ਵਾਸ਼ਿੰਗਟਨ (ਏਜੰਸੀ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਉਹ ਉਨ੍ਹਾਂ ਦੇਸ਼ਾਂ 'ਤੇ ਟੈਰਿਫ ਲਗਾਉਣਗੇ ਜੋ ਅਮਰੀਕਾ ਨੂੰ 'ਨੁਕਸਾਨ' ਪਹੁੰਚਾਉਂਦੇ ਹਨ। ਉਨ੍ਹਾਂ ਨੇ ਚੀਨ, ਭਾਰਤ ਅਤੇ ਬ੍ਰਾਜ਼ੀਲ ਨੂੰ ਉੱਚ ਟੈਰਿਫ ਵਾਲੇ ਦੇਸ਼ਾਂ ਵਿਚ ਸ਼ਾਮਲ ਕੀਤਾ। ਟਰੰਪ ਨੇ ਸੋਮਵਾਰ ਨੂੰ ਫਲੋਰੀਡਾ ਵਿੱਚ ਕਿਹਾ, "ਅਸੀਂ ਉਨ੍ਹਾਂ ਬਾਹਰੀ ਦੇਸ਼ਾਂ ਅਤੇ ਬਾਹਰੀ ਲੋਕਾਂ 'ਤੇ ਟੈਰਿਫ ਲਗਾਉਣ ਜਾ ਰਹੇ ਹਾਂ ਜੋ ਅਸਲ ਵਿੱਚ ਸਾਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਹਨ। ਭਾਵੇਂ ਉਨ੍ਹਾਂ ਦਾ ਇਰਾਦਾ ਸਾਨੂੰ ਨੁਕਸਾਨ ਪਹੁੰਚਾਉਣਾ ਹੈ, ਪਰ ਉਹ ਖਾਸ ਕਰਕੇ ਆਪਣੇ ਦੇਸ਼ ਨੂੰ ਬਿਹਤਰ ਬਣਾਉਣਾ ਚਾਹੁੰਦੇ ਹਨ।"
ਇਹ ਵੀ ਪੜ੍ਹੋ: PM ਮੋਦੀ ਗੈਰ-ਕਾਨੂੰਨੀ ਪ੍ਰਵਾਸੀਆਂ ਦੇ ਮਾਮਲੇ 'ਚ ਉਹੀ ਕਰਨਗੇ ਜੋ ਸਹੀ ਹੋਵੇਗਾ: ਡੋਨਾਲਡ ਟਰੰਪ
ਉਨ੍ਹਾਂ ਕਿਹਾ, "ਦੇਖੋ, ਦੂਜੇ ਕੀ ਕਰਦੇ ਹਨ। ਚੀਨ ਬਹੁਤ ਜ਼ਿਆਦਾ ਟੈਰਿਫ ਵਸੂਲਦਾ ਹੈ ਅਤੇ ਭਾਰਤ, ਬ੍ਰਾਜ਼ੀਲ ਅਤੇ ਕਈ ਹੋਰ ਦੇਸ਼ਾਂ ਦੀ ਵੀ ਸਥਿਤੀ ਇਹੀ ਹੈ। ਇਸ ਲਈ ਅਸੀਂ ਅਜਿਹਾ ਹੋਰ ਨਹੀਂ ਹੋਣ ਦੇਵਾਂਗੇ ਅਤੇ ਅਸੀਂ ਅਮਰੀਕਾ ਨੂੰ ਸਭ ਤੋਂ ਅੱਗੇ ਲੈ ਜਾਵਾਂਗੇ।" ਉਨ੍ਹਾਂ ਕਿਹਾ ਕਿ ਅਮਰੀਕਾ ਇੱਕ "ਬਹੁਤ ਹੀ ਨਿਰਪੱਖ ਪ੍ਰਣਾਲੀ ਸਥਾਪਤ ਕਰੇਗਾ, ਜਿੱਥੇ ਸਾਡੇ ਖਜਾਨੇ ਵਿਚ ਪੈਸਾ ਆਵੇਗਾ ਅਤੇ ਅਮਰੀਕਾ ਦੁਬਾਰਾ ਬਹੁਤ ਖੁਸ਼ਹਾਲ ਹੋ ਜਾਵੇਗਾ।" ਉਨ੍ਹਾਂ ਕਿਹਾ ਕਿ ਇਹ ਸਭ ਕੁਝ ਬਹੁਤ ਜਲਦੀ ਹੋਵੇਗਾ।
