ਇੰਟਰਨੈਸ਼ਨਲ ਡੈਸਕ : ਤੁਰਕੀ ਦੀ ਰਾਜਧਾਨੀ ਅੰਕਾਰਾ 'ਚ ਤੁਰਕੀ ਦੀ ਏਅਰੋਸਪੇਸ ਐਂਡ ਡਿਫੈਂਸ ਕੰਪਨੀ ਤੁਸਾਸ ਦੇ ਅਹਾਤੇ 'ਤੇ ਅੱਤਵਾਦੀ ਹਮਲਾ ਹੋਇਆ ਹੈ, ਜਿਸ 'ਚ ਕਈ ਲੋਕ ਮਾਰੇ ਗਏ ਹਨ ਅਤੇ ਕਈ ਜ਼ਖਮੀ ਹੋ ਗਏ ਹਨ। ਤੁਰਕੀ ਦੇ ਗ੍ਰਹਿ ਮੰਤਰੀ ਅਲੀ ਯੇਰਲਿਕਾਯਾ ਨੇ ਰਾਜਧਾਨੀ ਅੰਕਾਰਾ ਦੇ ਬਾਹਰਵਾਰ ਤੁਰਕੀ ਏਰੋਸਪੇਸ ਇੰਡਸਟਰੀਜ਼ ਇੰਕ 'ਤੇ ਹੋਏ ਹਮਲੇ ਬਾਰੇ ਹੋਰ ਵੇਰਵੇ ਨਹੀਂ ਦਿੱਤੇ।
ਯੇਰਲਿਕਾਯਾ ਨੇ ਐਕਸ 'ਤੇ ਕਿਹਾ ਕਿ ਬਦਕਿਸਮਤੀ ਨਾਲ, ਹਮਲੇ ਤੋਂ ਬਾਅਦ ਸਾਡੇ ਕੋਲ ਸ਼ਹੀਦ ਅਤੇ ਜ਼ਖਮੀ ਲੋਕ ਹੋਏ ਹਨ। ਇਹ ਅਸਪਸ਼ਟ ਹੈ ਕਿ ਹਮਲੇ ਪਿੱਛੇ ਕਿਸ ਦਾ ਹੱਥ ਹੋ ਸਕਦਾ ਹੈ। ਕੁਰਦ ਅੱਤਵਾਦੀ, ਇਸਲਾਮਿਕ ਸਟੇਟ ਸਮੂਹ ਅਤੇ ਖੱਬੇਪੱਖੀ ਕੱਟੜਪੰਥੀ ਪਹਿਲਾਂ ਵੀ ਦੇਸ਼ ਵਿੱਚ ਹਮਲੇ ਕਰ ਚੁੱਕੇ ਹਨ।
ਹਮਲਾਵਰ ਨੇ ਕੀਤਾ ਬੰਬ ਧਮਾਕਾ
ਇਕ ਰਿਪੋਰਟ ਮੁਤਾਬਕ ਸੁਰੱਖਿਆ ਕਰਮਚਾਰੀਆਂ ਦੀ ਬਦਲੀ ਦੌਰਾਨ ਹਮਲਾਵਰਾਂ ਦਾ ਇਕ ਸਮੂਹ ਟੈਕਸੀ ਵਿਚ ਕੰਪਲੈਕਸ ਦੇ ਪ੍ਰਵੇਸ਼ ਦੁਆਰ 'ਤੇ ਪਹੁੰਚਿਆ। ਘੱਟੋ-ਘੱਟ ਇੱਕ ਹਮਲਾਵਰ ਨੇ ਬੰਬ ਧਮਾਕਾ ਕਰ ਦਿੱਤਾ, ਜਦਕਿ ਦੂਜੇ ਹਮਲਾਵਰ ਕੰਪਲੈਕਸ 'ਚ ਦਾਖਲ ਹੋਣ 'ਚ ਕਾਮਯਾਬ ਹੋ ਗਏ। ਘਟਨਾ ਵਾਲੀ ਥਾਂ 'ਤੇ ਗੋਲੀਬਾਰੀ ਜਾਰੀ ਹੈ ਅਤੇ ਕੰਪਲੈਕਸ 'ਚ ਕੁਝ ਮੁਲਾਜ਼ਮਾਂ ਨੂੰ ਬੰਧਕ ਬਣਾ ਲਿਆ ਗਿਆ ਹੈ। ਸਟੇਸ਼ਨ ਨੇ ਦੱਸਿਆ ਕਿ ਹੈਲੀਕਾਪਟਰ ਕੰਪਲੈਕਸ ਦੇ ਉੱਪਰ ਉੱਡਦੇ ਦੇਖੇ ਗਏ ਹਨ।
ਧਮਾਕੇ ਤੋਂ ਬਾਅਦ ਗੋਲੀਬਾਰੀ ਦੀ ਆਵਾਜ਼ ਸੁਣੀ
ਇਸ ਤੋਂ ਪਹਿਲਾਂ ਮੀਡੀਆ ਰਿਪੋਰਟਾਂ 'ਚ ਕਿਹਾ ਗਿਆ ਸੀ ਕਿ ਕੰਪਲੈਕਸ 'ਚ ਧਮਾਕੇ ਤੋਂ ਬਾਅਦ ਗੋਲੀਬਾਰੀ ਦੀ ਆਵਾਜ਼ ਸੁਣਾਈ ਦਿੱਤੀ। ਸੁਰੱਖਿਆ ਬਲਾਂ, ਐਂਬੂਲੈਂਸਾਂ ਅਤੇ ਫਾਇਰਫਾਈਟਰਜ਼ ਨੂੰ ਮੌਕੇ 'ਤੇ ਭੇਜਿਆ ਗਿਆ। ਕੰਪਨੀ ਦੇ ਕਰਮਚਾਰੀਆਂ ਨੂੰ ਸੁਰੱਖਿਅਤ ਥਾਂ 'ਤੇ ਪਹੁੰਚਾਇਆ ਗਿਆ।
ਤੁਰਕੀ ਸਰਕਾਰ ਨੇ ਹਮਲੇ ਦੀ ਕੀਤੀ ਨਿੰਦਾ
ਤੁਰਕੀ ਸਰਕਾਰ ਨੇ ਹਮਲੇ ਦੀ ਨਿੰਦਾ ਕੀਤੀ ਹੈ ਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਮਲੇ ਦੇ ਪਿੱਛੇ ਸਮੂਹ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ, ਪਰ ਤੁਰਕੀ ਦੇ ਅੱਤਵਾਦੀ ਗਤੀਵਿਧੀਆਂ ਦੇ ਇਤਿਹਾਸ ਨੂੰ ਦੇਖਦੇ ਹੋਏ ਸੁਰੱਖਿਆ ਚਿੰਤਾਵਾਂ ਵਧ ਗਈਆਂ ਹਨ।
11 ਮਿੰਟ 'ਚ ਸਵਰਗ ਪਹੁੰਚੀ 'ਮਰੀ' ਔਰਤ! ਦੱਸਿਆ ਕਿਹੋ ਜਿਹਾ ਸੀ ਉਥੇ ਨਜ਼ਾਰਾ
NEXT STORY