ਕਾਬੁਲ (ਵਿਸ਼ੇਸ਼)- ਤਾਲਿਬਾਨ ਸਰਕਾਰ ਨੇ ਔਰਤਾਂ ਅਤੇ ਸੰਗੀਤ ’ਤੇ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਹਨ। ਔਰਤਾਂ ਇਕੱਲੇ ਬੱਸ ਵਿਚ 70 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਨਹੀਂ ਕਰ ਸਕਣਗੀਆਂ। ਇਸ ਤੋਂ ਅੱਗੇ ਜਾਣ ਲਈ ਉਨ੍ਹਾਂ ਦੇ ਨਾਲ ਇਕ ਪੁਰਸ਼ ਰਿਸ਼ਤੇਦਾਰ ਦਾ ਹੋਣਾ ਜ਼ਰੂਰੀ ਹੋਵੇਗਾ। ਤਾਲਿਬਾਨ ਦੇ ਧਰਮ ਸਬੰਧੀ ਮਾਮਲਿਆਂ ਦੇ ਮੰਤਰਾਲੇ ਵੱਲੋਂ ਐਤਵਾਰ ਨੂੰ ਜਾਰੀ ਇਕ ਹੁਕਮ ਵਿਚ ਟਰਾਂਸਪੋਰਟਰਾਂ ਨੂੰ ਕਿਹਾ ਗਿਆ ਹੈ ਕਿ ਜੇਕਰ ਕੋਈ ਔਰਤ ਇਕੱਲੀ ਹੈ ਤਾਂ ਉਸ ਨੂੰ ਬੱਸ ਜਾਂ ਵਾਹਨ ਵਿਚ ਨਾ ਬਿਠਾਇਆ ਜਾਵੇ। ਇਸ ਗੱਲ ’ਤੇ ਵੀ ਜ਼ੋਰ ਦਿਓ ਕਿ ਜਿਸ ਨੇ ਹਿਜ਼ਾਬ ਪਹਿਨਿਆ ਹੋਇਆ ਹੋਵੇਗਾ, ਉਸ ਨੂੰ ਹੀ ਲਿਜਾਇਆ ਜਾਵੇਗਾ।
ਇਹ ਵੀ ਪੜ੍ਹੋ : ਵਿਦੇਸ਼ਾਂ 'ਚ ਵਾਪਰੇ ਹਾਦਸਿਆਂ ਨੇ ਸੁੰਨੀਆਂ ਕੀਤੀਆਂ ਕਈ ਮਾਵਾਂ ਦੀਆਂ ਕੁੱਖਾਂ, ਕਦੇ ਨਾ ਭੁੱਲਣ ਵਾਲਾ ਦੁੱਖ ਦੇ ਗਿਆ 2021
ਮੰਤਰਾਲੇ ਦੇ ਬੁਲਾਰੇ ਆਕੀਫ ਮੁਹਾਜਿਰ ਨੇ ਕਿਹਾ ਕਿ, ਜੋ ਔਰਤਾਂ 72 ਕਿਲੋਮੀਟਰ ਦਾ ਸਫ਼ਰ ਕਰਨਾ ਚਾਹੁੰਦੀਆਂ ਹਨ। ਜੇਕਰ ਉਨ੍ਹਾਂ ਦੇ ਨਾਲ ਕੋਈ ਨਜ਼ਦੀਕੀ ਪੁਰਸ਼ ਰਿਸ਼ਤੇਦਾਰ ਨਹੀਂ ਹੈ, ਤਾਂ ਉਨ੍ਹਾਂ ਨੂੰ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਔਰਤ ਨਾਲ ਮਰਦ ਦਾ ਹੋਣਾ ਬਹੁਤ ਜ਼ਰੂਰੀ ਹੋਵੇਗਾ। ਇਸ ਤੋਂ ਇਲਾਵਾ ਅਫ਼ਗਾਨਿਸਤਾਨ ਵਿਚ ਨਾਗਰਿਕਾਂ ਨੂੰ ਆਪਣੇ ਵਾਹਨਾਂ ਵਿਚ ਸੰਗੀਤ ਵਜਾਉਣ ਦੀ ਮਨਾਹੀ ਹੈ। ਹਾਲ ਹੀ ’ਚ ਤਾਲਿਬਾਨ ਸਰਕਾਰ ਨੇ ਟੈਲੀਵਿਜ਼ਨ ਚੈਨਲਾਂ ਲਈ ਵੀ ਇਕ ਸਰਕੂਲਰ ਵੀ ਜਾਰੀ ਕੀਤਾ ਸੀ, ਜਿਸ ’ਚ ਉਨ੍ਹਾਂ ਨੂੰ ਡਰਾਮਿਆਂ ਅਤੇ ਸੋਪ ਓਪੇਰਾ ’ਚ ਮਹਿਲਾ ਅਭਿਨੇਤਰੀਆਂ ਨੂੰ ਫਿਲਮਾਉਣਾ ਬੰਦ ਕਰਨ ਲਈ ਕਿਹਾ ਸੀ।
ਇਹ ਵੀ ਪੜ੍ਹੋ : ਜਨਸੰਖਿਆ ਸੰਕਟ: ਵਿਆਹ ਅਤੇ ਬੱਚੇ ਪੈਦਾ ਕਰਨ ਲਈ ਚੀਨੀ ਸਰਕਾਰ ਦੇ ਰਹੀ 23 ਲੱਖ ਤੋਂ ਵੱਧ ਦਾ ਲੋਨ
ਮਹਿਲਾ ਪੱਤਰਕਾਰ ਪਹਿਨਣ ਹਿਜ਼ਾਬ
ਮੰਤਰਾਲੇ ਨੇ ਮਹਿਲਾ ਪੱਤਰਕਾਰਾਂ ਨੂੰ ਹਿਜ਼ਾਬ ਪਹਿਨਣ ਦਾ ਹੁਕਮ ਦਿੱਤਾ ਹੈ। ਹਿਜਾਬ ਨੂੰ ਪਰਿਭਾਸ਼ਿਤ ਕੀਤਾ ਗਿਆ ਹੈ ਕਿ ਇਹ ਵਾਲਾਂ ਤੋਂ ਲੈ ਕੇ ਪੂਰੇ ਸਰੀਰ ਨੂੰ ਢੱਕੇਗਾ।
ਇਹ ਵੀ ਪੜ੍ਹੋ : ਭਾਰਤੀ ਮੂਲ ਦੀ ਸ਼ਾਲੀਨਾ ਕੁਮਾਰ ਨੇ ਰਚਿਆ ਇਤਿਹਾਸ, ਅਮਰੀਕਾ 'ਚ ਸੰਘੀ ਜੱਜ ਵਜੋਂ ਹੋਈ ਨਿਯੁਕਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਜੇਕਰ ਸ਼ਰੀਫ ਪਾਕਿਸਤਾਨ ਵਾਪਸੀ ਕਰਨਾ ਚਾਹੁੰਦੇ ਹਨ ਤਾਂ ਮੈਂ ਉਨ੍ਹਾਂ ਲਈ ਜਹਾਜ਼ ਦੀ ਟਿਕਟ ਖਰੀਦਾਂਗਾ : ਅਹਿਮਦ
NEXT STORY