ਕਾਬੁਲ, (ਯੂ. ਐੱਨ. ਆਈ.)- ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਪੁਲਸ ਨੇ 10 ਤੋਂ ਵੱਧ ਔਰਤਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਨੇ ਕਥਿਤ ਤੌਰ ’ਤੇ ਹਿਜਾਬ ਪਹਿਨਣ ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਸੀ।
ਅਫਗਾਨਿਸਤਾਨ ਇੰਟਰਨੈਸ਼ਨਲ ਮੀਡੀਆ ਨੇ ਰਿਪੋਰਟ ਦਿੱਤੀ ਹੈ ਕਿ ਇਹ ਗ੍ਰਿਫ਼ਤਾਰੀਆਂ ਕਥਿਤ ਤੌਰ ’ਤੇ ਪਿਛਲੇ 2 ਦਿਨਾਂ ਵਿਚ ਕਾਬੁਲ ਦੇ ਇਲਾਕਿਆਂ ਵਿਚ ਹੋਈਆਂ ਹਨ। ਔਰਤਾਂ ਨੂੰ ਰੈਸਟੋਰੈਂਟਾਂ, ਗਲੀਆਂ ਅਤੇ ਬਾਜ਼ਾਰਾਂ ਤੋਂ ਚੁੱਕ ਕੇ ਕਿਸੇ ਅਣਜਾਣ ਜਗ੍ਹਾ ’ਤੇ ਲਿਜਾਇਆ ਗਿਆ। ਚਸ਼ਮਦੀਦਾਂ ਨੇ ਕਿਹਾ ਕਿ ਨੈਤਿਕਤਾ ਕਾਨੂੰਨ ਨਾਲ ਸਬੰਧਤ ਇਹ ਪੁਲਸ ਅਧਿਕਾਰੀ ਮਰਦ ਸਨ ਅਤੇ ਉਨ੍ਹਾਂ ਨੇ ਔਰਤਾਂ ਨੂੰ ਵੀ ਕੁੱਟਿਆ।
IT ਖਰਾਬੀ ਕਾਰਨ ਅਸਥਾਈ ਰੂਪ ਨਾਲ ਉਡਾਨਾਂ ਰੋਕਣ ਮਗਰੋਂ ਅਲਾਸਕਾ ਏਅਰਲਾਈਨਜ਼ ਦਾ ਸੰਚਾਲਨ ਮੁੜ ਸ਼ੁਰੂ
NEXT STORY