ਵਾਸ਼ਿੰਗਟਨ (ਏ. ਪੀ.)– ਇਕ ਅਮਰੀਕੀ ਸੰਘੀ ਜੱਜ ਨੇ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਖ਼ਿਲਾਫ਼ ਅਮਰੀਕਾ ਸਥਿਤ ਪੱਤਰਕਾਰ ਜਮਾਲ ਖਸ਼ੋਗੀ ਦੇ ਕਤਲ ਦੇ ਮੁਕੱਦਮੇ ਨੂੰ ਮੰਗਲਵਾਰ ਨੂੰ ਖਾਰਜ ਕਰ ਦਿੱਤਾ।
ਬਾਈਡੇਨ ਪ੍ਰਸ਼ਾਸਨ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਕ੍ਰਾਊਨ ਪ੍ਰਿੰਸ ਨੂੰ ਇਸ ਮਾਮਲੇ ’ਚ ਮੁਕੱਦਮੇ ਤੋਂ ਕਾਨੂੰਨੀ ਤੌਰ ’ਤੇ ਛੋਟ ਪ੍ਰਾਪਤ ਸੀ। ਡਿਸਟ੍ਰਿਕਟ ਆਫ ਕੋਲੰਬੀਆ ਦੇ ਜੱਜ ਜੌਨ ਡੀ. ਬੇਟਸ ਨੇ ਪ੍ਰਿੰਸ ਮੁਹੰਮਦ ਨੂੰ ਮੁਕੱਦਮੇ ਤੋਂ ਬਚਾਉਣ ਲਈ ਅਮਰੀਕੀ ਸਰਕਾਰ ਦੇ ਮਤੇ ਨੂੰ ਕਬੂਲ ਕਰ ਲਿਆ।
ਇਹ ਖ਼ਬਰ ਵੀ ਪੜ੍ਹੋ : ਤਾਲਿਬਾਨ ਨੇ ਕੁੜੀਆਂ ਲਈ ਹਾਈ ਸਕੂਲ ਪ੍ਰੀਖਿਆਵਾਂ ਨੂੰ ਦਿੱਤੀ ਮਨਜ਼ੂਰੀ
ਹਾਲਾਂਕਿ ਜੱਜ ਬੇਟਸ ਦਾ ਕਹਿਣਾ ਸੀ ਕਿ ਖਸ਼ੋਗੀ ਦੇ ਕਤਲ ’ਚ ਉਨ੍ਹਾਂ ਦੀ ਮਿਲੀਭੁਗਤ ਦੇ ਦੋਸ਼ ਹੈਰਾਨੀਜਨਕ ਸਨ। ਸਾਊਦੀ ਅਰਬ ਦੇ ਅਧਿਕਾਰੀਆਂ ਦੀ ਇਕ ਟੀਮ ਨੇ 2018 ’ਚ ਇਸਤਾਂਬੁਲ ’ਚ ਵਣਜ ਦੂਤਾਵਾਸ ਦੇ ਅੰਦਰ ਖਸ਼ੋਗੀ ਦਾ ਕਤਲ ਕਰ ਦਿੱਤਾ ਸੀ।
ਵਾਸ਼ਿੰਗਟਨ ਪੋਸਟ ਦੇ ਇਕ ਕਾਲਮਨਵੀਸ ਖਸ਼ੋਗੀ ਨੇ ਸਾਊਦੀ ਅਰਬ ਦੇ ਸ਼ਾਸਕ ਪ੍ਰਿੰਸ ਮੁਹੰਮਦ ਦੇ ਸਖ਼ਤ ਤਰੀਕਿਆਂ ਦੀ ਨਿੰਦਿਆ ਕੀਤੀ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਤਾਲਿਬਾਨ ਨੇ ਕੁੜੀਆਂ ਲਈ ਹਾਈ ਸਕੂਲ ਪ੍ਰੀਖਿਆਵਾਂ ਨੂੰ ਦਿੱਤੀ ਮਨਜ਼ੂਰੀ
NEXT STORY