ਤਾਈਪੇ –ਕੋਰੋਨਾ ਮਹਾਮਾਰੀ ਦਰਮਿਆਨ ਤਾਈਵਾਨ ਨੇ ਦੋਸ਼ ਲਗਾਇਆ ਹੈ ਕਿ ਚੀਨ ਉਸ ਨੂੰ ਵੈਕਸੀਨ ਨਹੀਂ ਪਹੁੰਚਣ ਦੇ ਰਿਹਾ ਹੈ। ਤਾਈਵਾਨ ਦਾ ਕਹਿਣਾ ਹੈ ਕਿ ਚੀਨ ਜਰਮਨ ਫਰਮ ਬਾਇਓਏਨਟੈੱਕ ਦੇ ਨਾਲ ਕੋਵਿਡ-19 ਟੀਕਿਆਂ ਦੇ ਲਈ ਇਕ ਸੌਦੇ ’ਚ ਅੜਿੱਕਾ ਪਾ ਰਿਹਾ ਹੈ। ਤਾਈਵਾਨ ਦੇ ਰਾਸ਼ਟਰਪਤੀ ਤਸਾਈ ਇੰਗ-ਵੇਨ ਨੇ ਸੱਤਾਧਾਰੀ ਡੈਮੋਕ੍ਰੇਟਿਕ ਪ੍ਰੋਗ੍ਰੈਸਿਵ ਪਾਰਟੀ ਦੀ ਇਕ ਬੈਠਕ ’ਚ ਕਿਹਾ ਕਿ ਤਾਈਵਾਨ ਜਰਮਨ ਕੰਪਨੀ ਦੇ ਨਾਲ ਸਮਝੌਤੇ ਨੂੰ ਪੂਰਾ ਕਰਨ ਦੇ ਨੇੜੇ ਸੀ, ਪਰ ਚੀਨ ਦੀ ਦਖਲਅੰਦਾਜ਼ੀ ਕਾਰਨ ਅਸੀਂ ਅਜੇ ਵੀ ਅਨੁਬੰਧ ’ਤੇ ਦਸਤਖਤ ਨਹੀਂ ਕਰ ਸਕਦੇ ਹਾਂ।
ਇਹ ਵੀ ਪੜ੍ਹੋ-ਫਰਾਂਸ ਨੇ ਲਈ ਲੱਖਾਂ ਲੋਕਾਂ ਦੀ ਮੌਤ ਦੀ ਜ਼ਿੰਮੇਵਾਰੀ, ਮੈਕ੍ਰੋਂ ਦੀਆਂ ਇਨ੍ਹਾਂ ਗੱਲਾਂ ਨੇ ਜਿੱਤਿਆ ਲੋਕਾਂ ਦਾ ਦਿਲ
ਸਾਊਥ ਚਾਈਨਾ ਮਾਰਨਿੰਗ ਪੋਸਟ ਦੇ ਅਨੁਸਾਰ ਇਹ ਪਹਿਲੀ ਵਾਰ ਹੈ ਜਦੋਂ ਤਾਈਵਾਨ ਨੇ ਸਿੱਧੇ ਤੌਰ ’ਤੇ ਚੀਨ ’ਤੇ ਬਾਇਓਐਨਟੈਕ ਦੇ ਨਾਲ ਇਕ ਸੌਦੇ ਨੂੰ ਰੋਕਣ ਦਾ ਦੋਸ਼ ਲਗਾਇਆ ਹੈ। ਚੀਨ ਤਾਈਵਾਨ ’ਤੇ ਪੂਰਣ ਸੰਪ੍ਰਭੂਤਾ ਦਾ ਦਾਅਵਾ ਕਰਦਾ ਰਿਹਾ ਹੈ, ਜਿਥੇ 24 ਮਿਲੀਅਨ ਦੀ ਆਬਾਦੀ ਵਾਲਾ ਲੋਕਤੰਤਰ ਹੈ। ਇਸ ਤੱਥ ਦੇ ਬਾਵਜੂਦ ਕਿ ਦੋਵੇਂ ਪੱਖ 7 ਦਹਾਕਿਆਂ ਤੋਂ ਵਧ ਸਮੇਂ ਤੋਂ ਵੱਖ-ਵੱਖ ਸ਼ਾਸਿਤ ਹੈ। ਇਸੇ ਦਰਮਿਆਨ ਜਰਮਨ ਫਰਮ ਨੇ ਕਿਹਾ ਕਿ ਅਸੀਂ ਆਮਤੌਰ ’ਤੇ ਵੈਕਸੀਨ ਦੀ ਖੁਰਾਕ ਪ੍ਰਦਾਨ ਕਰਨ ਦੇ ਲਈ ਸੰਭਾਵਿਤ ਜਾਂ ਚੱਲ ਰਹੀਆਂ ਚਰਚਾਵਾਂ ’ਤੇ ਟਿੱਪਣੀ ਨਹੀਂ ਕਰਦੇ ਹਨ।
