ਕੈਲੀਫੌਰਨੀਆ : ਕੈਲੀਫੌਰਨੀਆ ਦੇ ਯੂਬਾ ਸ਼ਹਿਰ ਵਿਖੇ 5 ਨਵੰਬਰ ਨੂੰ 44ਵਾਂ ਸਾਲਾਨਾ ਨਗਰ ਕੀਰਤਨ ਕੱਢਿਆ ਗਿਆ। ਇਸ ਮੌਕੇ ਲਗਭਗ 3 ਲੱਖ ਸ਼ਰਧਾਲੂ ਇਸ ਨਗਰ ਕੀਰਤਨ 'ਚ ਸ਼ਾਮਲ ਹੋਏ। ਇਸ ਮੌਕੇ ਪਹੁੰਚੀਆਂ ਸੰਗਤਾਂ ਨੇ ਆਪਣੇ ਸੱਭਿਆਚਾਰ ਦਾ ਸ਼ਾਨਦਾਰ ਨਜ਼ਾਰਾ ਪੇਸ਼ ਕੀਤਾ ਤੇ ਏਕਤਾ, ਨਿਸ਼ਕਾਮ ਸੇਵਾ ਅਤੇ ਭਾਈਚਾਰੇ ਦੇ ਸਿਧਾਂਤਾਂ 'ਤੇ ਅਮਲ ਕੀਤਾ।
ਇਹ ਵੀ ਪੜ੍ਹੋ : ਵਿਦਿਆਰਥੀਆਂ ਦੇ ਰੋਹ ਅੱਗੇ ਝੁਕਿਆ PU ਪ੍ਰਸ਼ਾਸਨ, ਪ੍ਰੋ. ਸੁਰਜੀਤ ਸਿੰਘ ਨੂੰ ਕੀਤਾ ਸਸਪੈਂਡ
ਨਗਰ ਕੀਰਤਨ ਦੇ ਸਮੇਂ ਸੰਗਤਾਂ ਇੰਨੀ ਵੱਡੀ ਗਿਣਤੀ 'ਚ ਪਹੁੰਚਦੀਆਂ ਹਨ ਕਿ ਕਈ ਕਿੱਲੋਮੀਟਰ ਤੱਕ ਦੇ ਇਲਾਕੇ ਦੀਆਂ ਸੜਕਾਂ 'ਤੇ ਆਵਾਜਾਈ ਬੰਦ ਹੋ ਜਾਂਦੀ ਹੈ। ਇਸ ਦੌਰਾਨ ਸਿੱਖ ਅਤੇ ਪੰਜਾਬੀ ਭਾਈਚਾਰਿਆਂ ਦੀ ਆਪਸੀ ਸਾਂਝ ਦਿਖਾਈ ਦਿੰਦੀ ਹੈ ਜਿਸ ਨਾਲ ਹਰ ਕਿਸੇ ਦਾ ਸਵਾਗਤ ਕੀਤਾ ਜਾਂਦਾ ਹੈ। ਨਗਰ ਕੀਰਤਨ ਦੀ ਪ੍ਰਸਿੱਧੀ ਹਰ ਸਾਲ ਵਧਦੀ ਜਾ ਰਹੀ ਹੈ ਤੇ ਉਮੀਦ ਹੈ ਕਿ ਅਗਲੇ ਸਾਲ ਇਸ ਤੋਂ ਵੀ ਜ਼ਿਆਦਾ ਸੰਗਤਾਂ ਦਾ ਇਕੱਠ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਜੋ ਮਾਹੌਲ ਬਣਦਾ ਹੈ, ਉਹ ਸਿੱਖ ਅਤੇ ਗੈਰ-ਸਿੱਖ, ਹਰੇਕ ਇਨਸਾਨ ਨੂੰ ਲੰਬੇ ਸਮੇਂ ਤੱਕ ਯਾਦ ਰਹਿਣ ਵਾਲਾ ਹੁੰਦਾ ਹੈ। ਇਸ ਸਮਾਗਮ ਦੀ ਸਫਲਤਾ ਤੋਂ ਹੀ ਇਸ ਸਿੱਖ ਭਾਈਚਾਰੇ ਅਤੇ ਭਾਰਤੀ ਸੰਸਕ੍ਰਿਤੀ ਦੇ ਅਮੀਰ ਹੋਣ ਦਾ ਪਤਾ ਲੱਗਦਾ ਹੈ। ਰੰਗਾਂ ਨਾਲ ਭਰਿਆ ਆਲਾ-ਦੁਆਲਾ, ਸੰਗੀਤ, ਲੰਗਰ ਆਦਿ ਸਭ ਮਿਲ ਕੇ ਇਕ ਨਾ-ਭੁੱਲਣਯੋਗ ਤਜਰਬਾ ਦੇ ਜਾਂਦਾ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਮਰੀਕਾ 'ਚ ਭਾਰਤੀਆਂ ਦਾ ਦਬਦਬਾ, ਭਾਰਤੀ ਮੂਲ ਦੇ 10 ਮੈਂਬਰਾਂ ਨੇ ਜਿੱਤੀਆਂ ਰਾਜ ਤੇ ਸਥਾਨਕ ਚੋਣਾਂ
NEXT STORY