ਨਵੀਂ ਦਿੱਲੀ (ਇੰਟ.)- ਦੁਨੀਆਭਰ ਵਿਚ ਕਈ ਅਜਿਹੇ ਸਥਾਨ ਹਨ ਜੋ ਦੁਨੀਆ ਤੋਂ ਬੇਹੱਦ ਵੱਖ ਹਨ, ਜਿਨ੍ਹਾਂ ਬਾਰੇ ਜਾਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਦਰਅਸਲ, ਅਸੀਂ ਗੱਲ ਕਰ ਰਹੇ ਹਾਂ ਇਕ ਅਜਿਹੇ ਪਿੰਡ ਦੀ ਜੋ ਜ਼ਮੀਨ ’ਤੇ ਨਹੀਂ ਸਗੋਂ ਸਮੁੰਦਰ ਦੇ ਉੱਪਰ ਵਸਿਆ ਹੋਇਆ ਹੈ। ਇਹ ਪਿੰਡ ਬਿਲਕੁਲ ਉਂਝ ਹੀ ਪਾਣੀ ’ਤੇ ਤੈਰ ਰਿਹਾ ਹੈ ਜਿਵੇਂ ਕਸ਼ਮੀਰ ਦੀ ਡਲ ਝੀਲ ਵਿਚ ਕਿਸ਼ਤੀਆਂ ਤੈਰਦੀਆਂ ਹਨ।
ਸ਼ਾਸਕਾਂ ਦੇ ਅੱਤਿਆਚਾਰਾਂ ਤੋਂ ਦੁਖੀ ਹੋ ਕੇ ਸਮੁੰਦਰ ’ਚ ਰਹਿਣ ਲੱਗੇ ਸਨ ਲੋਕ
ਦੱਸਿਆ ਜਾਂਦਾ ਹੈ ਕਿ ਕਈ 100 ਸਾਲ ਪਹਿਲਾਂ ਟਾਂਕਾ ਜਾਤੀ ਦੇ ਲੋਕ ਮੌਜੂਦਾ ਸ਼ਾਸਕਾਂ ਦੇ ਅੱਤਿਆਚਾਰਾਂ ਤੋਂ ਦੁਖੀ ਹੋ ਕੇ ਸਮੁੰਦਰ ਦੇ ਕੰਢੇ ਰਹਿਣ ਲੱਗੇ ਸਨ। ਆਪਣੇ ਪਰਿਵਾਰ ਨੂੰ ਇਨ੍ਹਾਂ ਦੇ ਅੱਤਿਆਚਾਰਾਂ ਤੋਂ ਬਚਾਉਣ ਲਈ ਮਛੇਰਿਆਂ ਨੇ ਹੌਲੀ-ਹੌਲੀ ਆਪਣੀਆਂ ਕਿਸ਼ਤੀਆਂ ਨਾਲ ਸਮੁੰਦਰ ’ਤੇ ਹੀ ਆਪਣਾ ਘਰ ਬਣਾਉਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਕੋਈ ਖ਼ਤਰਾ ਮਹਿਸੂਸ ਹੁੰਦਾ ਤਾਂ ਆਪਣੀ ਕਿਸ਼ਤੀਆਂ ਨੂੰ ਸਮੁੰਦਰ ਵਿਚ ਕਈ ਕਿਲੋਮੀਟਰ ਦੂਰ ਤੱਕ ਲਿਜਾਂਦੇ ਸਨ।
ਇਹ ਵੀ ਪੜ੍ਹੋ: ਜਦੋਂ ਲਾਈਵ ਨਿਊਜ਼ ਬੁਲੇਟਿਨ ਦੌਰਾਨ ਮਹਿਲਾ ਐਂਕਰ ਦੇ ਮੂੰਹ 'ਚ ਵੜ ਗਈ ਮੱਖੀ, ਵੇਖੋ ਮਜ਼ੇਦਾਰ ਵੀਡੀਓ
ਅੱਜ ਵੀ ਕਾਇਮ ਹੈ ਰਵਾਇਤ
ਸਭ ਤੋਂ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਚੀਨ ਦੇ ਦੱਖਣੀ-ਪੂਰਬੀ ਇਲਾਕੇ ਦੇ ਇਹ ਮਛੇਰੇ ਅੱਜ ਵੀ ਆਪਣੀਆਂ ਰਵਾਇਤੀ ਕਿਸ਼ਤੀਆਂ ਦੇ ਮਕਾਨਾਂ ਵਿਚ ਰਹਿੰਦੇ ਹਨ। ਜਦਕਿ ਹੁਣ ਨਾ ਤਾਂ ਪੁਰਾਣੇ ਜਮਾਨੇ ਦੇ ਸ਼ਾਸਕ ਰਹੇ ਅਤੇ ਨਾ ਹੀ ਅੱਤਿਆਚਾਰ ਕਰਨ ਵਾਲੇ। ਦੱਸ ਦਈਏ ਕਿ ਹਮੇਸ਼ਾ ਸਮੁੰਦਰ ਵਿਚ ਤੈਰਦੇ ਇਨ੍ਹਾਂ ਘਰਾਂ ਵਿਚ ਰਹਿਣ ਵਾਲੀ ਇਸ ਟਾਂਕਾ ਜਾਤੀ ਨੂੰ ‘ਜਿਪਸੀਜ਼ ਆਫ ਦਿ ਸੀ’ ਵੀ ਕਿਹਾ ਜਾਂਦਾ ਹੈ?
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਦੱਖਣੀ ਕੋਰੀਆ 'ਚ 'ਹਿਨਾਮਨੋਰ' ਚੱਕਰਵਾਤ ਕਾਰਨ ਪਿਆ ਭਾਰੀ ਮੀਂਹ, 14 ਲੋਕਾਂ ਦੀ ਮੌਤ
NEXT STORY