ਇਹ ਵੀ ਪੜ੍ਹੋ-ਜਰਮਨੀ ਦੇ ਮਾਹਿਰਾਂ ਨੇ ਸੁਲਝਾਈ ਵੈਕਸੀਨ ਤੋਂ ਬਾਅਦ 'ਖੂਨ ਦੇ ਥੱਕੇ' ਜੰਮਣ ਦੀ ਗੁੱਥੀ
ਸ਼ੰਘਾਈ ਫੋਸੁਨ ਫਾਰਮਾਸਿਊਟੀਕਲ ਗਰੁੱਪ ਨੇ ਵੈਕਸੀਨ ਦੀ ਸਪਲਾਈ ਦੇ ਲਈ ਪਿਛਲੇ ਸਾਲ ਬਾਇਓਐਨਟੈਕ ਦੇ ਨਾਲ ਇਕ ਸਮਝੌਤੇ ’ਤੇ ਦਸਤਖਤ ਕੀਤੇ ਅਤੇ ਮਾਰਚ ’ਚ ਤਾਈਵਾਨ ਨੂੰ ਉਨ੍ਹਾਂ ’ਚੋਂ ਕੁਝ ਖੁਰਾਕਾਂ ਦੀ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ। ਸੌਦੇ ਦੇ ਤਹਿਤ ਫੋਸੁਨ ਨੂੰ ਮੇਨਲੈਂਡ ਚੀਨ, ਹਾਂਗਕਾਂਗ, ਮਕਾਊ ਅਤੇ ਤਾਈਵਾਨ ’ਚ ਟੀਕਿਆਂ ਦੇ ਵਿਕਾਸ ਅਤੇ ਕਾਰੋਬਾਰੀਕਰਨ ਦਾ ਵਿਸ਼ੇਸ਼ ਅਧਿਕਾਰ ਗਿਆ ਸੀ। ਤਾਈਵਾਨ ’ਚ ਕੋਵਿਡ-19 ਸੰਕਟ ਲਗਾਤਾਰ ਵੱਧਦਾ ਜਾ ਰਿਹਾ ਹੈ, ਬੁੱਧਵਾਰ ਨੂੰ 635 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਅਤੇ 11 ਮੌਤਾਂ ਹੋਈਆਂ।
ਇਹ ਵੀ ਪੜ੍ਹੋ-ਹੁਣ ਕੁੱਤਿਆਂ ਤੋਂ ਇਨਸਾਨਾਂ 'ਚ ਫੈਲਿਆ ਕੋਰੋਨਾ ਵਾਇਰਸ ਦਾ ਇਹ ਵੈਰੀਐਂਟ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਜਰਮਨੀ ਦੇ ਮਾਹਿਰਾਂ ਨੇ ਸੁਲਝਾਈ ਵੈਕਸੀਨ ਤੋਂ ਬਾਅਦ 'ਖੂਨ ਦੇ ਥੱਕੇ' ਜੰਮਣ ਦੀ ਗੁੱਥੀ
NEXT STORY