ਤਾਇਪੇ (ਭਾਸ਼ਾ): ਤਾਇਵਾਨ ਦੇ ਪੂਰਬੀ ਤੱਟ ਨੇੜੇ ਇਕ ਰੇਲਗੱਡੀ ਅੰਸ਼ਕ ਰੂਪ ਨਾਲ ਪਟੜੀ ਤੋਂ ਉੱਤਰ ਗਈ। ਇਸ ਹਾਦਸੇ ਵਿਚ ਘੱਟੋ-ਘੱਟ 48 ਯਾਤਰੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਦੇ ਦਿਨ ਤੋਰੋਕ ਜੌਰਜ ਦਰਸ਼ਨੀ ਖੇਤਰ ਦੇ ਨੇੜੇ ਸਵੇਰੇ 9 ਵਜੇ ਦੇ ਕਰੀਬ ਵਾਪਰਿਆ। ਦਮਕਲ ਸੇਵਾ ਨੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ। ਮ੍ਰਿਤਕਾਂ ਵਿਚ ਰੇਲਗੱਡੀ ਦਾ ਨੌਜਵਾਨ ਵਿਆਹੁਤਾ ਡਰਾਈਵਰ ਵੀ ਸ਼ਾਮਲ ਹੈ।

ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਕ ਰੇਲਗੱਡੀ ਵਿਚ 400 ਤੋਂ ਵੱਧ ਯਾਤਰੀ ਸਵਾਰ ਸਨ। ਦਮਕਲ ਸੇਵਾ ਨੇ ਕਿਹਾ ਕਿ ਰੇਲਗੱਡੀ ਵਿਚ ਸਵਾਰ ਸਾਰੇ ਯਾਤਰੀਆਂ ਦਾ ਪਤਾ ਲੱਗ ਚੁੱਕਾ ਹੈ। ਇਸ ਵਿਚ ਦੱਸਿਆ ਗਿਆ ਹੈ ਕਿ 100 ਤੋਂ ਵੱਧ ਲੋਕ ਜ਼ਖਮੀ ਹੋਏ ਹਨ।

ਖ਼ਬਰਾਂ ਮੁਤਾਬਕ ਇਕ ਟਰੱਕ ਇਕ ਖੜ੍ਹੀ ਚੱਟਾਨ ਤੋਂ ਲੰਘਦੇ ਹੋਏ ਹੇਠਾਂ ਆ ਡਿੱਗਾ ਅਤੇ ਇੱਥੇ ਸੁਰੰਗ ਤੋਂ ਨਿਕਲ ਰਹੀ ਰੇਲਗੱਡੀ ਉਸ ਨਾਲ ਟਕਰਾ ਗਈ। ਰੇਲਗੱਡੀ ਦਾ ਜ਼ਿਆਦਾਤਰ ਹਿੱਸਾ ਹੁਣ ਵੀ ਸੁਰੰਗ ਵਿਚ ਫਸਿਆ ਹੋਣ ਕਾਰਨ, ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਯਾਤਰੀਆਂ ਨੂੰ ਸੁਰੱਖਿਅਤ ਜਗ੍ਹਾ ਤੱਕ ਪਹੁੰਚਣ ਲਈ ਦਰਵਾਜਿਆਂ, ਖਿੜਕੀਆਂ ਅਤੇ ਛੱਤਾਂ 'ਤੇ ਚੜ੍ਹਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ- ਕੈਨੇਡਾ 'ਚ ਵਧਿਆ ਕੋਰੋਨਾ ਦਾ ਕਹਿਰ, ਸਭ ਤੋਂ ਵੱਧ ਆਬਾਦੀ ਵਾਲਾ ਸੂਬਾ 4 ਹਫ਼ਤੇ ਲਈ ਬੰਦ
ਰੇਲਵੇ ਸਮਾਚਾਰ ਅਧਿਕਾਰੀ ਵੇਂਗ ਹੁਈ-ਪਿੰਗ ਨੇ ਇਸ ਨੂੰ ਤਾਇਵਾਨ ਦਾ ਸਭ ਤੋਂ ਭਿਆਨਕ ਰੇਲ ਹਾਦਸਾ ਦੱਸਿਆ ਹੈ। ਵੇਂਗ ਨੇ ਦੱਸਿਆ ਕਿ ਰੇਲਵੇ ਪ੍ਰਸ਼ਾਸਨ ਵੱਲੋਂ ਸੰਚਾਲਿਤ ਨਿਰਮਾਣ ਸਾਈਟ ਦਾ ਇਕ ਟਰੱਕ ਉੱਪਰ ਪਹਾੜੀ ਤੋਂ ਤਿਲਕ ਕੇ ਪਟੜੀਆਂ 'ਤੇ ਆ ਡਿੱਗਿਆ। ਟਰੱਕ ਵਿਚ ਉਸ ਸਮੇਂ ਕੋਈ ਸਵਾਰ ਨਹੀਂ ਸੀ। ਉਹਨਾਂ ਨੇ ਕਿਹਾ ਕਿ ਰੇਲਗੱਡੀ ਦੀ ਗਤੀ ਦਾ ਪਤਾ ਨਹੀਂ ਚੱਲ ਸਕਿਆ ਹੈ।

