ਵਿਆਨਾ-ਜਰਮਨੀ 'ਚ ਇਕ ਟਰੇਨ 'ਚ 27 ਸਾਲਾ ਦੇ ਨੌਜਵਾਨ ਨੇ ਚਾਕੂ ਨਾਲ ਹਮਲਾ ਕਰ ਕੇ ਚਾਰ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਸੀ ਅਤੇ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਹਮਲਾਵਰ ਨੇ ਸਪੱਸ਼ਟ ਤੌਰ 'ਤੇ 'ਅੰਨੇਵਾਹ' ਤਰੀਕੇ ਨਾਲ ਲੋਕਾਂ ਨੂੰ ਨਿਸ਼ਾਨਾ ਬਣਾਇਆ ਅਤੇ ਉਸ ਦੇ ਮਾਨਸਿਕ ਤੌਰ 'ਤੇ ਬੀਮਾਰ ਹੋਣ ਦੇ ਸੰਕੇਤ ਮਿਲੇ ਹਨ। ਪੁਲਸ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹਮਲਾਵਰ ਦਾ ਮਕਸਦ ਸਾਫ ਨਹੀਂ ਹੋ ਸਕਿਆ ਹੈ ਪਰ ਫਿਲਹਾਲ ਕਿਸੇ ਤਰ੍ਹਾਂ ਦੇ ਅੱਤਵਾਦੀ ਇਰਾਦੇ ਦੇ ਸੰਕੇਤ ਨਹੀਂ ਮਿਲੇ ਹਨ।
ਇਹ ਵੀ ਪੜ੍ਹੋ : ਬ੍ਰਿਟੇਨ ਦਾ ਵੈਲਿੰਗਟਨ ਕਾਲਜ ਪੁਣੇ 'ਚ ਖੋਲ੍ਹੇਗਾ ਪਹਿਲਾ ਸਕੂਲ
ਸ਼ਨੀਵਾਰ ਨੂੰ ਸਵੇਰੇ ਕਰੀਬ 9 ਵਜੇ ਪੁਲਸ ਨੂੰ ਇਕ ਫੋਨ 'ਤੇ ਜਾਣਕਾਰੀ ਮਿਲੀ ਕਿ ਇਕ ਵਿਅਕਤੀ ਇੰਡਸਸਿਟੀ ਐਕਸਪ੍ਰੈੱਸ ਟਰੇਨ 928 'ਚ ਯਾਤਰੀਆਂ 'ਤੇ ਹਮਲਾ ਕਰ ਰਿਹਾ ਹੈ। ਇਸ ਹਮਲੇ 'ਚ ਚਾਰੋਂ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ। ਪੁਲਸ ਨੇ ਕਿਹਾ ਕਿ ਸ਼ੱਕੀ ਸੀਰੀਆਈ ਨਾਗਰਿਕ ਹੈ ਜੋ 2014 'ਚ ਜਰਮਨੀ ਆਇਆ ਸੀ ਅਤੇ ਉਸ ਨੂੰ 2016 'ਚ ਇਥੇ ਸ਼ਰਣ ਦਿੱਤੀ ਗਈ ਸੀ।
ਇਹ ਵੀ ਪੜ੍ਹੋ : ਯੇਰੂਸ਼ੇਲਮ 'ਚ ਅਮਰੀਕੀ ਮਿਸ਼ਨ ਨੂੰ ਲੈ ਕੇ ਫਲਸਤੀਨ ਤੇ ਇਜ਼ਰਾਈਲ ਆਹਮੋ-ਸਾਹਮਣੇ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਬ੍ਰਿਟੇਨ ਦਾ ਵੈਲਿੰਗਟਨ ਕਾਲਜ ਪੁਣੇ 'ਚ ਖੋਲ੍ਹੇਗਾ ਪਹਿਲਾ ਸਕੂਲ
NEXT STORY