ਸਿਡਨੀ (ਏ ਐਨ ਆਈ/ਸ਼ਿਨਹੂਆ): ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ (ਐੱਨ.ਐੱਸ.ਡਬਲਊ.) ਰਾਜ ਨੇ ਬੁੱਧਵਾਰ ਨੂੰ ਗ੍ਰੇਟਰ ਸਿਡਨੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਤਾਲਾਬੰਦੀ ਨੂੰ ਘੱਟੋ-ਘੱਟ ਦੋ ਹਫ਼ਤੇ ਲਈ ਮਤਲਬ 30 ਜੁਲਾਈ ਤੱਕ ਵਧਾਉਣ ਦਾ ਐਲਾਨ ਕੀਤਾ। ਇਹ ਫ਼਼ੈਸਲਾ ਰਾਜ ਵੱਲੋਂ ਪਿਛਲੇ 24 ਘੰਟਿਆਂ ਦੌਰਾਨ ਮੰਗਲਵਾਰ ਰਾਤ 8 ਵਜੇ ਤੱਕ ਸਥਾਨਤ ਤੌਰ 'ਤੇ 65,000 ਟੈਸਟਾਂ ਵਿਚੋਂ 97 ਕੇਸ ਦਰਜ ਕੀਤੇ ਜਾਣ ਮਗਰੋਂ ਲਿਆ ਗਿਆ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਰਾਜ ਲਈ 5 ਅਰਬ ਡਾਲਰ ਦੇ ਨਵੇਂ ਕੋਵਿਡ ਸਹਾਇਤਾ ਪੈਕੇਜ ਦੀ ਘੋਸ਼ਣਾ
ਐਨ.ਐਸ.ਡਬਲਊ. ਦੇ ਪ੍ਰੀਮੀਅਰ ਗਲੇਡੀਜ਼ ਬੇਰੇਜਿਕਲੀਅਨ ਅਤੇ ਸਿਹਤ ਮੰਤਰੀ ਬ੍ਰੈਡ ਹੈਜ਼ਾਰਡ ਨੇ ਇਕ ਬਿਆਨ ਵਿਚ ਕਿਹਾ,“ਅਸੀਂ ਸਿਹਤ ਸਲਾਹ ਦੀ ਲਗਾਤਾਰ ਸਮੀਖਿਆ ਕਰ ਰਹੇ ਹਾਂ ਅਤੇ ਜੇਕਰ ਕਿਸੇ ਤਬਦੀਲੀ ਦੀ ਲੋੜ ਹੈ ਤਾਂ ਕਮਿਊਨਿਟੀ ਨੂੰ ਅਪਡੇਟ ਕਰਨਾ ਜਾਰੀ ਰੱਖਾਂਗੇ।" ਇਸ ਦਾ ਅਰਥ ਇਹ ਹੈ ਕਿ ਇਸ ਸਮੇਂ ਕੇਂਦਰੀ ਤੱਟ, ਬਲੂ ਮਾਊਂਟੇਨਸ, ਵੋਲੋਂਗੋਂਗ ਅਤੇ ਸ਼ੈਲਹਾਰਬਰ ਸਮੇਤ ਗ੍ਰੇਟਰ ਸਿਡਨੀ ਵਿਚ ਸਾਰੀਆਂ ਪਾਬੰਦੀਆਂ ਲਾਗੂ ਰਹਿਣਗੀਆਂ। ਵਿਦਿਆਰਥੀਆਂ ਲਈ ਆਨਲਾਈਨ ਸਿਖਲਾਈ ਵੀ ਅਗਲੇ ਦੋ ਹਫ਼ਤਿਆਂ ਲਈ ਜਾਰੀ ਰਹੇਗੀ।
ਦੱਖਣੀ ਅਫਰੀਕਾ : ਜੈਕਬ ਜ਼ੁਮਾ ਦੇ ਸਮਰਥਕਾਂ ਵੱਲੋਂ ਭਾਰੀ ਹਿੰਸਾ, 72 ਲੋਕਾਂ ਦੀ ਮੌਤ
NEXT STORY