ਅੰਕਾਰਾ- ਵੈਸੇ ਤਾਂ ਤੁਸੀਂ ਬੱਚਿਆਂ ਨੂੰ ਮੂੰਹ 'ਚ ਸਿੱਕੇ ਆਦਿ ਪਾਉਂਦੇ ਦੇਖਿਆ ਹੋਵੇਗਾ ਪਰ ਕਈ ਵਾਰ ਇਸ ਨਾਲ ਜੁੜੇ ਅਜੀਬੋ-ਗਰੀਬ ਮਾਮਲੇ ਵੀ ਦੇਖਣ ਅਤੇ ਸੁਣਨ ਨੂੰ ਮਿਲਦੇ ਹਨ। ਅਜਿਹਾ ਹੀ ਅਜੀਬ ਮਾਮਲਾ ਤੁਰਕੀ ਤੋਂ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਹਰ ਕੋਈ ਹੈਰਾਨ ਹੈ। ਦਰਅਸਲ ਤੁਰਕੀ 'ਚ ਡਾਕਟਰਾਂ ਨੇ 15 ਸਾਲ ਦੇ ਮੁੰਡੇ ਦੇ ਢਿੱਡ ਵਿਚੋਂ 3 ਫੁੱਟ ਲੰਬੀ ਚਾਰਜਿੰਗ ਕੇਬਲ ਕੱਢੀ ਹੈ। ਤੁਰਕੀ ਪੋਸਟਸ ਦੀ ਰਿਪੋਰਟ ਦੇ ਅਨੁਸਾਰ, ਬੱਚੇ ਨੂੰ ਉਲਟੀਆਂ ਅਤੇ ਢਿੱਡ ਵਿੱਚ ਤੇਜ਼ ਦਰਦ ਤੋਂ ਬਾਅਦ ਹਸਪਤਾਲ ਵਿੱਚ ਦਾਖ਼ਰ ਕਰਵਾਇਆ ਗਿਆ ਸੀ। ਬੱਚੇ ਦੇ ਪਰਿਵਾਰਕ ਮੈਂਬਰ ਸਮਝ ਨਹੀਂ ਸਕੇ ਕਿ ਮਾਮਲਾ ਕੀ ਹੈ, ਇਸ ਲਈ ਡਾਕਟਰਾਂ ਨੇ ਐਕਸਰੇ ਕਰਵਾਉਣ ਦਾ ਸੁਝਾਅ ਦਿੱਤਾ। ਜਦੋਂ ਐਕਸਰੇ ਕਰਵਾਇਆ ਗਿਆ ਤਾਂ ਸਾਰਾ ਮਾਮਲਾ ਸਾਫ਼ ਹੋ ਗਿਆ। ਰਿਪੋਰਟ 'ਚ ਡਾਕਟਰਾਂ ਨੂੰ ਬੱਚੇ ਦੇ ਢਿੱਡ 'ਚ ਚਾਰਜਿੰਗ ਕੇਬਲ ਨਜ਼ਰ ਆਈ। ਫਿਰ ਕੀ ਸੀ, ਜਲਦਬਾਜ਼ੀ 'ਚ ਉਸ ਦੇ ਢਿੱਡ ਦਾ ਆਪਰੇਸ਼ਨ ਹੋਇਆ ਅਤੇ ਡਾਕਟਰਾਂ ਨੇ ਬੱਚੇ ਦੇ ਢਿੱਡ ਵਿਚੋਂ ਕੇਬਲ ਨੂੰ ਸਫ਼ਲਤਾਪੂਰਵਕ ਬਾਹਰ ਕੱਢ ਦਿੱਤਾ।
ਇਹ ਵੀ ਪੜ੍ਹੋ: ਹੁਣ ਬੈੱਡ ’ਤੇ ਲੇਟ ਕੇ ਲਓ ਫ਼ਿਲਮ ਦਾ ਮਜ਼ਾ, 3700 ਰੁਪਏ ਹੈ ਟਿਕਟ, ਡਬਲ ਸੋਫੇ ਦਾ ਵੀ ਹੈ ਪ੍ਰਬੰਧ
ਰਿਪੋਰਟਾਂ ਮੁਤਾਬਕ ਚਾਰਜਿੰਗ ਕੇਬਲ ਤੋਂ ਇਲਾਵਾ ਡਾਕਟਰਾਂ ਨੇ ਸਰਜਰੀ ਰਾਹੀਂ ਬੱਚੇ ਦੇ ਢਿੱਡ ਵਿਚੋਂ ਇਕ ਹੇਅਰਪਿੰਨ ਵੀ ਕੱਢੀ ਹੈ। ਹਾਲਾਂਕਿ, ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਚਾਰਜਿੰਗ ਕੇਬਲ ਵਰਗੀ ਵੱਡੀ ਚੀਜ਼ ਬੱਚੇ ਦੇ ਢਿੱਡ ਵਿੱਚ ਕਿਵੇਂ ਗਈ? ਇਹ ਪਹਿਲਾ ਮਾਮਲਾ ਨਹੀਂ ਹੈ ਕਿ ਕਿਸੇ ਦੇ ਢਿੱਡ ਵਿਚੋਂ ਅਜਿਹੀ ਅਜੀਬ ਚੀਜ਼ ਕੱਢੀ ਗਈ ਹੋਵੇ। ਕੁਝ ਸਾਲ ਪਹਿਲਾਂ ਅਸਾਮ ਵਿੱਚ ਵੀ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਇੱਕ 30 ਸਾਲਾ ਨੌਜਵਾਨ ਨੂੰ ਢਿੱਡ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿਸ ਤੋਂ ਬਾਅਦ ਐਕਸਰੇ ਵਿੱਚ ਪਾਇਆ ਗਿਆ ਕਿ ਨੌਜਵਾਨ ਦੇ ਢਿੱਡ ਵਿੱਚ ਹੈੱਡਫੋਨ ਦੀ ਤਾਰ ਹੈ। ਅਜਿਹੇ 'ਚ ਡਾਕਟਰਾਂ ਨੇ ਸਰਜਰੀ ਕਰਕੇ ਉਸ ਦੇ ਢਿੱਡ 'ਚੋਂ ਉਸ ਤਾਰ ਨੂੰ ਸਫਲਤਾਪੂਰਵਕ ਹਟਾ ਦਿੱਤਾ ਸੀ।
ਇਹ ਵੀ ਪੜ੍ਹੋ: ਕੈਨੇਡਾ 'ਚ ਫਰੀਦਕੋਟ ਦੇ ਗੱਭਰੂ ਨਾਲ ਵਾਪਰਿਆ ਭਾਣਾ, ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬਲਿੰਕਨ ਦੀ ਤਾਲਿਬਾਨ ਨੂੰ ਚਿਤਾਵਨੀ- ਔਰਤਾਂ ਦੀ ਸਿੱਖਿਆ 'ਤੇ ਪਾਬੰਦੀ ਦਾ ਭੁਗਤਣਾ ਪਵੇਗਾ 'ਨਤੀਜਾ'
NEXT STORY