ਬੈਂਕਾਕ/ਵਾਸ਼ਿੰਗਟਨ (ਬਿਊਰੋ)— ਅਮਰੀਕਾ ਦੇ ਦੋ ਮੁੰਡਿਆਂ ਨੇ ਥਾਈਲੈਂਡ ਦੇ ਇਕ ਮੰਦਰ ਦੇ ਬਾਹਰ ਬੇਵਕੂਫੀ ਭਰੀ ਹਰਕਤ ਕੀਤੀ ਹੈ। ਉਨ੍ਹਾਂ ਨੇ ਮੰਦਰ ਦੇ ਬਾਹਰ ਅਸ਼ਲੀਲ ਤਸਵੀਰ ਖਿੱਚੀ।
ਥਾਈਲੈਂਡ ਘੁੰਮਣ ਆਏ ਦੋ ਦੋਸਤਾਂ ਜੋਸਫ਼ ਅਤੇ ਟਰੈਵਸ ਡਿਸੀਲਵਾ (ਦੋਵੇਂ 38) ਨੇ ਇਕ ਬੁੱਧ ਮੰਦਰ (war arun temple) ਦੇ ਸਾਹਮਣੇ ਪੈਂਟ ਉਤਾਰ ਕੇ ਅਸ਼ਲੀਲ ਤਸਵੀਰ ਖਿੱਚ ਕੇ ਸੋਸ਼ਲ ਮੀਡੀਆ 'ਤੇ ਪਾਈ। ਦੋਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਇਸ ਸ਼ਰਮਨਾਕ ਹਰਕਤ ਦਾ ਨਤੀਜਾ ਕੀ ਹੋਵੇਗਾ।
ਇਸ ਤਰ੍ਹਾਂ ਲੱਭਿਆ ਪੁਲਸ ਨੇ
ਥਾਈ ਮੰਦਰ ਦੇ ਬਾਹਰ ਕੀਤੀ ਗਈ ਇਸ ਸ਼ਰਮਨਾਕ ਹਰਕਤ ਬਾਰੇ ਪੁਲਸ ਨੂੰ ਜਲਦੀ ਹੀ ਪਤਾ ਲੱਗ ਗਿਆ। ਹਾਲਾਂਕਿ ਇਨ੍ਹਾਂ ਦੋਹਾਂ ਨੂੰ ਫੜਨ ਵਿਚ ਸੋਸ਼ਲ ਮੀਡੀਆ ਅਕਾਊਂਟ ਦੀ ਮਦਦ ਲਈ ਗਈ। ਇਹ ਦੋਵੇਂ ਦੋਸਤ ਪੂਰੀ ਦੁਨੀਆ ਦੀਆਂ ਸੈਰ ਸਪਾਟਾ ਵਾਲੀਆਂ ਥਾਵਾਂ ਘੁੰਮ ਕੇ ਅਜਿਹੀਆਂ ਤਸਵੀਰਾਂ ਪੋਸਟ ਕਰਦੇ ਸਨ।
ਪੁਲਸ ਮੁਤਾਬਕ ਜੋਸਫ ਅਤੇ ਟਰੈਵਿਸ ਨੂੰ ਥਾਈ ਰਾਜਧਾਨੀ ਦੇ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਇਨ੍ਹਾਂ ਦੋਹਾਂ ਨੂੰ ਜਨਤਕ ਥਾਂ 'ਤੇ ਅਸ਼ਲੀਲ ਹਰਕਤ ਕਰਨ ਲਈ 150 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਦੇ ਨਾਲ ਹੀ ਦੋਹਾਂ ਨੂੰ ਜਨਤਕ ਥਾਂ ਤੇ ਅਸ਼ਲੀਲ ਹਰਕਤ ਕਰਨ ਲਈ 5 ਸਾਲ ਦੀ ਸਜ਼ਾ ਸੁਣਾਈ ਜਾ ਸਕਦੀ ਹੈ।
ਸ਼ੰਘਾਈ ਸ਼ਿਖਰ ਸੰਮੇਲਨ 'ਚ ਹਿੱਸਾ ਲੈਣ ਰੂਸ ਪਹੁੰਚੀ ਸੁਸ਼ਮਾ ਸਵਰਾਜ
NEXT STORY