ਕਾਬੁਲ (ਏ.ਐੱਨ.ਆਈ.)- ਦੁਨੀਆਭਰ ’ਚ ਅੱਤਵਾਦ ਦਾ ਪਨਾਹਗਾਰ ਪਾਕਿਸਤਾਨ ਖੁਦ ਹੀ ਅੱਤਵਾਦੀ ਹਮਲਿਆਂ ’ਚ ਫਸਿਆ ਹੋਇਆ ਹੈ। ਇਕ ਤਾਜ਼ਾ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਅਫਗਾਨਿਸਤਾਨ ਵਿਚ ਤਾਲਿਬਾਨ ਦੀ ਸੱਤਾ ਸ਼ੁਰੂ ਹੋਣ ਦੇ ਨਾਲ ਹੀ ਪਾਕਿਸਤਾਨ ਵਿਚ ਅੱਤਵਾਦੀ ਹਮਲਿਆਂ ਵਿਚ ਅਚਾਨਕ ਵਾਧਾ ਹੋਇਆ ਹੈ। ਰਿਪੋਰਟ ਕਹਿੰਦੀ ਹੈ ਕਿ ਅਗਸਤ 2021 ਵਿਚ ਪਾਕਿਸਤਾਨ ਵਿਚ ਸਭ ਤੋਂ ਜ਼ਿਆਦਾ ਅੱਤਵਾਦੀ ਹਮਲੇ ਹੋਏ। ਇਹ ਇਹੋ ਸਮਾਂ ਹੈ ਜਦੋਂ ਅਫਗਾਨਿਸਤਾਨ ਵਿਚ ਤਾਲਿਬਾਨ ਦੀ ਸੱਤਾ ਸ਼ੁਰੂ ਹੋਈ। ਪਾਕਿਸਤਾਨ ਵਿਚ ਹਰੇਕ ਮਹੀਨੇ ਅੱਤਵਾਦੀ ਹਮਲਿਆਂ ਦੀ ਔਸਤ ਗਿਣਤੀ 2020 ਦੇ 16 ਤੋਂ ਵਧਕੇ 2021 ਵਿਚ 25 ਹੋ ਗਈ, ਜੋ 2017 ਤੋਂ ਬਾਅਦ ਸਭ ਤੋਂ ਜ਼ਿਆਦਾ ਹੈ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਕੋਲੋਰਾਡੋ ਦੇ ਜੰਗਲ ਦੀ ਅੱਗ 'ਚ ਕਰੀਬ 1 ਹਜ਼ਾਰ ਘਰ ਸੜ ਕੇ ਸੁਆਹ (ਤਸਵੀਰਾਂ)
ਪਾਕਿਸਤਾਨ ਇੰਸਟੀਚਿਊਟ ਫਾਰ ਕਾਫਲਿਕਟ ਐਂਡ ਸਕਿਓਰਿਟੀ ਸਟੱਡੀ ਵਲੋਂ ਕੀਤੀ ਗਈ ਤਾਜ਼ਾ ਖੋਜ ਵਿਚ ਗਿਆ ਹੈ ਕਿ 2021 ਵਿਚ ਪਾਕਿਸਤਾਨ ਵਿਚ ਸਭ ਤੋਂ ਜ਼ਿਆਦਾ ਅੱਤਵਾਦੀ ਹਮਲੇ ਹੋਏ। ਮਹੀਨੇਵਾਰ ਦੇਖਿਆ ਜਾਏ ਤਾਂ ਅਗਸਤ ਮਹੀਨੇ ਵਿਚ ਇਕੱਲੇ 45 ਅੱਤਵਾਦੀ ਹਮਲੇ ਅੰਜ਼ਾਮ ਦਿੱਤੇ ਗਏ। ਉਥੇ, ਪਾਕਿਸਤਾਨ ਦੇ ਵੱਕਾਰੀ ‘ਡਾਨ’ ਅਖ਼ਬਾਰ ਦੀ ਰਿਪੋਰਟ ਮੁਤਾਬਕ ਸੰਸਥਾਨ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ 10 ਨਵੰਬਰ ਤੋਂ 10 ਦਸੰਬਰ ਤੱਕ ਇਕ ਮਹੀਨੇ ਦੀ ਜੰਗਬੰਦੀ ਦੇ ਬਾਵਜੂਦ ਅੱਤਵਾਦੀ ਹਮਲਿਆਂ ਦੀ ਕੁੱਲ ਗਿਣਤੀ ਵਿਚ ਕਮੀ ਨਹੀਂ ਆਈ ਹੈ।ਅੰਕੜਿਆਂ ਨੇ ਇਸ ਗੱਲ ’ਤੇ ਵੀ ਰੌਸ਼ਨੀ ਪਾਈ ਹੈ ਕਿ ਬਲੂਚਿਸਤਾਨ ਸਭ ਤੋਂ ਅਸ਼ਾਂਤ ਸੂਬਾ ਰਿਹਾ, ਜਿਥੇ 103 ਹਮਲਿਆਂ ਵਿਚ 170 ਮੌਤਾਂ ਦਰਜ ਕੀਤੀਆਂ ਗਈਆਂ। ਰਿਪਰੋਟ ਵਿਚ ਕਿਹਾ ਗਿਆ ਹੈ ਕਿ ਖੈਬਰ ਪਖਤੂਨਖਵਾ ਬਲੂਚਿਸਤਾਨ ਤੋਂ ਬਾਅਦ ਦੂਸਰਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਖੇਤਰ ਰਿਹਾ।
ਅਮਰੀਕਾ : ਕੋਲੋਰਾਡੋ ਦੇ ਜੰਗਲ ਦੀ ਅੱਗ 'ਚ ਕਰੀਬ 1 ਹਜ਼ਾਰ ਘਰ ਸੜ ਕੇ ਸੁਆਹ (ਤਸਵੀਰਾਂ)
NEXT STORY