ਚੇਨਈ-ਤਾਮਿਲਨਾਡੂ ਦੇ ਉੱਤਰੀ ਤਟੀ ਇਲਾਕੇ 'ਚ ਪੈ ਰਹੇ ਭਾਰੀ ਮੀਂਹ ਨੂੰ ਦੇਖਦੇ ਹੋਏ ਚੇਨਈ ਅਤੇ ਹੋਰ ਤਿੰਨ ਜ਼ਿਲ੍ਹਿਆਂ 'ਚ ਸਕੂਲਾਂ ਨੂੰ ਅਗਲੇ ਦੋ ਦਿਨਾਂ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ। ਪਾਣੀ ਭਰਨ ਦੀਆਂ ਤਸਵੀਰਾਂ ਦੇਖ ਕੇ ਇਕ ਵਾਰ ਫਿਰ ਸਾਲ 2015 'ਚ ਚੇਨਈ 'ਚ ਆਏ ਭਿਆਨਕ ਹੜ੍ਹ ਦੀਆਂ ਯਾਦਾਂ ਤਾਜ਼ਾ ਹੋ ਗਈਆਂ। ਮੌਸਮ ਵਿਭਾਗ ਵੱਲੋਂ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੇ ਜਾਣ ਤੋਂ ਬਾਅਦ ਚੇਨਈ, ਰਿਤੂਵੱਲੂਰ, ਚੇਂਗਪੱਟੂ ਅਤੇ ਕਾਂਚੀਪੁਰਮ ਜ਼ਿਲ੍ਹੇ 'ਚ ਸਕੂਲਾਂ ਅਤੇ ਕਾਲਜਾਂ ਨੂੰ ਬੰਦ ਰੱਖਣ ਦੀ ਹੁਕਮ ਦਿੱਤੇ ਗਏ ਹਨ।
ਇਹ ਵੀ ਪੜ੍ਹੋ : 'ਵਨ ਰੈਂਕ, ਵਨ ਪੈਨਸ਼ਨ' ਯੋਜਨਾ ਦੇ 6 ਸਾਲ ਪੂਰੇ ਹੋਣ 'ਤੇ BJP ਨੇਤਾਵਾਂ ਨੇ PM ਮੋਦੀ ਨੂੰ ਦਿੱਤੀ ਵਧਾਈ
ਮੌੰਸਮ ਵਿਭਾਗ ਨੇ ਕਿਹਾ ਕਿ ਬੰਗਾਲ ਦੀ ਖਾੜ੍ਹੀ ਦੇ ਉੱਪਰ ਬਣੇ ਚੱਕਰਵਾਤੀ ਹਾਲਾਤ ਕਾਰਨ ਚੇਨਈ ਅਤੇ ਇਸ ਦੇ ਉਪਨਗਰਾਂ 'ਚ ਸਭ ਤੋਂ ਜ਼ਿਆਦਾ ਮੀਂਹ ਪਵੇਗਾ। ਦੱਸ ਦਈਏ ਕਿ ਚੇਨਈ ਅਤੇ ਉਪਨਗਰੀ ਇਲਾਕਿਆਂ 'ਚ ਲਗਾਤਾਰ ਭਾਰੀ ਮੀਂਹ ਪੈਣ ਕਾਰਣ ਥਾਂ-ਥਾਂ ਪਾਣੀ ਭਰ ਗਿਆ ਹੈ। ਇਸ ਦਰਮਿਆਨ, ਚੇਨਈ ਦੇ ਦੋ ਜਲ ਭੰਡਾਰਾਂ ਤੋਂ ਪਾਣੀ ਛੱਡੇ ਜਾਣ ਦੀਆਂ ਤਿਆਰੀਆਂ ਦਰਮਿਆਨ ਅਧਿਕਾਰੀਆਂ ਨੇ ਐਤਵਾਰ ਨੂੰ ਲੋਕਾਂ ਨੂੰ ਹੜ੍ਹ ਦੀ ਚਿਤਾਵਨੀ ਜਾਰੀ ਕੀਤੀ ਹੈ।
ਇਹ ਵੀ ਪੜ੍ਹੋ : ਜਰਮਨੀ 'ਚ ਟਰੇਨ 'ਚ ਚਾਕੂ ਨਾਲ ਹਮਲਾ ਕਰਨ ਵਾਲੇ ਸ਼ੱਕੀ ਦਾ ਮਕਸਦ ਅਜੇ ਤੱਕ ਨਹੀਂ ਹੋ ਸਕਿਆ ਸਾਫ
ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਮੁੱਖ ਸਕੱਤਰ ਵੀ ਇਰਾਈ ਅੰਬੂ ਸਮੇਤ ਵੱਖ-ਵੱਖ ਚੋਟੀ ਦੇ ਅਧਿਕਾਰੀਆਂ ਨਾਲ ਇਥੇ ਕਈ ਜਲ ਭੰਡਾਰ ਖੇਤਰਾਂ ਦਾ ਨਿਰੀਖਣ ਕੀਤਾ ਅਤੇ ਅਧਿਕਾਰੀਆਂ ਨੂੰ ਹੜ੍ਹ ਦੇ ਪਾਣੀ ਦੀ ਨਿਕਾਸੀ ਲਈ ਤੁਰੰਤ ਕਾਰਵਾਈ ਕਰਨ ਦਾ ਹੁਕਮ ਦਿੱਤਾ। ਕੈਬਨਿਟ ਸਹਿਯੋਗੀਆਂ ਨਾਲ ਸਟਾਲਿਨ ਨੇ ਇਥੇ ਇਕ ਅਸਥਾਈ ਕੈਂਪਾਂ 'ਚ ਰਹਿ ਰਹੇ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਨੂੰ ਚੌਲ, ਦੁੱਧ ਅਤੇ ਕੰਬਲ ਸਮੇਤ ਹੜ੍ਹ ਸਹਾਇਤਾ ਵੰਡੀ।
ਇਹ ਵੀ ਪੜ੍ਹੋ : ਬ੍ਰਿਟੇਨ ਦਾ ਵੈਲਿੰਗਟਨ ਕਾਲਜ ਪੁਣੇ 'ਚ ਖੋਲ੍ਹੇਗਾ ਪਹਿਲਾ ਸਕੂਲ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
'ਵਨ ਰੈਂਕ, ਵਨ ਪੈਨਸ਼ਨ' ਯੋਜਨਾ ਦੇ 6 ਸਾਲ ਪੂਰੇ ਹੋਣ 'ਤੇ BJP ਨੇਤਾਵਾਂ ਨੇ PM ਮੋਦੀ ਨੂੰ ਦਿੱਤੀ ਵਧਾਈ
NEXT STORY