ਅੰਮ੍ਰਿਤਸਰ (ਸੋਨੀ)- ਪਾਕਿਸਤਾਨ ਦੀ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਸਰਕਾਰ ਵਿਚ ਸਾਲ 1988 ਵਿਚ ਕੇਂਦਰੀ ਮੰਤਰੀ ਰਹਿ ਚੁੱਕੇ 80 ਸਾਲਾ ਸਈਅਦ ਇਫ਼ਤੇਖਾਰ ਹੁਸੈਨ ਗਿਲਾਨੀ ਨੇ ਹਾਲ ਹੀ ਵਿਚ 21 ਸਾਲਾ ਕੁੜੀ ਨਾਲ ਵਿਆਹ ਕੀਤਾ ਹੈ। ਪਾਕਿਸਤਾਨੀ ਅਖ਼ਬਾਰਾਂ ਅਨੁਸਾਰ ਗਿਲਾਨੀ ਜਿਸ ਦੀ ਆਪਣੀ ਦੂਜੀ ਪਤਨੀ ਨਾਲ ਉਮਰ ’ਚ 59 ਸਾਲ ਦਾ ਅੰਤਰ ਹੈ। ਉਹ ਸਾਲ 2011 ’ਚ ਗਿਲਾਨੀ ਤਹਿਰੀਕ-ਏ-ਇਨਸਾਫ਼ ਪਾਰਟੀ ਵਿਚ ਸ਼ਾਮਲ ਹੋ ਗਏ ਸਨ,ਪਰ ਅਗਲੇ ਸਾਲ ਯਾਨੀ 2012 ਵਿਚ ਉਹ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) ਵਿਚ ਸ਼ਾਮਲ ਹੋ ਗਏ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਦਾ ਗੰਨ ਕਲਚਰ 'ਤੇ ਵਾਰ, ਹਥਿਆਰਾਂ ਦੀ ਸਮੀਖਿਆ ਤੋਂ ਬਾਅਦ ਕੀਤੀ ਸਖ਼ਤ ਕਾਰਵਾਈ
ਖ਼ਬਰਾਂ ਮੁਤਾਬਕ ਗਿਲਾਨੀ ਇਸ ਅਜੀਬ ਵਿਆਹ ਕਾਰਨ ਟਵਿਟਰ ’ਤੇ ਕਾਫ਼ੀ ਟ੍ਰੋਲ ਹੋ ਰਹੇ ਹਨ। ਜੇਕਰ ਕੁਝ ਲੋਕ ਇਸ ਵਿਆਹ ਨੂੰ ਆਪਣਾ ਨਿੱਜੀ ਮਾਮਲਾ ਦੱਸ ਕੇ ਉਸ ਦੀ ਤਾਰੀਫ਼ ਕਰ ਰਹੇ ਹਨ ਤਾਂ ਕੁਝ ਹੋਰ ਲੋਕ ਉਸ ਦੀ ਇਹ ਕਹਿ ਕੇ ਆਲੋਚਨਾ ਵੀ ਕਰ ਰਹੇ ਹਨ ਕਿ ਉਸ ਵੱਲੋਂ ਆਪਣੀ ਪੋਤੀ ਤੋਂ ਛੋਟੀ ਉਮਰ ਦੀ ਕੁੜੀ ਨਾਲ ਵਿਆਹ ਕਰਵਾਉਣਾ ਬਿਲਕੁਲ ਅਣਉਚਿਤ ਹੈ। ਜਦਕਿ ਕੁਝ ਲੋਕ ਇਸ ਨੂੰ ਸਿਆਸਤ ਦੱਸ ਰਹੇ ਹਨ। ਕੁਝ ਸ਼ਰਾਰਤੀ ਲੋਕ ਇਹ ਕਹਿ ਕੇ ਮਜ਼ਾਕ ਵੀ ਉਡਾ ਰਹੇ ਹਨ ਕਿ ਬੁਢਾਪੇ ਦੇ ਵਿਆਹ ਅਤੇ ਟਰੈਕਟਰ-ਟਰਾਲੀ ’ਤੇ ਗੀਤ ਲੋਕਾਂ ਲਈ ਹਨ। ਇਸ ਦੇ ਨਾਲ ਹੋਰਾਂ ਦੀਆਂ ਟਿੱਪਣੀਆਂ ਅਪਮਾਨਜਨਕ ਸ਼੍ਰੇਣੀ ’ਚ ਆਉਂਦੀਆਂ ਹਨ।
ਇਹ ਵੀ ਪੜ੍ਹੋ- ਅੰਮ੍ਰਿਤਸਰ ਹਵਾਈ ਅੱਡੇ ਤੋਂ 86 ਲੱਖ ਦਾ ਸੋਨਾ ਬਰਾਮਦ, ਸ਼ਾਰਜ਼ਾਹ ਤੋਂ ਆਏ ਯਾਤਰੀ ਦੀ ਚਲਾਕੀ ਕਰੇਗੀ ਹੈਰਾਨ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਕੈਨੇਡਾ 'ਚ ਪੈਦਲ ਯਾਤਰੀਆਂ ਲਈ ਕਾਲ ਬਣਿਆ ਟਰੱਕ, 2 ਦੀ ਮੌਤ, ਬੱਚਿਆਂ ਸਣੇ 9 ਜ਼ਖ਼ਮੀ
NEXT STORY