ਹਿਊਸਟਨ (ਅਮਰੀਕਾ) — ਅਯੁੱਧਿਆ 'ਚ ਰਾਮ ਮੰਦਰ ਦੇ ਸ਼ਾਨਦਾਰ ਉਦਘਾਟਨ ਤੋਂ ਪਹਿਲਾਂ, ਇੱਥੇ ਉਤਸ਼ਾਹੀ ਸ਼ਰਧਾਲੂਆਂ ਨੇ ਭਗਵਾਨ ਰਾਮ ਨੂੰ ਸਮਰਪਿਤ 'ਟੇਸਲਾ ਕਾਰ ਲਾਈਟ ਸ਼ੋਅ' ਦਾ ਆਯੋਜਨ ਕੀਤਾ। 100 ਤੋਂ ਵੱਧ ਟੇਸਲਾ ਕਾਰ ਦੇ ਮਾਲਕ, ਜੋ ਆਪਣੇ ਆਪ ਨੂੰ "ਗ੍ਰੇਟਰ ਹਿਊਸਟਨ 'ਚ ਰਾਮਜੀ ਦੀਆਂ ਗਿਲਹਰੀਆਂ" ਕਹਿੰਦੇ ਹਨ, ਇੱਕ 'ਲਾਈਟ ਸ਼ੋਅ' ਲਈ ਸ਼ੁੱਕਰਵਾਰ ਸ਼ਾਮ ਨੂੰ ਸ਼੍ਰੀ ਗੁਰੂਵਾਯੁਰੱਪਨ ਕ੍ਰਿਸ਼ਨਾ ਮੰਦਰ 'ਚ ਇਕੱਠੇ ਹੋਏ।
ਇਸ ‘ਲਾਈਟ ਸ਼ੋਅ’ ਨੇ ਆਸ-ਪਾਸ ਦੇ ਸੈਂਕੜੇ ਰਾਮ ਭਗਤਾਂ ਅਤੇ ਰਾਹਗੀਰਾਂ ਦਾ ਧਿਆਨ ਆਪਣੇ ਵੱਲ ਖਿੱਚਿਆ। ਕਾਰਾਂ ਦੇ ਪਿੱਛੇ ਇਕ ਵੱਡਾ ਰਾਮ ਰਥ ਸੀ, ਜਿਸ 'ਤੇ ਮੰਦਿਰ ਦਾ ਜੀਵਨ ਆਕਾਰ ਤੇਲ ਚਿੱਤਰ ਬਣਾਇਆ ਗਿਆ ਸੀ ਅਤੇ 'ਜੈ ਸ਼੍ਰੀ ਰਾਮ' ਦਾ ਉੱਚਾ ਸੰਗੀਤ ਉਸ ਜਗ੍ਹਾ ਨੂੰ ਬ੍ਰਹਮ ਦਿੱਖ ਅਤੇ ਮੰਦਰ ਵਰਗਾ ਅਹਿਸਾਸ ਦੇ ਰਿਹਾ ਸੀ। ਟੇਸਲਾ ਕਾਰ ਡਰਾਈਵਰਾਂ ਨੇ ਇੱਕ ਮੁੱਖ ਵਿਸ਼ੇਸ਼ਤਾ ਦੀ ਵਰਤੋਂ ਕੀਤੀ ਜਿਸ ਨਾਲ ਕਾਰ ਦੀਆਂ ਹੈੱਡਲਾਈਟਾਂ ਨੂੰ ਇੱਕੋਂ ਸਮੇਂ ਬੰਦ ਅਤੇ ਚਾਲੂ ਕਰਨ ਲਈ ਪ੍ਰੋਗਰਾਮ ਕੀਤਾ ਜਾ ਸਕਦਾ ਹੈ।

