ਇੰਟਰਨੈਸ਼ਨਲ ਡੈਸਕ - ਈਰਾਨ ਵਿੱਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ, ਜਿਸ ਦੌਰਾਨ ਇੱਕ ਪਾਸੇ ਦੇਸ਼ ਅੰਦਰ ਖੂਨੀ ਸੰਘਰਸ਼ ਚੱਲ ਰਿਹਾ ਹੈ ਅਤੇ ਦੂਜੇ ਪਾਸੇ ਈਰਾਨੀ ਲੀਡਰਸ਼ਿਪ ਵੱਲੋਂ ਅਮਰੀਕੀ ਰਾਸ਼ਟਰਪਤੀ ਨੂੰ ਸਿੱਧੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਈਰਾਨ ਦੇ ਸੀਨੀਅਰ ਆਗੂ ਹਸਨ ਰਹੀਮਪੁਰ ਅਜ਼ਘਾਦੀ ਨੇ ਇੱਕ ਵੱਡਾ ਬਿਆਨ ਦਿੰਦਿਆਂ ਡੋਨਾਲਡ ਟਰੰਪ ਨੂੰ ਅਗਵਾ ਕਰਨ ਦੀ ਗੱਲ ਕਹੀ ਹੈ।
ਇਹ ਵੀ ਪੜ੍ਹੋ: "ਟਰੰਪ ਲਈ ਆਪਣੀ ਜ਼ਿੰਦਗੀ ਬਰਬਾਦ ਨਾ ਕਰੋ..."; ਸੜਕਾਂ 'ਤੇ ਉਤਰੇ ਪ੍ਰਦਰਸ਼ਨਕਾਰੀਆਂ ਨੂੰ ਖਾਮੇਨੇਈ ਦੀ ਚੇਤਾਵਨੀ
"ਟਰੰਪ ਨੂੰ ਕਰੋ ਅਗਵਾ"
ਸੁਪਰੀਮ ਕੌਂਸਲ ਆਫ ਕਲਚਰਲ ਰੈਵੋਲਿਊਸ਼ਨ ਦੇ ਮੈਂਬਰ ਅਜ਼ਘਾਦੀ ਨੇ ਕਿਹਾ ਕਿ ਈਰਾਨ ਨੂੰ ਟਰੰਪ ਦੇ ਨਾਲ ਉਹੀ ਕਰਨਾ ਚਾਹੀਦਾ ਹੈ ਜੋ ਅਮਰੀਕਾ ਨੇ ਵੇਨੇਜ਼ੁਏਲਾ ਦੇ ਰਾਸ਼ਟਰਪਤੀ ਮਾਦੁਰੋ ਨਾਲ ਕੀਤਾ ਸੀ। ਉਨ੍ਹਾਂ ਧਮਕੀ ਦਿੱਤੀ ਕਿ ਟਰੰਪ ਨੂੰ ਆਪਣੇ ਈਰਾਨ-ਵਿਰੋਧੀ ਰਵੱਈਏ ਦੀ ਕੀਮਤ ਚੁਕਾਉਣੀ ਪਵੇਗੀ ਅਤੇ ਉਨ੍ਹਾਂ ਨੂੰ ਅਗਵਾ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਮੁਤਾਬਕ ਇਹ ਕਾਰਵਾਈ ਟਰੰਪ ਦੇ ਰਾਸ਼ਟਰਪਤੀ ਕਾਰਜਕਾਲ ਦੌਰਾਨ ਜਾਂ ਉਸ ਤੋਂ ਬਾਅਦ ਵੀ ਹੋ ਸਕਦੀ ਹੈ।
ਇਹ ਵੀ ਪੜ੍ਹੋ: ‘ਪਹਿਲਾਂ ਗੋਲੀ ਮਾਰਾਂਗੇ, ਫਿਰ ਗੱਲ’— ਡੈਨਮਾਰਕ ਦੀ US ਨੂੰ ਸਿੱਧੀ ਧਮਕੀ
31 ਸੂਬਿਆਂ 'ਚ ਫੈਲੀ ਅੱਗ, 200 ਮੌਤਾਂ