ਹੁਆਲਿਯਨ ਕਾਊਂਟੀ ਦੇ ਬਚਾਅ ਵਿਭਾਗ ਮੁਤਾਬਕ ਰੇਲਗੱਡੀ ਦੇ ਸੁਰੰਗ ਤੋਂ ਬਾਹਰ ਆਉਂਦੇ ਹੀ ਟਰੱਕ ਉੱਪਰੋਂ ਆ ਡਿੱਗਾ, ਜਿਸ ਨਾਲ ਸ਼ੁਰੂ ਦੇ ਪੰਜ ਡੱਬਿਆਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਿਆ ਹੈ।

ਅਧਿਕਾਰਤ ਸੈਂਟਰਲ ਨਿਊਜ਼ ਏਜੰਸੀ ਦੀ ਵੈਬਸਾਈਟ 'ਤੇ ਘਟਨਾਸਥਲ 'ਤੇ ਮੌਜੂਦ ਲੋਕਾਂ ਵੱਲੋਂ ਪੋਸਟ ਕੀਤੀਆਂ ਗਈਆਂ ਤਸਵੀਰਾਂ ਅਤੇ ਟੀਵੀ ਫੁਟੇਜ ਵਿਚ ਲੋਕ ਸੁਰੰਗ ਦੇ ਪ੍ਰਵੇਸ਼ ਦੇ ਠੀਕ ਬਾਹਰ ਰੇਲਗੱਡੀ ਦੇ ਇਕ ਡੱਬੇ ਦੇ ਖੁੱਲ੍ਹੇ ਹੋਏ ਗੇਟ 'ਤੇ ਚੜ੍ਹਦੇ ਦਿਸ ਰਹੇ ਹਨ। ਇਕ ਡੱਬੇ ਦਾ ਅੰਦਰੂਨੀ ਹਿੱਸਾ ਪੂਰੀ ਤਰ੍ਹਾਂ ਉਖੜ ਕੇ ਨੇੜਲੀ ਸੀਟ 'ਤੇ ਆ ਡਿੱਗਾ ਹੈ। ਇਹ ਹਾਦਸਾ ਚਾਰ ਦਿਨ ਦੇ ਟੌਮਬ ਸਵੀਪਿੰਗ ਉਤਸਵ ਦੇ ਪਹਿਲੇ ਦਿਨ ਵਾਪਰਿਆ ਹੈ।


ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਿਸੇ ਗ੍ਰਿਫ਼ਤਾਰੀ ਦੇ ਬਾਰੇ ਵਿਚ ਤੁਰੰਤ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਤਾਇਵਾਨ ਦੀ ਰਾਸ਼ਟਰਪਤੀ ਸਾਈ ਇੰਗ ਵੇਨ ਨੇ ਟਵੀਟ ਵਿਚ ਕਿਹਾ ਕਿ ਐਮਰਜੈਂਸੀ ਸੇਵਾਵਾਂ ਨੂੰ ਪੂਰੀ ਤਰ੍ਹਾਂ ਬਚਾਅ ਦੇ ਕੰਮ, ਯਾਤਰੀਆਂ ਅਤੇ ਪ੍ਰਭਾਵਿਤ ਸਟਾਫ ਦੀ ਮਦਦ ਦੇ ਕੰਮ 'ਤੇ ਲਗਾ ਦਿੱਤਾ ਗਿਆ ਹੈ।

ਅਸੀਂ ਇਸ ਦਿਲ ਦਹਿਲਾ ਦੇਣ ਵਾਲਾ ਹਾਦਸੇ ਨੂੰ ਦੇਖਦੇ ਹੋਏ ਉਹਨਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਸਭ ਕੁਝ ਕਰਾਂਗੇ। ਤਾਇਵਾਨ ਦੇ ਪ੍ਰਧਾਨ ਮੰਤਰੀ ਸੂ ਸੇਂਗ ਚਾਂਗ ਨੇ ਕਿਹਾ ਕਿ ਰੇਲਵੇ ਪ੍ਰਸ਼ਾਸਨ ਨੂੰ ਅਜਿਹੀ ਕਿਸੇ ਵੀ ਘਟਨਾ ਨੂੰ ਦੁਬਾਰਾ ਹੋਣ ਤੋਂ ਰੋਕਣ ਲਈ ਤੁਰੰਤ ਦੂਜੀਆਂ ਰੇਲ ਲਾਈਨਾਂ ਦੀ ਵੀ ਜਾਂਚ ਕਰਨੀ ਚਾਹੀਦੀ ਹੈ।

ਕੈਨੇਡਾ 'ਚ ਵਧਿਆ ਕੋਰੋਨਾ ਦਾ ਕਹਿਰ, ਸਭ ਤੋਂ ਵੱਧ ਆਬਾਦੀ ਵਾਲਾ ਸੂਬਾ 4 ਹਫ਼ਤੇ ਲਈ ਬੰਦ
NEXT STORY