ਵਾਸ਼ਿੰਗਟਨ (ਭਾਸ਼ਾ)- ਭਾਰਤ ਅਤੇ ਅਮਰੀਕਾ ਦੇ ਅਧਿਕਾਰੀਆਂ ਦਰਮਿਆਨ ਅੱਤਵਾਦ ਨਾਲ ਨਜਿੱਠਣ ਨੂੰ ਲੈ ਕੇ ਹੋਈ ਸਾਂਝੀ ਗੱਲਬਾਤ ਦੀ ਸਮਾਪਤੀ ’ਤੇ ਦੋਹਾਂ ਦੇਸ਼ਾਂ ਨੇ ਤਾਲਿਬਾਨ ਨੂੰ ਚਿਤਾਵਨੀ ਦਿੰਦੇ ਹੋਏ ਇਹ ਗੱਲ ਯਕੀਨੀ ਬਣਾਉਣ ਲਈ ਕਿਹਾ ਕਿ ਅਫ਼ਗਾਨਿਸਤਾਨ ਦੀ ਵਰਤੋਂ ਅੱਤਵਾਦੀ ਸੁਰੱਖਿਅਤ ਪਨਾਹਗਾਹ ਵਾਲੀ ਥਾਂ ਵਜੋਂ ਨਾ ਕਰ ਸਕਣ। ਅਮਰੀਕਾ-ਭਾਰਤ ਵਿਆਪਕ ਕੌਮਾਂਤਰੀ ਰਣਨੀਤਕ ਭਾਈਵਾਲੀ ਦੇ ਇਕ ਅਹਿਮ ਸਤੰਭ ਵਜੋਂ ਅੱਤਵਾਦ ਰੋਕੂ ਸਹਿਯੋਗ ਦੀ ਮੁੜ ਪੁਸ਼ਟੀ ਕਰਦੇ ਹੋਏ ਦੋਹਾਂ ਧਿਰਾਂ ਨੇ ਸੂਚਨਾ ਦੀ ਭਾਈਵਾਲੀ ਅਤੇ ਅੱਤਵਾਦ ਰੋਕੂ ਚੁਣੌਤੀਆਂ ’ਤੇ ਜੰਗੀ ਨੇੜਤਾ ਲਈ ਸਹਿਯੋਗ ਹੋਰ ਵਧਾਉਣ ਦਾ ਸੰਕਲਪ ਲਿਆ। ਸ਼ੁੱਕਰਵਾਰ ਇਕ ਸਾਂਝੇ ਬਿਆਨ ’ਚ ਇਹ ਜਾਣਕਾਰੀ ਦਿੱਤੀ ਗਈ।
26 ਅਤੇ 27 ਅਕਤੂਬਰ ਨੂੰ ਹੋਈ ਦੋ ਦਿਨਾਂ ਬੈਠਕ ’ਚ ਅਮਰੀਕਾ ਨੇ ਅੱਤਵਾਦ ਵਿਰੁੱਧ ਲੜਾਈ ’ਚ ਭਾਰਤ ਦੇ ਲੋਕਾਂ ਅਤੇ ਭਾਰਤ ਸਰਕਾਰ ਨਾਲ ਖੜ੍ਹੇ ਹੋਣ ਸਬੰਧੀ ਆਪਣੀ ਵਚਨਬੱਧਤਾ ਪ੍ਰਗਟਾਈ। ਦੋਹਾਂ ਧਿਰਾਂ ਨੇ ਅਖੌਤੀ ਅੱਤਵਾਦੀਆਂ ਦੀ ਵਰਤੋਂ ਅਤੇ ਸਰਹੱਦ ਪਾਰ ਅੱਤਵਾਦ ਦੇ ਸਭ ਰੂਪਾਂ ਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ ਅਤੇ ਮੁੰਬਈ ਦੇ 26/11 ਅੱਤਵਾਦੀ ਹਮਲਿਆਂ ਦੇ ਦੋਸ਼ੀਆਂ ਨੂੰ ਇਨਸਾਫ਼ ਦੇ ਕਟਿਹਰੇ ’ਚ ਲਿਆਉਣ ਦੀ ਮੰਗ ਕੀਤੀ। ਉਨ੍ਹਾਂ ਯੂ.ਐੱਨ. ਸੁਰੱਖਿਆ ਕੌਂਸਲ ਵਲੋਂ ਪਾਬੰਦੀਸ਼ੁਦਾ ਅਲਕਾਇਦਾ, ਆਈ.ਐੱਸ.ਆਈ.ਐੱਸ., ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਸਮੇਤ ਸਭ ਅੱਤਵਾਦੀ ਸੰਗਠਨਾਂ ਵਿਰੁੱਧ ਸੰਗਠਿਤ ਕਾਰਵਾਈ ਦੀ ਮੰਗ ਕੀਤੀ।
ਪਲਾਸਟਿਕ 'ਚ ਲਪੇਟੇ ਫ਼ਲ-ਸਬਜ਼ੀਆਂ ਨੂੰ ਲੈ ਕੇ ਸਪੇਨ ਨੇ ਲਿਆ ਅਹਿਮ ਫ਼ੈਸਲਾ
NEXT STORY