ਸ਼ਾਨਦਾਰ 'ਲਾਈਟ ਸ਼ੋਅ' ਤੋਂ ਤੁਰੰਤ ਬਾਅਦ ਉਹ ਆਰਤੀ ਲਈ ਮੰਦਰ ਵਿਚ ਇਕੱਠੇ ਹੋਏ, ਹੋਰ ਸ਼ਰਧਾਲੂ ਵੀ ਸ਼ਾਮਲ ਹੋਏ। ਸਾਰਿਆਂ ਨੇ ਮਿਲ ਕੇ ਭਗਵਾਨ ਰਾਮ ਅਤੇ ਕ੍ਰਿਸ਼ਨ ਨੂੰ ਸਮਰਪਿਤ ਸ਼ਾਨਦਾਰ ਭਜਨ ਗਾਏ। ਫਿਰ ਸ਼ਰਧਾਲੂਆਂ 'ਚ ਪ੍ਰਸ਼ਾਦ ਵੰਡਿਆ ਗਿਆ। 'ਟੇਸਲਾ ਲਾਈਟ ਸ਼ੋਅ' ਦੇ ਆਯੋਜਕਾਂ ਅਨੁਸਾਰ, ਈਵੈਂਟ 'ਚ ਹਿੱਸਾ ਲੈਣ ਵਾਲੇ ਕਾਰ ਮਾਲਕਾਂ ਨੇ ਪਹਿਲਾਂ ਹੀ ਇਸ ਸਮਾਗਮ ਸ਼ਾਮਲ ਹੋਣ ਲਈ ਖੁਦ ਨੂੰ ਰਜਿਸਟਰ ਕਰ ਲਿਆ ਸੀ।
ਵਿਸ਼ਵ ਹਿੰਦੂ ਪ੍ਰੀਸ਼ਦ (VHP) ਦੇ ਅਚਲੇਸ਼ ਅਮਰ, ਜੋ ਕਿ ਸਮਾਗਮ ਦੇ ਆਯੋਜਕਾਂ ਵਿੱਚੋਂ ਇੱਕ ਹੈ, ਨੇ ਕਿਹਾ, "ਠੰਡੇ ਮੌਸਮ ਅਤੇ ਲੰਬੇ ਕੰਮਕਾਜੀ ਦਿਨਾਂ ਦੇ ਬਾਵਜੂਦ, ਪ੍ਰਦਰਸ਼ਨ ਲਈ ਮੰਦਰ 'ਚ ਸੈਂਕੜੇ ਪ੍ਰਤੀਯੋਗੀਆਂ ਅਤੇ ਦਰਸ਼ਕਾਂ ਦੇ ਉਤਸ਼ਾਹ ਨੂੰ ਦੇਖ ਕੇ ਖੁਸ਼ੀ ਹੋਈ।" ਉਨ੍ਹਾਂ ਕਿਹਾ, "ਅਮਰੀਕਾ ਭਰ 'ਚ, ਅਸੀਂ ਇਨ੍ਹਾਂ ਸਮਾਗਮਾਂ ਲਈ ਬੇਮਿਸਾਲ ਉਤਸ਼ਾਹ ਦੇਖਿਆ।" ਮੱਧ ਜਨਵਰੀ ਤੋਂ, ਅਸੀਂ (VHP) ਅਮਰੀਕਾ ਦੇ 21 ਰਾਜਾਂ ਅਤੇ 41 ਸ਼ਹਿਰਾਂ 'ਚ 51 ਮੈਗਾ ਕਾਰ ਰੈਲੀਆਂ ਦਾ ਆਯੋਜਨ ਕੀਤਾ ਹੈ ਅਤੇ ਇਨ੍ਹਾਂ 'ਚ ਭਾਗੀਦਾਰੀ ਆਪਣੇ ਸਿਖਰ 'ਤੇ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੀ ਮਹਿਲਾ ਮੰਤਰੀ ਨੇ ਹਿੰਦੂਆਂ ਦੇ ਹੱਕ ’ਚ ਉਠਾਈ ਆਵਾਜ਼
NEXT STORY