ਬੈਂਕਾਕ (ਭਾਸ਼ਾ): ਥਾਈਲੈਂਡ ਵਿਚ ਹਿਰਾਸਤ ਵਿਚ ਲਏ ਗਏ ਕਾਰਕੁਨਾਂ ਨੂੰ ਰਿਹਾਅ ਕਰਨ, ਸੰਵਿਧਾਨਕ ਬਦਲਾਅ ਅਤੇ ਦੇਸ਼ ਦੀ ਰਾਜਸ਼ਾਹੀ ਵਿਚ ਸੁਧਾਰ ਦੀ ਮੰਗ ਕਰ ਰਹੇ ਲੋਕਤੰਤਰ ਸਮਰਥਕਾਂ 'ਤੇ ਪੁਲਸ ਨੇ ਸ਼ਨੀਵਾਰ ਰਾਤ ਪਾਣੀ ਦੀਆਂ ਬੁਛਾੜਾਂ ਛੱਡੀਆਂ, ਹੰਝੂ ਗੈਸ ਦੇ ਗੋਲੇ ਦਾਗੇ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ। ਇਸ ਹਮਲੇ ਨਾਲ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀ ਜ਼ਖਮੀ ਹੋ ਗਏ। ਪੁਲਸ ਨੇ ਵੱਡੀ ਗਿਣਤੀ ਵਿਚ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।
ਬੈਂਕਾਕ ਦੇ ਗ੍ਰੈਂਡ ਪੈਲੇਸ ਦੇ ਬਾਹਰ ਹੋਏ ਇਹ ਪ੍ਰਦਰਸ਼ਨ ਦੇਸ਼ ਵਿਚ ਪਿਛਲੇ ਸਾਲ ਸ਼ੁਰੂ ਹੋਏ ਵਿਦਿਆਰਥੀ ਪ੍ਰਦਰਸ਼ਨਾਂ ਦੇ ਕ੍ਰਮ ਵਿਚ ਹਨ। ਰੈਲੀ ਦੇ ਆਯੋਜਕਾਂ ਨੇ ਕਿਹਾ ਸੀ ਕਿ ਉਹਨਾਂ ਦੋ ਯੋਜਨਾ ਹੈ ਕਿ ਪ੍ਰਦਰਸ਼ਨਕਾਰੀ ਕਾਗਜ਼ ਦਾ ਹਵਾਈ ਜਹਾਜ਼ ਬਣਾ ਕੇ ਉਸ ਵਿਚ ਸੰਦੇਸ਼ ਲਿਖ ਕੇ ਮਹਿਲ ਵੱਲ ਉਡਾਉਣ।
ਕਰੀਬ 1000 ਪ੍ਰਦਰਸ਼ਨਕਾਰੀਆਂ ਨੇ ਮਹਿਲ ਦੇ ਬਾਹਰ ਬਣਾਏ ਗਏ ਅਵਰੋਧਕਾਂ ਨੂੰ ਤੋੜ ਦਿੱਤਾ। ਇਸ 'ਤੇ ਅਵਰੋਧਕਾਂ ਪਿੱਛੇ ਖੜ੍ਹੀ ਪੁਲਸ ਨੇ ਪਹਿਲਾਂ ਤਾਂ ਪ੍ਰਦਰਸ਼ਨਕਾਰੀਆਂ ਨੂੰ ਚਿਤਾਵਨੀ ਦਿੱਤੀ ਅਤੇ ਬਾਅਦ ਵਿਚ ਉਹਨਾਂ 'ਤੇ ਹੰਝੂ ਗੈਸ ਦੇ ਗੋਲੇ ਛੱਡੇ ਅਤੇ ਰਬੜ ਦੀਆਂ ਗੋਲੀਆਂ ਚਲਾਈਆਂ। ਪੁਲਸ ਨੇ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਖਦੇੜ ਦਿੱਤਾ।
ਰਾਤ ਕਰੀਬ 10 ਵਜੇ ਭੀੜ ਭੱਜ ਗਈ। ਸ਼ਹਿਰ ਦੀ ਐਮਰਜੈਂਸੀ ਮੈਡੀਕਲ ਸੇਵਾ 'ਇਰਾਵਨ' ਨੇ ਦੱਸਿਆ ਕਿ ਇਸ ਸੰਘਰਸ਼ ਵਿਚ 13 ਪੁਲਸ ਕਰਮੀਆਂ ਸਮੇਤ ਕੁੱਲ 33 ਲੋਕ ਜ਼ਖਮੀ ਹੋਏ ਹਨ। ਦੋ ਪੱਤਰਕਾਰਾਂ ਨੂੰ ਵੀ ਰਬੜ ਦੀਆਂ ਗੋਲੀਆਂ ਲੱਗੀਆਂ ਹਨ। ਸੰਸਥਾ 'ਥਾਈ ਲਾਯਰਸ ਫੌਰ ਹਿਊਮਨ ਰਾਈਟਸ' ਨੇ ਆਪਣੀ ਰਿਪੋਰਟ ਵਿਚ ਕਿਹਾ ਕਿ 32 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- 160 ਮਿਲੀਅਨ ਡਾਲਰ ਤੋਂ ਵੱਧ ਦੀ ਲਾਗਤ ਨਾਲ ਸਿਡਨੀ 'ਚ ਬਣੇਗਾ ਆਸਟ੍ਰੇਲੀਆ ਦਾ ਪਹਿਲਾ 'ਸਿੱਖ' ਸਕੂਲ
ਵਿਰੋਧ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਪੁਲਸ 'ਤੇ ਧੂੰਏਂ ਦੇ ਬੰਬ ਅਤੇ ਅਤੇ ਵੱਡੇ ਪਟਾਕੇ ਸੁੱਟੇ। ਪੁਲਸ ਉਪ ਬੁਲਾਰੇ ਕਰਨਲ ਕਿਸਾਨਾ ਪੀ ਨੇ ਕਿਹਾ ਕਿ ਪੁਲਸ ਨੇ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਸੀ ਕਿ ਰੈਲੀ ਗੈਰ ਕਾਨੂੰਨੀ ਹੈ।
ਅਮਰੀਕਾ ਤੇ ਕੈਨੇਡਾ ਦੀ ਸੈਨਾ ਨੇ ਆਰਕਟਿਕ ਏਅਰ ਡਿਫੈਂਸ ਡ੍ਰਿਲ ਦੀ ਕੀਤੀ ਸ਼ੁਰੂਆਤ
NEXT STORY