ਕਾਬੁਲ (ਬਿਊਰੋ): ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਦੇਸ਼ ਦੀ ਤਸਵੀਰ ਬਦਲਣ ਲੱਗੀ ਹੈ।ਜਿਹੜੀ ਗੱਲ ਦਾ ਡਰ ਸੀ, ਤਾਲਿਬਾਨ ਉਹੀ ਕਰ ਰਿਹਾ ਹੈ। ਕੱਟੜਪੰਥੀ ਤਾਲਿਬਾਨੀ ਪੁਲਸ ਨੇ ਲੋਕਾਂ ਵਿਚ ਖੌਫ਼ ਕਾਇਮ ਕਰਨ ਲਈ ਅਗਵਾ ਕਰਨ ਦੇ ਚਾਰ ਦੋਸ਼ੀਆਂ ਨੂੰ ਸ਼ਰੇਆਮ ਗੋਲੀ ਮਾਰ ਦਿੱਤੀ ਅਤੇ ਅਫਗਾਨਿਸਤਾਨ ਦੇ ਹੈਰਾਤ ਸ਼ਹਿਰ ਦੇ ਵੱਖ-ਵੱਖ ਚੌਰਾਹਿਆਂ 'ਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕ੍ਰੇਨ ਨਾਲ ਲਟਕਾ ਕੇ ਛੱਡ ਦਿੱਤਾ। ਇਹਨਾਂ ਚਾਰਾਂ 'ਤੇ ਦੋਸ਼ ਸੀ ਕਿ ਇਹਨਾਂ ਸਾਰੇ ਨੇ ਕਿਡਨੈਪਿੰਗ ਕੀਤੀ ਹੈ। ਬਾਅਦ ਵਿਚ ਤਾਲਿਬਾਨ ਵੱਲੋਂ ਕਿਹਾ ਗਿਆ ਕਿ ਉਹ ਅਜਿਹਾ ਕਰਕੇ ਕਿਡਨੈਪਿੰਗ ਕਰਨ ਵਾਲਿਆਂ ਨੂੰ ਸਬਕ ਸਿਖਾਉਣਾ ਚਾਹੁੰਦੇ ਹਨ।
ਹੇਰਾਤ ਸੂਬੇ ਦੇ ਡਿਪਟੀ ਗਵਰਨਰ ਮਾਵਲਵੀ ਸ਼ਿਰ ਅਹਿਮਦ ਮੁਹਾਜਿਰ ਨੇ ਕਿਹਾ ਕਿ ਲਾਸ਼ਾਂ ਨੂੰ ਵੱਖ-ਵੱਖ ਜਨਤਕ ਥਾਵਂ 'ਤੇ ਲਿਜਾਇਆ ਗਿਆ। ਉਹਨਾਂ ਨੇ ਕਿਹਾ ਕਿ ਅਜਿਹਾ ਕਰਕੇ ਤਾਲਿਬਾਨ ਦੀ ਸਰਕਾਰ ਇਹ ਸੰਦੇਸ਼ ਦੇਣਾ ਚਾਹੁੰਦੀ ਹੈ ਕਿ ਦੇਸ਼ ਵਿਚ ਅਗਵਾ ਕਰਨ ਵਾਲੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਫਿਲਹਾਲ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਇਹ ਚਾਰੇ ਪੁਲਸ ਨਾਲ ਗੋਲੀਬਾਰੀ ਵਿਚ ਮਾਰੇ ਗਏ ਜਾਂ ਫਿਰ ਗ੍ਰਿਫ਼ਤਾਰੀ ਦੇ ਬਾਅਦ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਉਂਝ ਤਾਲਿਬਾਨ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।
ਇੰਝ ਲਟਕਾਈਆਂ ਗਈਆਂ ਲਾਸ਼ਾਂ