ਈਰਾਨ ਵਿੱਚ ਪਿਛਲੇ ਸਾਲ ਦਸੰਬਰ ਤੋਂ ਸ਼ੁਰੂ ਹੋਇਆ ਇਹ ਜਨ ਅੰਦੋਲਨ ਹੁਣ ਸਾਰੇ 31 ਸੂਬਿਆਂ ਅਤੇ 100 ਤੋਂ ਵੱਧ ਸ਼ਹਿਰਾਂ ਤੱਕ ਫੈਲ ਚੁੱਕਾ ਹੈ। ਡਿੱਗਦੀ ਆਰਥਿਕਤਾ, ਰਿਆਲ ਦੀ ਕਮਜ਼ੋਰੀ ਅਤੇ ਵਧਦੀ ਬੇਰੁਜ਼ਗਾਰੀ ਤੋਂ ਪਰੇਸ਼ਾਨ ਜਨਤਾ ਹੁਣ ਸਿੱਧਾ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨੇਈ ਨੂੰ ਨਿਸ਼ਾਨਾ ਬਣਾ ਰਹੀ ਹੈ। ਮਨੁੱਖੀ ਅਧਿਕਾਰ ਸੰਗਠਨਾਂ ਅਨੁਸਾਰ, ਇਸ ਹਿੰਸਾ ਵਿੱਚ ਹੁਣ ਤੱਕ 200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,000 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕਈ ਥਾਵਾਂ 'ਤੇ ਲੋਕ ਨਿਰਵਾਸਿਤ ਕ੍ਰਾਊਨ ਪ੍ਰਿੰਸ ਰੇਜ਼ਾ ਪਹਿਲਵੀ ਦੇ ਸਮਰਥਨ ਵਿੱਚ ਵੀ ਨਾਅਰੇਬਾਜ਼ੀ ਕਰ ਰਹੇ ਹਨ।
ਇਹ ਵੀ ਪੜ੍ਹੋ: 'ਹੁਣ ਕਦੇ ਵੀ ਪਹਿਲਾਂ ਵਾਂਗ...'; ਅਰਚਨਾ ਪੂਰਨ ਸਿੰਘ ਨੂੰ ਹੋਈ ਗੰਭੀਰ ਬੀਮਾਰੀ ! ਪੁੱਤਰ ਨੇ ਕੀਤਾ ਖੁਲਾਸਾ
ਅਮਰੀਕਾ ਦੀ ਸਖ਼ਤ ਚੇਤਾਵਨੀ
ਦੂਜੇ ਪਾਸੇ, ਡੋਨਾਲਡ ਟਰੰਪ ਨੇ ਵੀ ਈਰਾਨ ਪ੍ਰਤੀ ਹਮਲਾਵਰ ਰੁਖ਼ ਅਖਤਿਆਰ ਕਰ ਲਿਆ ਹੈ। ਟਰੰਪ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਈਰਾਨੀ ਸੁਰੱਖਿਆ ਬਲਾਂ ਨੇ ਸ਼ਾਂਤੀਪੂਰਨ ਪ੍ਰਦਰਸ਼ਨਕਾਰੀਆਂ ਦਾ ਕਤਲੇਆਮ ਜਾਰੀ ਰੱਖਿਆ, ਤਾਂ ਅਮਰੀਕਾ ਦਖਲਅੰਦਾਜ਼ੀ ਕਰ ਸਕਦਾ ਹੈ। ਟਰੰਪ ਨੇ ਖਾਮੇਨੇਈ ਨੂੰ ਸਿੱਧਾ ਸੁਨੇਹਾ ਦਿੱਤਾ ਹੈ ਕਿ ਅਮਰੀਕਾ ਉੱਥੇ ਹਮਲਾ ਕਰੇਗਾ ਜਿੱਥੇ ਈਰਾਨ ਨੂੰ ਸਭ ਤੋਂ ਜ਼ਿਆਦਾ ਦਰਦ ਹੋਵੇਗਾ।
ਇਹ ਵੀ ਪੜ੍ਹੋ: ਸਿਨੇਮਾਘਰਾਂ 'ਚ 'ਮਗਰਮੱਛ' ਲੈ ਕੇ ਪਹੁੰਚੇ ਪ੍ਰਭਾਸ ਦੇ ਪ੍ਰਸ਼ੰਸਕ! 'ਦਿ ਰਾਜਾ ਸਾਬ' ਦੇ ਸੀਨ ਨੂੰ ਕੀਤਾ ਰੀ-ਕ੍ਰਿਏਟ (ਵੇਖੋ ਵੀਡੀਓ)
ਬੰਗਲਾਦੇਸ਼ 'ਚ ਇੱਕ ਹੋਰ ਹਿੰਦੂ ਨੌਜਵਾਨ ਦਾ ਕਤਲ ! ਪਹਿਲਾਂ ਬੁਰੀ ਤਰ੍ਹਾਂ ਕੁੱਟਿਆ ਤੇ ਫਿਰ ਪਿਆ 'ਤਾ ਜ਼ਹਿਰ
NEXT STORY