ਟੋਰਾਂਟੋ— ਪਰਿਵਾਰ ਪਾਲਣ ਲਈ ਲੋਕਾਂ ਨੂੰ ਦੇਸ਼ਾਂ-ਵਿਦੇਸ਼ਾਂ 'ਚ ਸਖਤ ਮਿਹਨਤਾਂ ਕਰਨੀਆਂ ਪੈਂਦੀਆਂ ਹਨ। ਕਈ ਵਾਰ ਕੁੱਝ ਲੋਕ ਵਿਦੇਸ਼ਾਂ 'ਚ ਗਲਤ ਲੋਕਾਂ ਦੇ ਹੱਥਾਂ 'ਚ ਫਸ ਜਾਂਦੇ ਹਨ ਅਤੇ ਉਨ੍ਹਾਂ ਨੂੰ ਆਰਥਿਕ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ। ਮਾਂਟਰੀਅਲ 'ਚ ਐਤਵਾਰ ਨੂੰ ਕੱਚੇ ਤੌਰ 'ਤੇ ਰਹਿ ਰਹੇ ਕੁੱਝ ਕਾਮਿਆਂ ਨੇ ਇਕੱਠੇ ਹੋ ਕੇ ਆਪਣੇ ਹੱਕ ਲਈ ਆਵਾਜ਼ ਚੁੱਕੀ। ਉਨ੍ਹਾਂ ਕਿਹਾ ਕਿ ਖੇਤੀਬਾੜੀ ਨਾਲ ਸੰਬੰਧਤ ਕਾਮਿਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਗੁਆਟੇਮਾਲਾ ਤੋਂ ਕੈਨੇਡਾ ਆਏ ਹੈਨਰੀ ਐਗਿਇਰੀ ਨੇ ਕਿਹਾ ਕਿ ਉਸ ਦਾ ਵਰਕ ਪਰਮਟ ਫਰੈਂਚ ਭਾਸ਼ਾ 'ਚ ਹੈ ਅਤੇ ਇਸੇ ਕਾਰਨ ਉਸ ਨੂੰ ਇਹ ਸਮਝ 'ਚ ਨਹੀਂ ਆਇਆ ਅਤੇ ਉਸ ਨੂੰ ਆਉਣ ਦਾ ਖਰਚਾ ਵੀ ਬਿਨਾਂ ਕਿਸੇ ਦੀ ਮਦਦ ਦੇ ਆਪ ਹੀ ਚੁੱਕਣਾ ਪਿਆ।
ਮਾਂਟਰੀਅਲ ਦੇ ਸੈਂਟ ਜੋਸਫ ਓਰੇਟਰੀ ਦੇ ਸਾਹਮਣੇ ਖੜ੍ਹੇ ਹੋ ਕੇ ਦਰਜਨ ਭਰ ਵਿਦੇਸ਼ੀਆਂ ਨੇ ਕਿਹਾ ਕਿ ਉਨ੍ਹਾਂ ਦੇ ਹੱਕਾਂ ਵੱਲ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕਈ ਹੋਰ ਵਿਦੇਸ਼ੀਆਂ ਦਾ ਵੀ ਇਹ ਹੀ ਕਹਿਣਾ ਹੈ ਕਿ ਉਨ੍ਹਾਂ ਨੂੰ ਮਿਹਨਤ ਦੇ ਹਿਸਾਬ ਨਾਲ ਘੱਟ ਤਨਖਾਹ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਕਾਮਿਆਂ ਨੂੰ ਪਰਮਾਨੈਂਟ ਰੈਜ਼ੀਡੈਂਸੀ ਜਾਂ ਓਪਨ ਵਰਕ ਪਰਮਿਟ ਦੇਣਾ ਚਾਹੀਦਾ ਹੈ ਤਾਂ ਕਿ ਉਹ ਇਕ ਹੀ ਇਮਪਲੋਇਰ ਤਕ ਸੀਮਤ ਨਾ ਰਹਿਣ।
'ਚੀਨ 'ਚ ਗ੍ਰਿਫਤਾਰ ਅਮਰੀਕੀ ਵਿਦਿਆਰਥੀ ਨੂੰ ਕੀਤਾ ਗਿਆ ਦੋਸ਼ ਮੁਕਤ'
NEXT STORY