ਸੋਸ਼ਲ ਮੀਡੀਆ 'ਤੇ ਇਸ ਘਟਨਾ ਦੇ ਕਈ ਵੀਡੀਓ ਵਾਇਰਲ ਹੋ ਰਹੇ ਹਨ। ਇੱਥੇ ਦੇਖਿਆ ਜਾ ਸਕਦਾ ਹੈ ਕਿ ਇਕ ਟਰੱਕ ਦੇ ਪਿੱਛੇ ਖੂਨ ਨਾਲ ਲਥਪੱਥ 4 ਲਾਸ਼ਾਂ ਪਈਆਂ ਹਨ। ਇਹਨਾਂ ਵਿਚੋਂ ਇਕ ਨੂੰ ਬਾਅਦ ਵਿਚ ਕ੍ਰੇਨ ਦੇ ਸਹਾਰੇ ਲਟਕਾ ਦਿੱਤਾ ਜਾਂਦਾ ਹੈ। ਟਰੱਕ ਕੋਲ ਹਥਿਆਰਾਂ ਸਮੇਤ ਤਾਲਿਬਾਨ ਦੇ ਲੜਾਕੇ ਖੜ੍ਹੇ ਹਨ। ਚੌਰਾਹੇ 'ਤੇ ਆਮ ਲੋਕਾਂ ਦੀ ਭੀੜ ਖੜ੍ਹੀ ਹੈ। ਕਿਹਾ ਜਾ ਰਿਹਾ ਹੈ ਕਿ ਇਹਨਾਂ ਲਾਸ਼ਾਂ ਨੂੰ ਵੱਖ-ਵੱਖ ਚੌਰਾਹਿਆਂ 'ਤੇ ਕ੍ਰੇਨ ਦੇ ਸਹਾਰੇ ਟੰਗਿਆ ਗਿਆ। ਇਕ ਹੋਰ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਹੇਰਾਤ ਦੇ ਕਿਸੇ ਬਿੱਜੀ ਇਲਾਕੇ ਦੇ ਚੌਰਾਹੇ 'ਤੇ ਲਾਸ਼ ਨੂੰ ਕ੍ਰੇਨ ਨਾਲ ਲਟਕਾ ਦਿੱਤਾ ਗਿਆ ਹੈ ਅਤੇ ਉਸ 'ਤੇ ਇਕ ਪੱਟੀ ਲੱਗੀ ਹੈ,ਜਿਸ 'ਤੇ ਲਿਖਿਆ ਹੈ -'ਕਿਡਨੈਪਿੰਗ ਕਰਨ ਵਾਲਿਆਂ ਨੂੰ ਇਸੇ ਤਰ੍ਹਾਂ ਦੀ ਸਜ਼ਾ ਦਿੱਤੀ ਜਾਵੇਗੀ'।
ਪੜ੍ਹੋ ਇਹ ਅਹਿਮ ਖਬਰ- ਤਾਲਿਬਾਨ ਨੇ ਕਾਬੁਲ ਯੂਨੀਵਰਸਿਟੀ ਦੇ VC ਨੂੰ ਕੀਤਾ ਬਰਖਾਸਤ, ਲਗਭਗ 70 ਟੀਚਿੰਗ ਸਟਾਫ ਨੇ ਦਿੱਤਾ ਅਸਤੀਫਾ
ਇੰਝ ਫੜੇ ਗਏ ਕਿਡਨੈਪਰ
ਡਿਪਟੀ ਗਵਰਨਰ ਮੁਹਾਜਿਰ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਸੂਚਨਾ ਮਿਲੀ ਸੀ ਕਿ ਸ਼ਨੀਵਾਰ ਸਵੇਰੇ ਸ਼ਹਿਰ ਇਕ ਵਪਾਰੀ ਅਤੇ ਉਸ ਦੇ ਬੇਟੇ ਨੂੰ ਅਗਵਾ ਕਰ ਲਿਆ ਗਿਆ ਹੈ। ਉਹਨਾਂ ਨੇ ਦੱਸਿਆ ਕਿ ਪੁਲਸ ਨੇ ਸ਼ਹਿਰ ਦੇ ਬਾਹਰ ਸੜਕਾਂ ਬੰਦ ਕਰ ਦਿੱਤੀਆਂ ਅਤੇ ਦੋਸ਼ੀਆਂ ਨੂੰ ਫੜ ਲਿਆ। ਮੁਹਾਜਿਰ ਨੇ ਸਮਾਚਾਰ ਏਜੰਸੀ ਏ.ਐੱਫ.ਪੀ. ਨੂੰ ਭੇਜੇ ਗਏ ਇਕ ਬਿਆਨ ਵਿਚ ਕਿਹਾ,''ਕੁਝ ਮਿੰਟਾਂ ਦੀ ਲੜਾਈ ਮਗਰੋਂ ਸਾਡਾ ਟਰੱਕ ਮੁਜਾਹਿਦੀਨ ਜ਼ਖਮੀ ਹੋ ਗਿਆ ਅਤੇ ਸਾਰੇ ਚਾਰ ਅਗਵਾ ਕਰਤਾਵਾਂ ਮਾਰੇ ਗਏ। ਅਸੀਂ ਇਸਲਾਮਿਕ ਦੇਸ਼ ਹਾਂਕਿਸੇ ਨੂੰ ਵੀ ਸਾਡੇ ਦੇਸ਼ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਕਿਸੇ ਨੂੰ ਵੀ ਅਗਵਾ ਕਰਨ ਦਾ ਅਪਰਾਧ ਨਹੀਂ ਕਰਨਾ ਚਾਹੀਦਾ।
ਖ਼ੁਸ਼ਖਬਰੀ:ਕੈਨੇਡਾ ਨੇ ਭਾਰਤ ਤੋਂ ਆਉਣ ਵਾਲੇ ਯਾਤਰੀਆਂ 'ਤੇ ਲੱਗੀ ਪਾਬੰਦੀ ਹਟਾਈ, ਭਲਕੇ ਤੋਂ ਮੁੜ ਉਡਾਣਾਂ ਹੋਣਗੀਆਂ ਸ਼ੁਰੂ
NEXT STORY