ਰੋਮ(ਏ.ਐਫ.ਪੀ.)- ਐਤਵਾਰ ਨੂੰ ਤਕਰੀਬਨ 54,000 ਲੋਕਾਂ ਨੂੰ ਦੱਖਣੀ ਇਟਲੀ ਦੇ ਸ਼ਹਿਰ ਬਰਿੰਡੀਸੀ ਤੋਂ ਬਾਹਰ ਕੱਢਿਆ ਗਿਆ ਜਦੋਂ ਮਾਹਰ ਦੇਸ਼ ਵਿਚ ਸਭ ਤੋਂ ਵੱਡੀ ਮੁਹਿੰਮ ਵਿਚ ਦੂਸਰੇ ਵਿਸ਼ਵ ਯੁੱਧ ਦੇ ਬੰਬ ਨੂੰ ਡਿਫਿਊਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸ ਦੀ ਜਾਣਕਾਰੀ ਮੀਡੀਆ ਵਲੋਂ ਦਿੱਤੀ ਗਈ ਹੈ।
ਬ੍ਰਿਟਿਸ਼ ਬੰਬ, ਇਕ ਮੀਟਰ ਲੰਬਾ ਤੇ 200 ਕਿਲੋਗ੍ਰਾਮ ਵਜ਼ਨੀ (440 ਪੌਂਡ), 2 ਨਵੰਬਰ ਨੂੰ ਇਕ ਸਿਨੇਮਾ ਵਿਚ ਕੰਮ ਦੌਰਾਨ ਮਿਲਿਆ ਸੀ। ਡਿਵਾਈਸ ਨੂੰ ਮਜ਼ਦੂਰਾਂ ਦੇ ਸਾਜ਼ੋ-ਸਮਾਨ ਨਾਲ ਪਹੁੰਚੇ ਨੁਕਸਾਨ ਤੋਂ ਬਾਅਦ ਇਹ ਕੰਮ ਹੋਰ ਮੁਸ਼ਕਲ ਹੋ ਗਿਆ ਸੀ। 1.5 ਕਿਲੋਮੀਟਰ ਦੇ ਘੇਰੇ ਦੇ ਸਾਰੇ ਵਸਨੀਕਾਂ ਨੂੰ ਸ਼ਹਿਰ ਤੋਂ ਬਾਹਰ ਕੱਢ ਦਿੱਤਾ ਗਿਆ ਤੇ 500 ਮੀਟਰ ਦੇ ਘਰਾਂ ਵਿਚ ਗੈਸ ਸਪਲਾਈ ਕੱਟ ਦਿੱਤੀ ਗਈ। ਇਸ ਸਮੇਂ ਦੌਰਾਨ ਇਸ ਇਲਾਕੇ ਨੇੜੇ ਦੀ ਹਵਾਈ ਆਵਾਜਾਈ ਤੇ ਰੇਲ ਸੇਵਾਵਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਸੀ।
ਸੁਰੱਖਿਆ ਬਲਾਂ ਦੇ 1000 ਤੋਂ ਵਧੇਰੇ ਮੈਂਬਰਾਂ ਤੇ ਲਗਭਗ 250 ਵਲੰਟੀਅਰਾਂ ਨੇ ਨਿਕਾਸੀ ਮੁਹਿੰਮ ਵਿਚ ਹਿੱਸਾ ਲਿਆ। ਏ.ਜੀ.ਆਈ. ਨਿਊਜ਼ ਏਜੰਸੀ ਨੇ ਕਿਹਾ ਕਿ ਬਰਿੰਡੀਸੀ ਦੀ 87,000 ਦੀ ਆਬਾਦੀ ਵਿਚੋਂ ਅੱਧੀ ਤੋਂ ਵਧੇਰੇ ਦੀ ਨਿਕਾਸੀ ਕਰਵਾਈ ਗਈ ਤੇ 217 ਕੈਦੀਆਂ ਨੂੰ ਹੋਰ ਨਜ਼ਰਬੰਦੀ ਕੇਂਦਰਾਂ ਵਿਚ ਟ੍ਰਾਂਸਫਰ ਕੀਤਾ ਗਿਆ।
ਪਾਕਿ ਨੇ ਮੁਹੰਮਦ ਫੈਜ਼ਲ ਨੂੰ ਬਣਾਇਆ ਜਰਮਨੀ ਦਾ ਰਾਜਦੂਤ
NEXT STORY