ਕਾਬੁਲ (ਭਾਸ਼ਾ): ਤਾਲਿਬਾਨ ਨੇ ਇਕ ਵੱਕਾਰੀ ਯੂਨੀਵਰਸਿਟੀ ਦੇ ਇਕ ਪ੍ਰਸਿੱਧ ਪ੍ਰੋਫੈਸਰ ਅਤੇ ਅਫਗਾਨਿਸਤਾਨ ਦੇ ਮੌਜੂਦਾ ਸ਼ਾਸਨ ਸਮੇਤ ਵੱਖ-ਵੱਖ ਸਰਕਾਰਾਂ ਦੇ ਸਪੱਸ਼ਟ ਆਲੋਚਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸਮੂਹ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁਜਾਹਿਦ ਨੇ ਟਵੀਟ ਕੀਤਾ ਕਿ ਫਜ਼ੀਉੱਲਾ ਜਲਾਲ ਨੂੰ ਤਾਲਿਬਾਨ ਦੀ ਖੁਫੀਆ ਇਕਾਈ ਨੇ ਹਿਰਾਸਤ 'ਚ ਲਿਆ ਹੈ। ਸਮੂਹ ਨੇ ਪ੍ਰੋਫੈਸਰ 'ਤੇ ਸੋਸ਼ਲ ਮੀਡੀਆ 'ਤੇ "ਇਤਰਾਜ਼ਯੋਗ ਟਿੱਪਣੀਆਂ" ਕਰਨ ਦਾ ਦੋਸ਼ ਲਗਾਇਆ, ਜਿਸ ਨੇ "ਲੋਕਾਂ ਨੂੰ ਸਰਕਾਰ ਵਿਰੁੱਧ ਭੜਕਾਇਆ" ਸੀ।
ਪੜ੍ਹੋ ਇਹ ਅਹਿਮ ਖ਼ਬਰ- ਕਾਬੁਲ ਹਵਾਈ ਅੱਡੇ 'ਤੇ ਵਿਛੜ ਗਿਆ ਸੀ 2 ਮਹੀਨੇ ਦਾ 'ਮਾਸੂਮ', ਹੁਣ ਪਹੁੰਚਿਆ ਪਰਿਵਾਰ ਕੋਲ
ਜ਼ਿਕਰਯੋਗ ਹੈ ਕਿ ਤਾਲਿਬਾਨ ਨੇ 20 ਸਾਲ ਤੱਕ ਚੱਲੇ ਯੁੱਧ ਤੋਂ ਬਾਅਦ 31 ਅਗਸਤ, 2021 ਨੂੰ ਅਮਰੀਕੀ ਫ਼ੌਜ ਦੀ ਵਾਪਸੀ ਤੋਂ ਪਹਿਲਾਂ ਅਫਗਾਨਿਸਤਾਨ ਦੀ ਸੱਤਾ 'ਕੇ ਕਬਜ਼ਾ ਕਰ ਲਿਆ ਸੀ। ਐਤਵਾਰ ਤੜਕੇ ਜਲਾਲ ਦੀ ਧੀ ਹਸੀਨਾ ਜਲਾਲ ਨੇ ਟਵੀਟ ਕਰਕੇ ਆਪਣੇ ਪਿਤਾ ਨੂੰ ਰਿਹਾਅ ਕਰਨ ਦੀ ਬੇਨਤੀ ਕੀਤੀ। ਉਸ ਨੇ ਟਵੀਟ ਕੀਤਾ ਕਿ ਮੈਂ ਇਸ ਪਰੇਸ਼ਾਨ ਕਰਨ ਵਾਲੀ ਖ਼ਬਰ ਦੀ ਪੁਸ਼ਟੀ ਕਰਦੀ ਹਾਂ। ਮੈਂ ਆਪਣੇ ਪਿਤਾ ਫਜ਼ੀਉੱਲਾ ਜਲਾਲ ਦੀ ਤੁਰੰਤ ਰਿਹਾਈ ਦੀ ਬੇਨਤੀ ਕੀਤੀ ਹੈ।
ਪਾਕਿਸਤਾਨ ਦੇ ਬਲੋਚਿਸਤਾਨ 'ਚ 6 ਅੱਤਵਾਦੀ ਢੇਰ
NEXT STORY