ਕਰਾਚੀ (ਭਾਸ਼ਾ): ਕਰਾਚੀ ਵਿਚ ਇਕ ਡਰਾਈਵਰ ਕਥਿਤ ਤੌਰ 'ਤੇ ਉਸ ਵੈਨ ਨੂੰ ਲੈ ਕੇ ਫਰਾਰ ਹੋ ਗਿਆ ਜਿਸ ਵਿਚ 20 ਕਰੋੜ ਰੁਪਏ ਨਕਦ ਸਨ। ਪੁਲਸ ਨੇ ਇਹ ਜਾਣਕਾਰੀ ਦਿਤੀ। ਪੁਲਸ ਵਿਚ ਦਰਜ ਐੱਫ.ਆਈ.ਆਰ. ਮੁਤਾਬਕ ਵੈਨ ਦਾ ਸੁਰੱਖਿਆ ਗਾਰਡ ਜਦੋਂ ਨਕਦੀ ਜਮਾਂ ਕਰਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਚੁੰਦਰੀਗਰ ਰੋਡ 'ਤੇ 'ਸਟੇਟ ਬੈਂਕ ਆਫ ਪਾਕਿਸਤਾਨ' ਦੀ ਇਮਾਰਤ ਦੇ ਅੰਦਰ ਗਿਆ ਤਾਂ ਸੁਰੱਖਿਆ ਕੰਪਨੀ ਵਿਚ ਕੰਮ ਕਰਦਾ ਡਰਾਈਵਰ ਹੁਸੈਨ ਸ਼ਾਹ ਵੈਨ ਲੈ ਕੇ ਫਰਾਰ ਹੋ ਗਿਆ।
'ਕੈਸ਼ ਟ੍ਰਾਂਜੈਕਸ਼ਨ ਕੰਪਨੀ' ਦੇ ਖੇਤਰੀ ਸੰਚਾਲਨ ਪ੍ਰਬੰਧਕ ਨੇ ਮਾਮਲੇ ਵਿਚ ਸ਼ਿਕਾਇਤ ਦਰਜ ਕਰਾਈ। ਚੁੰਦਰੀਗਰ ਰੋਡ ਪਾਕਿਸਤਾਨ ਦਾ ਵਿੱਤੀ ਕੇਂਦਰ ਹੈ ਜਿੱਥੇ ਕੇਂਦਰੀ ਬੈਂਕ ਅਤੇ ਹੋਰ ਕਈ ਬੈਂਕ ਸਥਿਤ ਹਨ। ਮਾਮਲੇ ਦੀ ਜਾਂਚ ਕਰ ਰਹੇ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਇਹ ਇਕ ਅਸਧਾਰਨ ਮਾਮਲਾ ਹੈ। ਇਹ ਘਟਨਾ 9 ਅਗਸਤ ਨੂੰ ਦਿਨ-ਦਿਹਾੜੇ ਵਾਪਰੀ। ਅਸੀਂ ਸਾਰੇ ਪਹਿਲੂਆਂ ਨੂੰ ਧਿਆਨ ਵਿਚ ਰੱਖ ਕੇ ਮਾਮਲੇ ਦੀ ਜਾਂਚ ਕਰ ਰਹੇ ਹਾਂ ਕਿਉਂਕਿ ਅਜਿਹੀ ਘਟਨਾ ਪਹਿਲਾਂ ਕਦੇ ਨਹੀਂ ਵਾਪਰੀ।''
ਪੜ੍ਹੋ ਇਹ ਅਹਿਮ ਖਬਰ- ਦੁਬਈ : ਕਈ ਸਾਲਾਂ ਤੱਕ ਭਾਰਤੀ ਸ਼ਖ਼ਸ ਨੇ ਅਜਮਾਈ ਕਿਸਮਤ, ਆਖਿਰ ਜਿੱਤੇ ਕਰੋੜਾਂ ਰੁਪਏ
ਵਿਸ਼ੇਸ਼ ਜਾਂਚ ਅਧਿਕਾਰੀ (ਐੱਸ.ਆਈ.ਓ.) ਚੌਧਰੀ ਤਾਰਿਕ ਨੇ ਕਿਹਾ ਕਿ ਮਾਮਲੇ ਵਿਚ ਕੋਈ ਠੋਸ ਤਰੱਕੀ ਨਹੀਂ ਹੋਈ ਹੈ ਅਤੇ ਡਰਾਈਵਰ ਨੂੰ ਵੀ ਹਾਲੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਹੈ। ਤਾਰਿਕ ਨੇ ਕਿਹਾ,''ਸੁਰੱਖਿਆ ਕੰਪਨੀ ਦੀ ਇਕ ਵੈਨ ਵਿਚ ਕੇਂਦਰੀ ਬੈਂਕ ਦੀ ਨਕਦੀ ਲਿਜਾਈ ਜਾ ਰਹੀ ਸੀ ਅਤੇ ਸੁਰੱਖਿਆ ਗਾਰਡ ਮੁਹੰਮਦ ਸਲੀਮ ਮੁਤਾਬਕ ਉਹ ਨਕਦੀ ਟਰਾਂਸਫਰ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਬੈਂਕ ਦੇ ਅੰਦਰ ਗਿਆ ਸੀ। ਜਦੋਂ ਉਹ ਬਾਹਰ ਆਇਆ ਤਾਂ ਉਸ ਨੇ ਦੇਖਿਆ ਕਿ ਵੈਨ ਉੱਥੇ ਨਹੀਂ ਸੀ। ਉਸ ਨੇ ਡਰਾਈਵਰ ਨੂੰ ਫੋਨ ਕੀਤਾ ਤਾਂ ਉਸ ਨੇ ਕਿਹਾ ਕਿ ਥੋੜ੍ਹੀ ਦੇਰ ਤੱਕ ਵਾਪਸ ਆ ਜਾਵੇਗਾ ਕਿਉਂਕਿ ਉਹ ਕਿਸੇ ਜ਼ਰੂਰ ਕੰਮ ਲਈ ਗਿਆ ਹੈ।'' ਉਹਨਾਂ ਨੇ ਦੱਸਿਆ ਕਿ ਗਾਰਡ ਦੇ ਦੁਬਾਰਾ ਫੋਨ ਕਰਨ 'ਤੇ ਡਰਾਈਵਰ ਦਾ ਫੋਨ ਬੰਦ ਆਇਆ। ਵੈਨ ਕੁਝ ਕਿਲੋਮੀਟਰ ਦੂਰ ਬਰਾਮਦ ਹੋਈ ਪਰ ਉਸ ਵਿਚ ਨਕਦੀ ਨਹੀਂ ਸੀ। ਨਕਦੀ ਦੇ ਇਲਾਵਾ ਵੈਨ ਤੋਂ ਹਥਿਆਰ, ਇਕ ਕੈਮਰਾ ਅਤੇ ਡੀਵੀਆਰ ਵੀ ਗਾਇਬ ਹੈ।
ਦੁਬਈ : ਕਈ ਸਾਲਾਂ ਤੱਕ ਭਾਰਤੀ ਸ਼ਖ਼ਸ ਨੇ ਅਜਮਾਈ ਕਿਸਮਤ, ਆਖਿਰ ਜਿੱਤੇ ਕਰੋੜਾਂ ਰੁਪਏ
NEXT STORY