ਕਾਬੁਲ (ਬਿਊਰੋ): ਅਫਗਾਨਿਸਤਾਨ ਵਿਚ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਦੇਸ਼ ਵਿਚ ਤਾਲਿਬਾਨ ਦਾ ਕੰਟਰੋਲ ਵੱਧਦਾ ਜਾ ਰਿਹਾ ਹੈ। ਰਾਜਧਾਨੀ ਕਾਬੁਲ ਤੋਂ 150 ਕਿਲੋਮੀਟਰ ਦੂਰ ਗਜ਼ਨੀ ਸ਼ਹਿਰ 'ਤੇ ਵੀ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ। ਇਕ ਸਥਾਨਕ ਸਾਂਸਦ ਨੇ ਇਹ ਜਾਣਕਾਰੀ ਦਿੱਤੀ।ਇੱਥੇ ਦੱਸ ਦਈਏ ਕਿ ਗਜ਼ਨੀ ਸ਼ਹਿਰ ਅਫਗਾਨਿਸਤਾਨ ਦੀ 10ਵੀਂ ਸੂਬਾਈ ਰਾਜਧਾਨੀ ਹੈ।ਹਫ਼ਤੇ ਭਰ ਦੇ ਹਮਲੇ ਦੇ ਬਾਅਦ ਤਾਲਿਬਾਨੀਆਂ ਦਾ ਦੇਸ਼ ਦੇ 9 ਸ਼ਹਿਰਾਂ 'ਤੇ ਕਬਜ਼ਾ ਹੋ ਚੁੱਕਾ ਹੈ।
ਗੌਰਤਲਬ ਹੈ ਕਿ ਅਫਗਾਨਿਸਤਾਨ ਤੋਂ ਅਮਰੀਕੀ ਅਤੇ ਨਾਟੋ ਸੈਨਿਕਾਂ ਦੇ ਹਟਣ ਦੇ ਬਾਅਦ ਤੋਂ ਉੱਥੇ ਤਾਲਿਬਾਨੀਆਂ ਦਾ ਦਬਦਬਾ ਵਧਿਆ ਹੈ ਜਿਸ ਨੂੰ ਲੈਕੇ ਦੁਨੀਆ ਭਰ ਵਿਚ ਚਿੰਤਾ ਜਤਾਈ ਜਾ ਰਹੀ ਹੈ। ਨੌਬਤ ਇੱਥੇ ਤੱਕ ਪਹੁੰਚ ਗਈ ਹੈ ਕਿ ਅਫਗਾਨਿਸਤਾਨ ਤੋਂ ਲੋਕ ਪਲਾਇਨ ਕਰ ਰਹੇ ਹਨ। ਤਾਲਿਬਾਨ ਨੇ ਦੱਖਣੀ ਅਫਗਾਨਿਸਤਾਨ ਵਿਚ ਇਕ ਸੂਬਾਈ ਰਾਜਧਾਨੀ ਦੇ ਪੁਲਸ ਹੈੱਡਕੁਆਰਟਰ 'ਤੇ ਵੀਰਵਾਰ ਨੂੰ ਕਬਜ਼ਾ ਕਰ ਲਿਆ। ਦੱਖਣੀ ਅਫਗਾਨਿਸਤਾਨ 'ਤੇ ਅੱਤਵਾਦੀ ਸੰਗਠਨ ਦਾ ਕਬਜ਼ਾ ਹੋਣ ਵਾਲਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ : ਇਕ ਵੈਨ ਚਾਲਕ 20 ਕਰੋੜ ਰੁਪਏ ਨਕਦੀ ਲੈ ਕੇ ਹੋਇਆ ਫਰਾਰ
ਇਸ ਵਿਚਕਾਰ ਇਲਾਕੇ ਵਿਚ ਹਵਾਈ ਹਮਲੇ ਹੋਏ ਹਨ। ਤਾਲਿਬਾਨ ਦੇ ਗੜ੍ਹ ਹੇਲਮੰਦ ਸੂਬੇ ਵਿਚ ਅਫਗਾਨਿਸਤਾਨ ਦੇ ਸਭ ਤੋਂ ਵੱਡੇ ਸ਼ਹਿਰਾਂ ਵਿਚੋਂ ਇਕ ਲਸ਼ਕਰ ਗਾਹ ਵਿਚ ਸੰਘਰਸ਼ ਵੱਧ ਗਿਆ ਹੈ। ਇਸ ਵਿਚਕਾਰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਅਫਗਾਨਿਸਤਾਨ ਤੋਂ ਸੈਨਿਕਾਂ ਦੀ ਵਾਪਸੀ ਦੇ ਪ੍ਰੋਗਰਾਮ ਵਿਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਦੀ ਸੰਭਾਵਨਾ ਤੋਂ ਇਨਕਾਰ ਕੀਤਾ ਹੈ। ਬਾਈਡੇਨ ਨੇ 11 ਸਤੰਬਰ ਤੱਕ ਯੁੱਧ ਪੀੜਤ ਦੇਸ਼ ਤੋਂ ਸਾਰੇ ਅਮਰੀਕੀ ਫੌਜੀਆਂ ਦੀ ਵਾਪਸੀ ਦਾ ਆਦੇਸ਼ ਦਿੱਤਾ ਹੈ।
ਪਾਕਿਸਤਾਨ : ਇਕ ਵੈਨ ਚਾਲਕ 20 ਕਰੋੜ ਰੁਪਏ ਲੈ ਕੇ ਹੋਇਆ ਫਰਾਰ
NEXT STORY