ਇੰਟਰਨੈਸ਼ਨਲ ਡੈਸਕ : ਵਿਦੇਸ਼ਾਂ ’ਚ ਬੈਠੇ ਖਾਲਿਸਤਾਨੀ ਅੱਤਵਾਦੀਆਂ ਨੇ ਰੈਫਰੈਂਡਮ 2020 ਤੋਂ ਬਾਅਦ ਬਰੈਂਪਟਨ ’ਚ 18 ਸਤੰਬਰ ਨੂੰ ਰਾਏਸ਼ੁਮਾਰੀ ਕਰਵਾਉਣ ਤੋਂ ਬਾਅਦ ਹੁਣ 6 ਨਵੰਬਰ ਨੂੰ ਕੈਨੇਡਾ ਦੇ ਮਿਸੀਸਾਗਾ ’ਚ ਇਕ ਵਾਰ ਫਿਰ ਰੈਫਰੈਂਡਮ (ਰਾਏਸ਼ੁਮਾਰੀ) ਦੀ ਤਿਆਰੀ ਕਰ ਰਹੇ ਹਨ। ਭਾਰਤ ’ਚ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਸਿੱਖਸ ਫਾਰ ਜਸਟਿਸ (ਐੱਸ. ਜੇ. ਐੱਫ਼.) ਨੇ ਕੈਨੇਡਾ ਦੇ ਬਰੈਂਪਟਨ ’ਚ ਖਾਲਿਸਤਾਨ ’ਤੇ 18 ਸਤੰਬਰ ਨੂੰ ਰਾਏਸ਼ੁਮਾਰੀ ਕਰਵਾਈ ਸੀ। ਭਾਰਤ ਖ਼ਿਲਾਫ਼ ਅਕਸਰ ਜ਼ਹਿਰ ਉਗਲਣ ਵਾਲਾ ਗੁਰਪਤਵੰਤ ਸਿੰਘ ਪੰਨੂ ਇਸ ਅੱਤਵਾਦੀ ਗਰੁੱਪ ਦਾ ਮੁਖੀ ਹੈ। ਇਸ ਰਾਏਸ਼ੁਮਾਰੀ ਦਾ ਕੈਨੇਡਾ ’ਚ ਰਹਿੰਦੇ ਭਾਰਤੀਆਂ ਵੱਲੋਂ ਬਹੁਤ ਵਿਰੋਧ ਕੀਤਾ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਪੰਜਾਬੀਆਂ ਲਈ ਮਾਣ ਵਾਲੀ ਗੱਲ : ਆਸਟ੍ਰੇਲੀਆ ਸਰਕਾਰ ਨੇ ਬੁਢਲਾਡਾ ਦੇ ਮੁਨੀਸ਼ ਨੂੰ ਦਿੱਤਾ ਵੱਕਾਰੀ ਅਹੁਦਾ
ਕੈਨੇਡਾ-ਭਾਰਤ ’ਚ ਖਾਲਿਸਤਾਨ ਪੱਖੀ ਗਤੀਵਿਧੀਆਂ ਨੂੰ ਲੈ ਕੇ ਕੂਟਨੀਤਕ ਝਗੜੇ ਦੇ ਨਾਲ ਅੱਤਵਾਦੀ ਸਮੂਹ ‘ਸਿੱਖਸ ਫਾਰ ਜਸਟਿਸ’ (SFJ) ਨੇ ਕੈਨੇਡਾ ਦੀ ਸਰਕਾਰੀ ਬਿਲਡਿੰਗ ਪਾਲ ਕੌਫੀ ਅਰੀਨਾ, ਮਿਸੀਸਾਗਾ ਵਿਖੇ 6 ਨਵੰਬਰ ਨੂੰ ਖਾਲਿਸਤਾਨ ਰੈਫਰੈਂਡਮ ਲਈ ਇਕ ਵਾਰ ਮੁੜ ਵੋਟਿੰਗ ਕਰਵਾਉਣ ਦੀ ਤਿਆਰੀ ਕਰ ਰਿਹਾ ਹੈ। ਪੰਨੂ ਨੇ ਇਕ ਵੀਡੀਓ ਜਾਰੀ ਕਰਕੇ ਕਿਹਾ ਕਿ 6 ਨਵੰਬਰ ਦੀ ਵੋਟਿੰਗ ਸਿੱਖ ਕੌਮ ਦੀ ਨਸਲਕੁਸ਼ੀ ਦਾ ਸ਼ਿਕਾਰ ਹੋਣ ਤੋਂ ਲੈ ਕੇ ਖਾਲਿਸਤਾਨ ਰਾਏਸ਼ੁਮਾਰੀ ਰਾਹੀਂ ਆਜ਼ਾਦੀ ਦੀ ਮੰਗ ਤੱਕ ਦਾ ਸਫ਼ਰ ਹੈ।
ਇਟਲੀ ’ਚ ਪੰਜਾਬੀ ਤੇ ਇਤਾਲਵੀ ਭਾਸ਼ਾ ਦਾ ਸਾਂਝਾ ਸੰਮੇਲਨ ਸਫ਼ਲਤਾਪੂਰਵਕ ਹੋਇਆ ਸੰਪੰਨ
NEXT STORY