੀਰੀਆ ਅਤੇ ਬੰਗਲਾਦੇਸ਼ ਤੋਂ ਹਨ।
ਇਹ ਵੀ ਪੜ੍ਹੋ: 1300 ਸਾਲ ਤੋਂ ਪਾਣੀ ’ਚ ਤੈਰ ਰਿਹੈ ਪਿੰਡ, ਜ਼ਮੀਨ ’ਤੇ ਪੈਰ ਨਹੀਂ ਰੱਖਦੇ ਇਥੋਂ ਦੇ ਲੋਕ
ਨਿਡਵਾਲਡੇਨ ਕੈਂਟਨ (ਰਾਜ) ਦੀ ਪੁਲਸ ਨੇ ਕਿਹਾ ਕਿ ਇਤਾਲਵੀ ਰਜਿਸਟ੍ਰੇਸ਼ਨ ਨੰਬਰ ਵਾਲੇ ਇੱਕ ਵਾਹਨ ਨੂੰ ਸੋਮਵਾਰ ਸਵੇਰੇ ਕੇਂਦਰੀ ਸ਼ਹਿਰ ਲੂਸਰਨ ਦੇ ਨੇੜੇ ਬੁਓਚਸ ਵਿੱਚ ਏ 2 ਹਾਈਵੇਅ 'ਤੇ ਉੱਤਰ ਵੱਲ ਜਾਂਦੇ ਸਮੇਂ ਰੋਕਿਆ ਗਿਆ। ਅਧਿਕਾਰੀਆਂ ਨੇ ਦੇਖਿਆ ਕਿ ਵੈਨ ਵਿਚ ਮਾਲ ਰੱਖਣ ਵਾਲੀ ਜਗ੍ਹਾ ਵਿਚ ਪ੍ਰਵਾਸੀਆਂ ਨੂੰ ਖੜ੍ਹੇ ਕੀਤਾ ਹੋਇਆ ਸੀ ਅਤੇ ਕੋਈ ਖਿੜਕੀ ਵੀ ਨਹੀਂ ਸੀ।
ਇਹ ਵੀ ਪੜ੍ਹੋ: ਲਿਜ਼ ਟਰਸ ਅੱਜ ਬ੍ਰਿਟੇਨ ਦੀ ਪ੍ਰਧਾਨ ਮੰਤਰੀ ਵਜੋਂ ਚੁੱਕੇਗੀ ਸਹੁੰ, ਬੋਰਿਸ ਜਾਨਸਨ ਮਹਾਰਾਣੀ ਨੂੰ ਸੌਂਪਣਗੇ ਅਸਤੀਫ਼ਾ
ਪੁਲਸ ਨੇ ਦੱਸਿਆ ਕਿ ਵੈਨ ਕਈ ਘੰਟਿਆਂ ਤੱਕ ਬਿਨਾਂ ਰੁਕੇ ਚੱਲ ਰਹੀ ਸੀ। ਪੁਲਸ ਮੁਤਾਬਕ ਪ੍ਰਵਾਸੀ ਸਵਿਟਜ਼ਰਲੈਂਡ ਤੋਂ ਬਾਹਰ ਯੂਰਪੀ ਦੇਸ਼ਾਂ ਦੀ ਯਾਤਰਾ ਕਰਨਾ ਚਾਹੁੰਦੇ ਸਨ। ਪੁਲਸ ਨੇ ਦੱਸਿਆ ਕਿ ਵੈਨ ਦਾ ਡਰਾਈਵਰ ਗਾਂਬੀਆ ਦਾ ਰਹਿਣ ਵਾਲਾ 27 ਸਾਲਾ ਵਿਅਕਤੀ ਹੈ ਜੋ ਇਟਲੀ ਵਿਚ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਨੁੱਖੀ ਤਸਕਰੀ ਦੇ ਮਾਮਲੇ ਵਿੱਚ ਉਸ ਖ਼ਿਲਾਫ਼ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: UK ’ਚ ਵੀ ਮਸ਼ਹੂਰ ਹੋਇਆ ਭਾਰਤੀ ਪਕਵਾਨ, ਬੱਚੇ ਦਾ ਨਾਂ ਰੱਖਿਆ ‘ਪਕੌੜਾ’
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਾਕਿਸਤਾਨ 'ਚ ਨਾਬਾਲਗਾ ਨਾਲ ਸਮੂਹਿਕ ਜਬਰ-ਜ਼ਿਨਾਹ, ਫਿਰ ਬੇਰਹਿਮੀ ਨਾਲ ਕਤਲ
NEXT STORY