ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਦੇ ਸੂਬੇ ਟੈਕਸਾਸ ਦੇ ਕਸਬੇ ਬੇਟਸਵਿਲੇ ਵਿਖੇ ਬੀਤੇ ਦਿਨ ਬੁੱਧਵਾਰ ਨੂੰ 2 ਕਾਰਾਂ ਵਿਚਾਲੇ ਭਿਆਨਕ ਟੱਕਰ ਹੋਈ। ਟੱਕਰ ਕਾਰਨ 8 ਲੋਕਾਂ ਦੀ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਦੋਨੇ ਕਾਰਾਂ ਚਕਨਾਚੂਰ ਹੋ ਗਈਆਂ ਅਤੇ ਇਕ ਕਾਰ ਨੂੰ ਅੱਗ ਲੱਗ ਗਈ। ਟੈਕਸਾਸ ਡਿਪਾਰਟਮੈਂਟ ਪਬਲਿਕ ਸੇਫ਼ਟੀ ਨੇ ਇਕ ਬਿਆਨ ਵਿੱਚ ਕਿਹਾ ਕਿ ਸੰਭਾਵੀ ਤੌਰ ’ਤੇ ਇਹ ਹਾਦਸਾ ਮਨੁੱਖੀ ਤਸਕਰੀ ਦੇ ਨਾਲ ਸ਼ਾਮਿਲ ਹੈ। ਜਦੋ ਇਕ ਤੇਜ ਰਫਤਾਰ ਕਾਰ ਦੇ ਡਰਾਈਵਰ ਵਲੋਂ ਪੁਲਸ ਅਫ਼ਸਰਾਂ ਤੋਂ ਬਚ ਕੇ ਤੇਜ਼ ਰਫ਼ਤਾਰ ਦੇ ਨਾਲ ਭੱਜ ਜਾਣ ਦੀ ਕੋਸ਼ਿਸ਼ ਦੌਰਾਨ ਵਾਪਰਿਆ।
ਇਹ ਭਿਆਨਕ ਹਾਦਸਾ ਦੱਖਣ ਪੱਛਮੀ ਟੈਕਸਾਸ ਸੂਬੇ ਦੇ ਵਿੱਚ ਬੇਟਸਵਿਲੇ ਕਸਬੇ ਨੇੜੇ ਯੂ. ਐੱਸ. ਦੇ ਰੂਟ 57 'ਤੇ ਵਾਪਰਿਆ, ਜੋ ਮੈਕਸੀਕੋ ਬਾਰਡਰ ਤੋਂ ਤਕਰੀਬਨ 60 ਕਿੱਲੋ ਮੀਲ ਦੀ ਦੂਰੀ 'ਤੇ ਹੈ। ਪਬਲਿਕ ਸੇਫ਼ਟੀ ਵਿਭਾਗ ਦੇ ਬੁਲਾਰੇ ਕ੍ਰਿਸ ਓਲੀਵਰੇਜ਼ ਅਨੁਸਾਰ ਇਕ ਹਾਂਡਾ ਕਾਰ ਦਾ ਡਰਾਈਵਰ ਜਦੋਂ ਤਸਕਰੀ ਵਾਲੇ ਪ੍ਰਵਾਸੀਆਂ ਨੂੰ ਲਿਜਾਣ ਦੇ ਸ਼ੱਕ ਵਿੱਚ ਤੇਜ਼ ਰਫਤਾਰ ਨਾਲ ਪੁਲਸ ਕੋਲੋਂ ਗੱਡੀ ਭਜਾ ਕੇ ਲੈ ਗਿਆ ਤਾਂ ਪੁਲਸ ਉਸ ਦਾ ਪਿੱਛਾ ਕਰ ਰਹੀ ਸੀ। ਤੇਜ਼ ਰਫਤਾਰ ਹੋਣ ਕਾਰਨ ਉਹ ਹਾਈਵੇਅ 'ਤੇ ਆ ਰਹੇ ਇਕ ਵਾਹਨ ਨਾਲ ਟਕਰਾ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਤੋਂ ਆਈ ਦੁੱਖਦਾਇਕ ਖ਼ਬਰ, ਭਾਰਤੀ ਵਿਦਿਆਰਥੀ ਨਾਲ ਵਾਪਰਿਆ ਭਾਣਾ
ਮਨੁੱਖੀ ਤਸਕਰੀ ਕਰਨ ਵਾਲੀ ਕਾਰ ਵਿੱਚ ਡਰਾਈਵਰ ਸਮੇਤ 6 ਲੋਕ ਸਵਾਰ ਸਨ, ਜੋ ਸਾਰੇ ਮਾਰੇ ਗਏ। ਜਿਸ ਕਾਰ ਨਾਲ ਉਹਨਾਂ ਦੀ ਟੱਕਰ ਹੋਈ, ਉਸ ਵਿੱਚ ਦੋ ਲੋਕ ਜੌਰਜੀਆ ਸੂਬੇ ਦੇ ਸਨ। ਉਹ ਵੀ ਮਾਰੇ ਗਏ। ਕੁੱਲ ਮਿਲਾ ਕੇ 8 ਲੋਕਾਂ ਦੀ ਮੋਤ ਹੋ ਗਈ। ਰਾਜ ਪਬਲਿਕ ਸੇਫਟੀ ਵਿਭਾਗ ਅਨੁਸਾਰ ਇਹ ਹਾਦਸਾ ਬੁੱਧਵਾਰ ਨੂੰ ਸਵੇਰ 6:30 ਵਜੇ ਦੇ ਕਰੀਬ ਵਾਪਰਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਲੀਫੌਰਨੀਆ ਦੇ ਯੂਬਾ ਵਿਖੇ ਕੱਢਿਆ ਗਿਆ 44ਵਾਂ ਵਿਸ਼ਾਲ ਨਗਰ ਕੀਰਤਨ, ਵੱਡੀ ਗਿਣਤੀ 'ਚ ਸ਼ਾਮਲ ਹੋਈਆਂ ਸੰਗਤਾਂ
NEXT STORY