ਇਸਲਾਮਾਬਾਦ (ਏਜੰਸੀ)- ਪਾਕਿਸਤਾਨੀ ਫੌਜ ਨੇ ਐਤਵਾਰ ਨੂੰ ਦੱਸਿਆ ਕਿ ਅਸ਼ਾਂਤ ਬਲੋਚਿਸਤਾਨ ਸੂਬੇ ਵਿਚ ਸਰੁੱਖਿਆ ਬਲਾਂ ਦੀਆਂ ਕਈ ਅੱਤਵਾਦ ਵਿਰੋਧੀ ਮੁਹਿੰਮਾਂ ਵਿਚ ਘੱਟੋ-ਘੱਟ 15 ਪਾਕਿਸਤਾਨੀ ਫੌਜੀ ਅਤੇ 92 ਅੱਤਵਾਦੀ ਮਾਰੇ ਗਏ ਹਨ। ਫੌਜ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਮੁਹਿੰਮ ਸ਼ਨੀਵਾਰ ਨੂੰ ਨਸਲੀ ਬਲੋਚ ਸਮੂਹਾਂ ਨਾਲ ਜੁੜੇ ਅੱਤਵਾਦੀਆਂ ਵੱਲੋਂ ਵੱਖ-ਵੱਖ ਸਥਾਨਾਂ 'ਤੇ ਕੀਤੇ ਗਏ ਹਮਲਿਆਂ ਦੇ ਬਾਅਦ ਸ਼ੁਰੂ ਕੀਤੀ ਗਈ। ਫੌਜ ਨੇ ਦੱਸਿਆ ਕਿ ਅੱਤਵਾਦੀਆਂ ਨੇ ਕਵੇਟਾ, ਮਸਤੁੰਗ, ਨੁਸ਼ਕੀ, ਦਲਬੰਦੀਨ, ਖਰਾਨ, ਪੰਜਗੁਰ, ਟੁੰਪ, ਗਵਾਦਰ ਅਤੇ ਪਸਨੀ ਦੇ ਆਲੇ-ਦੁਆਲੇ ਅੱਤਵਾਦੀ ਗਤੀਵਿਧੀਆਂ ਕਰਕੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ ਕੀਤੀ, ਜਿਸ 'ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਸੁਰੱਖਿਆ ਬਲਾਂ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਅੱਤਵਾਦੀਆਂ ਦੀ ਸ਼ਾਂਤੀ ਭੰਗ ਕਰਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ।
ਇਸ ਵਿਚ ਕਿਹਾ ਗਿਆ ਹੈ, ਸਾਡੇ ਬਹਾਦਰ ਜਵਾਨਾਂ ਨੇ ਪੂਰੀ ਦਲੇਰੀ ਨਾਲ ਅੱਤਵਾਦੀਆਂ ਦਾ ਸਾਹਮਣਾ ਕੀਤਾ ਅਤੇ ਬਲੋਚਿਸਤਾਨ ਭਰ ਵਿਚ ਲੰਬੇ, ਭਿਆਨਕ ਅਤੇ ਦਲੇਰੀ ਭਰੇ ਅਭਿਆਨਾਂ ਦੇ ਬਾਅਦ 3 ਆਤਮਘਾਤੀ ਹਮਲਾਵਰਾਂ ਸਣੇ 92 ਅੱਤਵਾਦੀਆਂ ਨੂੰ ਮਾਰ ਦਿੱਤਾ। ਫੌਜ ਨੇ ਦੱਸਿਆ ਕਿ ਅੱਤਵਾਦੀਆਂ ਨੇ ਆਮ ਨਾਗਰਿਕਾਂ ਨੂੰ ਵੀ ਨਿਸ਼ਾਨਾ ਬਣਾਇਆ, ਜਿਸ ਵਿਚ ਔਰਤਾਂ, ਬੱਚਿਆਂ, ਬਜ਼ੁਰਗਾਂ ਅਤੇ ਮਜ਼ਦੂਰਾਂ ਸਣੇ 18 ਲੋਕਾਂ ਦੀ ਮੌਤ ਹੋ ਗਈ। ਮੁਹਿੰਮਾਂ ਅਤੇ ਬਾਅਦ ਵਿਚ ਹੋਏ ਮੁਕਾਬਲਿਆਂ ਦੌਰਾਨ 15 ਫੌਜੀਆਂ ਨੇ ਵੀ ਆਪਣੀ ਜਾਨ ਗਵਾਈ। ਸ਼ਨੀਵਾਰ ਨੂੰ ਪੰਜਗੁਰ ਅਤੇ ਹਰਨਾਈ ਜ਼ਿਲ੍ਹਿਆਂ ਵਿਚ ਵੱਖ-ਵੱਖ ਸੁਰੱਖਿਆ ਮੁਹਿੰਮਾਂ ਵਿਚ ਪਾਬੰਦੀਸ਼ੁਦਾ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (TTP) ਨਾਲ ਜੁੜੇ 41 ਅੱਤਵਾਦੀ ਮਾਰੇ ਗਏ ਸਨ। ਫੌਜ ਨੇ ਕਿਹਾ, ਪਿਛਲੇ 2 ਦਿਨਾਂ ਵਿਚ ਸਫਲ ਮੁਹਿੰਮਾਂ ਨਾਵਲ ਬਲੋਚਿਸਤਾਨ ਵਿਚ ਜਾਰੀ ਮੁਹਿੰਮ ਤਹਿਤ ਮਾਰੇ ਗਏ ਅੱਤਵਾਦੀਆਂ ਦੀ ਕੁੱਲ਼ ਗਿਣਤੀ 133 ਹੋ ਗਈ ਹੈ।
5 ਲੱਖ ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ PR ਦੇਵੇਗਾ ਇਹ ਯੂਰਪੀ ਦੇਸ਼ ! PM ਨੇ ਖੁਦ ਕੀਤਾ ਐਲਾਨ
NEXT STORY