ਇਹ ਵੀ ਪੜ੍ਹੋ: ਨਿਊਯਾਰਕ ਦੇ ਗੁਰਦੁਆਰਿਆਂ 'ਚ ਨਹੀਂ ਹੋਈ ਕੋਈ ਛਾਪੇਮਾਰੀ, ਸਿੱਖ ਭਾਈਚਾਰੇ ਦੇ ਆਗੂਆਂ ਨੇ ਖਬਰਾਂ ਦਾ ਕੀਤਾ ਖੰਡਨ
ਪਿਛਲੇ ਹਫ਼ਤੇ ਦਿੱਤੇ ਗਏ ਆਪਣੇ ਉਦਘਾਟਨੀ ਭਾਸ਼ਣ ਦਾ ਜ਼ਿਕਰ ਕਰਦੇ ਹੋਏ ਟਰੰਪ ਨੇ ਕਿਹਾ, "ਦੂਜੇ ਦੇਸ਼ਾਂ ਨੂੰ ਅਮੀਰ ਬਣਾਉਣ ਲਈ ਆਪਣੇ ਨਾਗਰਿਕਾਂ 'ਤੇ ਟੈਕਸ ਲਗਾਉਣ ਦੀ ਬਜਾਏ, ਸਾਨੂੰ ਆਪਣੇ ਨਾਗਰਿਕਾਂ ਨੂੰ ਖੁਸ਼ਹਾਲ ਬਣਾਉਣ ਲਈ ਉਨ੍ਹਾਂ ਦੇਸ਼ਾਂ 'ਤੇ ਟੈਰਿਫ ਲਗਾਉਣਾ ਚਾਹੀਦਾ ਹੈ।" ਉਨ੍ਹਾਂ ਕਿਹਾ ਕਿ ਜਿਵੇਂ-ਜਿਵੇਂ ਦੂਜੇ ਦੇਸ਼ਾਂ 'ਤੇ ਟੈਰਿਫ ਵਧੇਗਾ ਤਾਂ ਅਮਰੀਕੀ ਕਾਮਿਆਂ ਅਤੇ ਕਾਰੋਬਾਰਾਂ 'ਤੇ ਟੈਕਸ ਘੱਟ ਹੋ ਜਾਵੇਗਾ। ਆਪਣੇ ਸੰਬੋਧਨ ਦੌਰਾਨ ਟਰੰਪ ਨੇ ਕੰਪਨੀਆਂ ਨੂੰ ਕਿਹਾ ਕਿ ਜੇਕਰ ਉਹ ਟੈਰਿਫ ਤੋਂ ਬਚਣਾ ਚਾਹੁੰਦੀਆਂ ਹਨ ਤਾਂ ਉਹ ਅਮਰੀਕਾ ਆਉਣ ਅਤੇ ਨਿਰਮਾਣ ਯੂਨਿਟ ਸਥਾਪਤ ਕਰਨ।
ਇਹ ਵੀ ਪੜ੍ਹੋ: ਹੱਥ-ਪੈਰ ਬੰਨ੍ਹ ਕੇ ਬਿਨਾਂ AC ਜਹਾਜ਼ 'ਚ ਅਮਰੀਕਾ ਤੋਂ ਵਾਪਸ ਭੇਜੇ ਜਾ ਰਹੇ ਪ੍ਰਵਾਸੀ (ਵੀਡੀਓ)
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਿਲਾਨ ਵਿਖੇ ਧੂਮ ਧਾਮ ਨਾਲ ਮਨਾਇਆ 76ਵਾਂ ਗਣਤੰਤਰਤਾ ਦਿਵਸ (ਤਸਵੀਰਾਂ)
NEXT STORY