ਤਾਈਪੇ (ਭਾਸ਼ਾ)— ਤਾਈਵਾਨ ਇਕ ਰੇਲ ਪਟੜੀ ਤੋਂ ਉਤਰ ਗਈ, ਜਿਸ ਕਾਰਨ 22 ਲੋਕਾਂ ਦੀ ਮੌਤ ਹੋ ਗਈ ਅਤੇ 171 ਜ਼ਖਮੀ ਹੋ ਗਏ ਹਨ। ਇਹ ਜਾਣਕਾਰੀ ਦੇਸ਼ ਦੇ ਰੇਲ ਪ੍ਰਸ਼ਾਸਨ ਨੇ ਦਿੱਤੀ। ਰੇਲ ਪ੍ਰਸ਼ਾਸਨ ਨੇ ਇਸ ਸਿਲਸਿਲੇ ਵਿਚ ਹੋਰ ਬਿਊਰਾ ਨਹੀਂ ਦਿੱਤਾ ਹੈ। ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਹਾਦਸਾ ਸਥਾਨਕ ਸਮੇਂ ਅਨੁਸਾਰ 4 ਵਜ ਕੇ 50 ਮਿੰਟ 'ਤੇ ਵਾਪਰਿਆ।
ਤਾਈਵਾਨ ਦੀ ਸੈਂਟਰਲ ਏਜੰਸੀ ਨੇ ਰਿਪੋਰਟ ਦਿੱਤੀ ਕਿ ਹਾਦਸੇ ਕਾਰਨ ਕਈ ਲੋਕ ਟਰੇਨ ਅੰਦਰ ਫਸੇ ਹੋਏ ਹਨ। ਇਹ ਤੁਰੰਤ ਸਾਫ ਨਹੀਂ ਹੋ ਸਕਿਆ ਕਿ ਹਾਦਸਾ ਕਿਵੇਂ ਵਾਪਰਿਆ ਪਰ ਚਸ਼ਮਦੀਦਾਂ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਇਕ ਉੱਚੀ ਆਵਾਜ਼ ਸੁਣੀ ਅਤੇ ਧੂੰਆਂ ਨਿਕਲਦਾ ਦੇਖਿਆ। ਮੌਕੇ 'ਤੇ ਐਮਰਜੈਂਸੀ ਅਤੇ ਫਾਇਰ ਫਾਈਟਰਜ਼ ਅਧਿਕਾਰੀ ਪਹੁੰਚ ਗਏ ਹਨ, ਜੋ ਕਿ ਜ਼ਖਮੀਆਂ ਨੂੰ ਹਸਪਤਾਲ ਭੇਜਣ ਦਾ ਕੰਮ ਕਰ ਰਹੇ ਹਨ। ਘਟਨਾ ਤੋਂ ਬਾਅਦ ਲਈਆਂ ਗਈਆਂ ਤਸਵੀਰਾਂ ਤੋਂ ਜ਼ਾਹਰ ਹੁੰਦਾ ਹੈ ਕਿ ਰੇਲਵੇ ਟਰੈੱਕ ਤੋਂ ਕਈ ਡੱਬੇ ਹੇਠਾਂ ਉਤਰ ਗਏ ਹਨ ਅਤੇ ਹਾਦਸਾ ਕਾਫੀ ਭਿਆਨਕ ਹੈ।
ਨੇਪਾਲ 'ਚ ਬੱਸ ਹਾਦਸੇ 'ਚ ਭਾਰਤੀ ਸਣੇ 6 ਲੋਕਾਂ ਦੀ ਮੌਤ
NEXT STORY