ਇੰਟਰਨੈਸ਼ਨਲ ਡੈਸਕ- ਥਾਈਲੈਂਡ ਨੇ ਸੋਮਵਾਰ ਨੂੰ ਕੰਬੋਡੀਆ ਨਾਲ ਲੱਗਦੀ ਵਿਵਾਦਿਤ ਸਰਹੱਦ 'ਤੇ ਹਵਾਈ ਹਮਲੇ ਸ਼ੁਰੂ ਕੀਤੇ। ਦੋਵੇਂ ਪੱਖਾਂ ਨੇ ਇਕ-ਦੂਜੇ 'ਤੇ ਪਹਿਲੇ ਹਮਲਾ ਕਰਨ ਦਾ ਦੋਸ਼ ਲਗਾਇਆ ਹੈ। ਅਕਤੂਬਰ 'ਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਕਰਵਾਏ ਗਏ ਇਕ ਜੰਗਬੰਦੀ ਸਮਝੌਤੇ ਤੋਂ ਬਾਅਦ ਤੋਂ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਬਣਾਇਆ ਹੋਇਆ ਹੈ। ਇਸ ਤੋਂ ਪਹਿਲਾਂ ਦੋਵੇਂ ਦੱਖਣ-ਪੂਰਬੀ ਏਸ਼ੀਆਈ ਗੁਆਂਢੀ ਦੇਸ਼ਾਂ ਵਿਚਾਲੇ ਖੇਤਰੀ ਵਿਵਾਦਾਂ ਨੇ ਜੁਲਾਈ 'ਚ 5 ਦਿਨਾਂ ਤੱਕ ਚੱਲੇ ਸੰਘਰਸ਼ ਨੂੰ ਜਨਮ ਦਿੱਤਾ ਸੀ, ਜਿਸ 'ਚ ਕਈ ਫ਼ੌਜੀ ਅਤੇ ਆਮ ਨਾਗਰਿਕ ਮਾਰੇ ਗਏ ਸਨ। ਥਾਈਲੈਂਡ ਦੀ ਫ਼ੌਜ ਦੇ ਬੁਲਾਰੇ ਮੇਜਰ ਜਨਰਲ ਵਿਨਥਾਈ ਸੁਵਾਰੀ ਨੇ ਕਿਹਾ ਕਿ ਕੰਬੋਡੀਆਈ ਫ਼ੌਜੀਆਂ ਨੇ ਥਾਈਲੈਂਡ ਦੇ ਕਈ ਇਲਾਕਿਆਂ 'ਚ ਪਹਿਲਾਂ ਗੋਲੀਬਾਰੀ ਕੀਤੀ। ਉਨ੍ਹਾਂ ਦੱਸਿਆ ਕਿ ਇਕ ਥਾਈ ਸੈਨਿਕ ਮਾਰਿਆ ਗਿਆ ਅਤੇ ਚਾਰ ਹੋਰ ਜ਼ਖ਼ਮੀ ਹੋਏ ਅਤੇ ਪ੍ਰਭਾਵਿਤ ਖੇਤਰਾਂ ਤੋਂ ਨਾਗਰਿਕਾਂ ਨੂੰ ਕੱਢਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਥਾਈਲੈਂਡ ਨੇ 'ਕੰਬੋਡੀਆਈ ਹਮਲਿਆਂ ਨਾਲ ਨਜਿੱਠਣ ਲਈ ਕਈ ਖੇਤਰਾਂ 'ਚ ਫ਼ੌਜ ਟਿਕਾਣਿਆਂ 'ਤੇ ਹਮਲਾ ਕਰਨ ਲਈ ਜਹਾਜ਼ ਦਾ ਇਸਤੇਮਾਲ ਕੀਤਾ।'' ਕੰਬੋਡੀਆਈ ਰੱਖਿਆ ਮੰਤਰਾਲਾ ਦੇ ਬੁਲਾਰੇ ਮਾਲੀ ਸੋਚੇਤਾ ਨੇ ਕਿਹਾ ਕਿ ਥਾਈ ਫ਼ੌਜ ਨੇ ਹੀ ਸਭ ਤੋਂ ਪਹਿਲਾਂ ਕੰਬੋਡੀਆਈ ਸੈਨਿਕਾਂ 'ਤੇ ਹਮਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਕੰਬੋਡੀਆ ਨੇ ਸੋਮਵਾਰ ਨੂੰ ਸ਼ੁਰੂਆਤੀ ਹਮਲੇ ਦੌਰਾਨ ਜਵਾਬੀ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ,''ਕੰਬੋਡੀਆ ਅਪੀਲ ਕਰਦਾ ਹੈ ਕਿ ਥਾਈਲੈਂਡ ਤੁਰੰਤ ਸਾਰੀਆਂ ਦੁਸ਼ਮਣੀ ਵਾਲੀਆਂ ਗਤੀਵਿਧੀਆਂ ਨੂੰ ਰੋਕ ਦੇਵੇ, ਜੋ ਖੇਤਰ 'ਚ ਸ਼ਾਂਤੀ ਅਤੇ ਸਥਿਰਤਾ ਲਈ ਖਤਰਾ ਹੈ।'' ਅਮਰੀਕਾ ਵਲੋਂ ਕਰਵਾਈ ਗਈ ਜੰਗਬੰਦੀ 'ਤੇ ਪਿਛਲੇ ਮਹੀਨੇ ਥਾਈ ਸੈਨਿਕਾਂ ਦੇ ਬਾਰੂਦੀ ਸੁਰੰਗ ਦੀ ਲਪੇਟ 'ਚ ਆਉਣ ਦੇ ਬਾਅਦ ਤੋਂ ਖ਼ਤਰਾ ਪੈਦਾ ਹੋ ਗਿਆ ਸੀ। ਇਸ 'ਚ ਥਾਈ ਸੈਨਿਕ ਜ਼ਖ਼ਮੀ ਹੋ ਗਏ ਸਨ। ਟਰੰਪ ਨੇ ਨਵੰਬਰ ਦੇ ਮੱਧ 'ਚ ਕਿਹਾ ਸੀ ਕਿ ਉਨ੍ਹਾਂ ਨੇ ਦੋਵਾਂ ਦੇਸ਼ਾਂ ਵਿਚਾਲੇ ਜੰਗ ਨੂੰ ਰੋਕ ਦਿੱਤਾ ਹੈ ਜਦੋਂ ਕਿ ਤਣਾਅ ਅਜੇ ਵੀ ਬਣਿਆ ਹੋਇਆ ਹੈ।
ਕੀ ਖਤਮ ਹੋ ਜਾਵੇਗੀ ਆਈਫੋਨ ਦੀ ਬਾਦਸ਼ਾਹਤ! ਅਧਿਕਾਰੀਆਂ ਦੀ ਹਿਜਰਤ ਬਣੀ ਕੰਪਨੀ ਲਈ ਵੱਡੀ ਚੁਣੌਤੀ
NEXT STORY