ਇੰਟਰਨੈਸ਼ਨਲ ਡੈਸਕ : ਅਫਗਾਨਿਸਤਾਨ 'ਚ ਤਾਲਿਬਾਨ ਵੱਲੋਂ ਔਰਤਾਂ 'ਤੇ ਵੱਖ-ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਇਸੇ ਕੜੀ 'ਚ ਖ਼ਬਰ ਹੈ ਕਿ ਤਾਲਿਬਾਨ ਨੇ ਦੇਸ਼ ਦੇ 2 ਸੂਬਿਆਂ 'ਚ ਗਰਭ ਨਿਰੋਧਕ ਦਵਾਈਆਂ ਦੀ ਵਿਕਰੀ 'ਤੇ ਰੋਕ ਲਗਾ ਦਿੱਤੀ ਹੈ। ਦਵਾਈਆਂ ਦੇ ਸਾਰੇ ਦੁਕਾਨਦਾਰਾਂ ਨੂੰ ਚਿਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ ਤੇ ਇਸ ਨੂੰ ਪੱਛਮੀ ਦੇਸ਼ਾਂ ਦੀ ਸਾਜ਼ਿਸ਼ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਨੀਦਰਲੈਂਡ ਨੇ ਜਾਸੂਸੀ ਦੇ ਦੋਸ਼ ’ਚ ਰੂਸੀ ਡਿਪਲੋਮੈਟਾਂ ਨੂੰ ਬਾਹਰ ਕੱਢਣ ਦਾ ਕੀਤਾ ਐਲਾਨ
ਤਾਲਿਬਾਨ ਨੂੰ ਲੱਗਦਾ ਹੈ ਕਿ ਇਹ ਗਰਭ ਨਿਰੋਧਕ ਮੁਸਲਿਮ ਆਬਾਦੀ ਨੂੰ ਕੰਟਰੋਲ ਕਰਨ ਲਈ ਵਰਤੇ ਜਾਂਦੇ ਹਨ। ਇਸੇ ਕਾਰਨ ਉਨ੍ਹਾਂ ਨੇ ਘਰ-ਘਰ ਜਾ ਕੇ ਚਿਤਾਵਨੀ ਦਿੱਤੀ ਹੈ ਕਿ ਇਨ੍ਹਾਂ ਦਵਾਈਆਂ ਦੀ ਕਿਸੇ ਵੀ ਹਾਲਤ ਵਿੱਚ ਵਰਤੋਂ ਨਾ ਕੀਤੀ ਜਾਵੇ। ਦੁਕਾਨਦਾਰਾਂ ਨੂੰ ਵੀ ਧਮਕੀ ਦਿੱਤੀ ਗਈ ਹੈ ਕਿ ਅਜਿਹੀ ਕੋਈ ਵੀ ਦਵਾਈ ਸਟਾਕ ਵਿੱਚ ਨਹੀਂ ਰੱਖਣ ਦੀ ਇਜਾਜ਼ਤ ਨਹੀਂ ਹੈ।
ਇਹ ਵੀ ਪੜ੍ਹੋ : ਅਜਬ-ਗਜ਼ਬ : ਸਪਰਮ ਡੋਨੇਸ਼ਨ ਘਪਲਾ; ਇਕ-ਦੋ ਨਹੀਂ, ਆਸਟ੍ਰੇਲੀਆ ’ਚ 60 ਬੱਚੇ ‘ਹਮਸ਼ਕਲ’
ਉਂਝ ਤਾਲਿਬਾਨ ਵੱਲੋਂ ਇਸ ਤੋਂ ਪਹਿਲਾਂ ਵੀ ਔਰਤਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਜਾ ਚੁੱਕੀਆਂ ਹਨ। ਹੁਣ ਅਫਗਾਨਿਸਤਾਨ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ 'ਚ ਪੜ੍ਹ ਰਹੀਆਂ ਵਿਦਿਆਰਥਣਾਂ ਯੂਨੀਵਰਸਿਟੀ ਦੀ ਦਾਖਲਾ ਪ੍ਰੀਖਿਆ 'ਚ ਨਹੀਂ ਬੈਠ ਸਕਣਗੀਆਂ। ਇਹ ਫ਼ੈਸਲਾ ਕੀਤਾ ਗਿਆ ਹੈ ਕਿ ਕਿਸੇ ਵੀ ਲੜਕੀ ਨੂੰ ਪ੍ਰੀਖਿਆ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਨਿਯਮਾਂ ਦੀ ਪਾਲਣਾ ਨਾ ਕਰਨ ਵਾਲੀ ਯੂਨੀਵਰਸਿਟੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਵੀ ਗੱਲ ਕਹੀ ਗਈ ਹੈ। ਇਸ ਤੋਂ ਪਹਿਲਾਂ ਔਰਤਾਂ ਦੇ ਪਾਰਕ ਅਤੇ ਜਿੰਮ 'ਚ ਜਾਣ 'ਤੇ ਵੀ ਪਾਬੰਦੀ ਲੱਗ ਚੁੱਕੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਨੀਦਰਲੈਂਡ ਨੇ ਜਾਸੂਸੀ ਦੇ ਦੋਸ਼ ’ਚ ਰੂਸੀ ਡਿਪਲੋਮੈਟਾਂ ਨੂੰ ਬਾਹਰ ਕੱਢਣ ਦਾ ਕੀਤਾ ਐਲਾਨ
NEXT STORY