ਸਪੋਰਸਟ ਡੈਸਕ : ਬੰਗਲਾਦੇਸ਼ ਕ੍ਰਿਕਟ ਬੋਰਡ ਨੇ ਇੱਕ ਬਹੁਤ ਹੀ ਅਹਿਮ ਫੈਸਲਾ ਲੈਂਦਿਆਂ ਬੰਗਲਾਦੇਸ਼ ਪ੍ਰੀਮੀਅਰ ਲੀਗ (BPL) 2025-26 ਸੀਜ਼ਨ ਨੂੰ ਅਣਮਿੱਥੇ ਸਮੇਂ ਲਈ ਸਸਪੈਂਡ ਕਰ ਦਿੱਤਾ ਹੈ। ਇਹ ਫੈਸਲਾ ਖਿਡਾਰੀਆਂ ਵੱਲੋਂ ਕੀਤੇ ਗਏ ਜ਼ਬਰਦਸਤ ਵਿਰੋਧ ਅਤੇ ਬਾਈਕਾਟ ਤੋਂ ਬਾਅਦ ਲਿਆ ਗਿਆ ਹੈ, ਜਿਸ ਕਾਰਨ ਲੀਗ ਦੀਆਂ ਸਾਰੀਆਂ ਗਤੀਵਿਧੀਆਂ ਪੂਰੀ ਤਰ੍ਹਾਂ ਠੱਪ ਹੋ ਗਈਆਂ ਹਨ।
ਕਿਉਂ ਭੜਕੇ ਖਿਡਾਰੀ?
ਸਰੋਤਾਂ ਅਨੁਸਾਰ ਇਸ ਪੂਰੇ ਵਿਵਾਦ ਦੀ ਜੜ੍ਹ ਬੀ.ਸੀ.ਬੀ. ਦੀ ਵਿੱਤ ਕਮੇਟੀ ਦੇ ਚੇਅਰਮੈਨ ਨਜਮੁਲ ਇਸਲਾਮ ਦਾ ਇੱਕ ਵਿਵਾਦਿਤ ਬਿਆਨ ਹੈ। ਨਜਮੁਲ ਨੇ ਹਾਲ ਹੀ ਵਿੱਚ ਕਿਹਾ ਸੀ ਕਿ ਜੇਕਰ ਬੰਗਲਾਦੇਸ਼ ਦੀ ਟੀਮ ਭਾਰਤ ਵਿੱਚ ਹੋਣ ਵਾਲੇ ਆਈ.ਸੀ.ਸੀ. ਟੀ-20 ਵਿਸ਼ਵ ਕੱਪ 2026 ਵਿੱਚ ਹਿੱਸਾ ਨਹੀਂ ਲੈਂਦੀ, ਤਾਂ ਬੋਰਡ ਨੂੰ ਕੋਈ ਆਰਥਿਕ ਨੁਕਸਾਨ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਨੁਕਸਾਨ ਸਿਰਫ ਖਿਡਾਰੀਆਂ ਦਾ ਹੋਵੇਗਾ ਕਿਉਂਕਿ ਉਨ੍ਹਾਂ ਨੂੰ ਮੈਚ ਫੀਸ ਨਹੀਂ ਮਿਲੇਗੀ। ਉਨ੍ਹਾਂ ਨੇ ਖਿਡਾਰੀਆਂ ਨੂੰ ਮੁਆਵਜ਼ਾ ਦੇਣ 'ਤੇ ਵੀ ਸਖ਼ਤ ਟਿੱਪਣੀ ਕਰਦਿਆਂ ਕਿਹਾ ਸੀ ਕਿ ਬੋਰਡ ਤੋਂ ਬਿਨਾਂ ਖਿਡਾਰੀਆਂ ਦਾ ਗੁਜ਼ਾਰਾ ਮੁਸ਼ਕਲ ਹੋ ਜਾਵੇਗਾ।
ਮੈਦਾਨ 'ਤੇ ਨਹੀਂ ਉਤਰੇ ਖਿਡਾਰੀ, ਮੈਚ ਹੋਏ ਰੱਦ
ਨਜਮੁਲ ਇਸਲਾਮ ਦੇ ਇਸ ਬਿਆਨ ਤੋਂ ਖਫ਼ਾ ਹੋ ਕੇ ਕ੍ਰਿਕਟਰਜ਼ ਵੈਲਫੇਅਰ ਐਸੋਸੀਏਸ਼ਨ ਆਫ ਬੰਗਲਾਦੇਸ਼ (CWAB) ਨੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਦਿੱਤੀ। 15 ਜਨਵਰੀ 2026 ਨੂੰ ਚਟਗਾਂਵ ਰਾਇਲਜ਼ ਬਨਾਮ ਨੋਆਖਲੀ ਐਕਸਪ੍ਰੈਸ ਦੇ ਮੈਚ ਦੌਰਾਨ ਦੋਵਾਂ ਟੀਮਾਂ ਦੇ ਖਿਡਾਰੀ ਸਟੇਡੀਅਮ ਨਹੀਂ ਪਹੁੰਚੇ, ਜਿਸ ਕਾਰਨ ਮੈਚ ਰੱਦ ਕਰਨਾ ਪਿਆ। ਹਾਲਾਂਕਿ ਬੋਰਡ ਨੇ ਨਜਮੁਲ ਇਸਲਾਮ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ, ਪਰ CWAB ਦੇ ਪ੍ਰਧਾਨ ਮੁਹੰਮਦ ਮਿਥੁਨ ਨੇ ਸਾਫ਼ ਕਰ ਦਿੱਤਾ ਹੈ ਕਿ ਜਦੋਂ ਤੱਕ ਲਿਖਤੀ ਗਰੰਟੀ ਨਹੀਂ ਮਿਲਦੀ, ਖਿਡਾਰੀ ਮੈਦਾਨ 'ਤੇ ਨਹੀਂ ਉਤਰਨਗੇ।
ਲੀਗ ਦਾ ਭਵਿੱਖ ਖ਼ਤਰੇ 'ਚ
ਦੱਸਣਯੋਗ ਹੈ ਕਿ ਇਸ ਸੀਜ਼ਨ ਵਿੱਚ ਕੁੱਲ 34 ਮੈਚ ਖੇਡੇ ਜਾਣੇ ਸਨ, ਜਿਨ੍ਹਾਂ ਵਿੱਚੋਂ ਹੁਣ ਤੱਕ ਸਿਰਫ਼ 24 ਮੈਚ ਹੀ ਪੂਰੇ ਹੋ ਸਕੇ ਹਨ। ਲੀਗ ਦਾ ਫਾਈਨਲ 23 ਜਨਵਰੀ ਨੂੰ ਹੋਣਾ ਤੈਅ ਸੀ, ਪਰ ਮੌਜੂਦਾ ਵਿਵਾਦ ਕਾਰਨ ਇਹ ਦੱਸਣਾ ਮੁਸ਼ਕਲ ਹੈ ਕਿ ਲੀਗ ਦੁਬਾਰਾ ਕਦੋਂ ਸ਼ੁਰੂ ਹੋਵੇਗੀ। ਜੇਕਰ ਲੀਗ ਦੁਬਾਰਾ ਸ਼ੁਰੂ ਹੁੰਦੀ ਹੈ, ਤਾਂ ਰੱਦ ਕੀਤੇ ਗਏ ਮੈਚ ਮੁੜ ਕਰਵਾਏ ਜਾ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
NIC ਵੱਲੋਂ 15 ਕੋਰਸ ਅਸਥਾਈ ਤੌਰ ’ਤੇ ਬੰਦ ਕੀਤੇ ਜਾਣ ