ਸਿਡਨੀ (ਏਜੰਸੀ)- ਸਿਡਨੀ ਵਿੱਚ ਇੱਕ ਬੱਸ ਯਾਤਰੀ ਨੂੰ ਚਾਕੂ ਮਾਰਨ ਦੇ ਦੋਸ਼ ਵਿੱਚ ਸ਼ਨੀਵਾਰ ਨੂੰ ਇੱਕ 19 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਆਸਟ੍ਰੇਲੀਆ ਦੇ ਰਾਜ ਨਿਊ ਸਾਊਥ ਵੇਲਜ਼ (NSW) ਦੀ ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਇਕ ਏਜੰਸੀ ਦੀ ਰਿਪੋਰਟ ਅਨੁਸਾਰ NSW ਪੁਲਸ ਫੋਰਸ ਮੁਤਾਬਕ ਦੁਪਹਿਰ 12.40 ਵਜੇ ਦੱਖਣੀ ਡਾਉਲਿੰਗ ਸਟ੍ਰੀਟ ਨੇੜੇ ਫਲਿੰਡਰਸ ਸਟਰੀਟ 'ਤੇ ਰੁਕੀ ਇਕ ਬੱਸ ਵਿਚ ਵਿਅਕਤੀ ਨੂੰ ਚਾਕੂ ਮਾਰਨ ਦੀ ਘਟਨਾ ਤੋਂ ਬਾਅਦ ਐਮਰਜੈਂਸੀ ਸੇਵਾਵਾਂ ਲਈ ਸੱਦਿਆ ਗਿਆ ਸੀ।
ਪੁਲਸ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਇੱਕ 35 ਸਾਲਾ ਪੁਰਸ਼ ਯਾਤਰੀ ਨੂੰ 19 ਸਾਲਾ ਨੌਜਵਾਨ ਨੇ ਚਾਕੂ ਮਾਰ ਦਿੱਤਾ, ਜਿਸ ਨੂੰ ਉਹ ਨਹੀਂ ਜਾਣਦਾ ਸੀ। ਇਸ ਘਟਨਾ ਮਗਰੋਂ ਉਹ ਪੈਦਲ ਹੀ ਮੌਕੇ ਤੋਂ ਭੱਜ ਗਿਆ। ਇਲਾਜ ਲਈ ਸੇਂਟ ਵਿਨਸੈਂਟ ਹਸਪਤਾਲ ਲਿਜਾਣ ਤੋਂ ਪਹਿਲਾਂ ਯਾਤਰੀ ਦਾ ਮੌਕੇ 'ਤੇ ਪੈਰਾਮੈਡਿਕਸ ਵੱਲੋਂ ਇਲਾਜ ਕੀਤਾ ਗਿਆ ਸੀ। ਇਸ ਘਟਨਾ ਮਗਰੋਂ ਪੁਲਸ ਨੇ ਘਟਨਾ ਸਥਾਨ ਦਾ ਮੁਆਇਨਾ ਕਰਕੇ ਆਸਪਾਸ ਦੇ ਖੇਤਰ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ, ਜਿਸ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਹੇਮਾਰਕੇ ਵਿਖੇ ਬੇਲਮੋਰ ਪਾਰਕ ਵਿੱਚੋਂ ਇੱਕ ਚਾਕੂ ਜ਼ਬਤ ਕੀਤਾ ਗਿਆ। ਉਸ ਨੂੰ ਪੁੱਛਗਿਛ ਵਿੱਚ ਮਦਦ ਲਈ ਥਾਣੇ ਲਿਜਾਇਆ ਗਿਆ ਹੈ, ਜਦੋਂਕਿ ਜਾਂਚ ਜਾਰੀ ਹੈ।
ਕੈਨੇਡਾ 'ਚ 10 ਹੋਰ ਜੰਗਲਾਂ 'ਚ ਲੱਗੀ ਅੱਗ
NEXT STORY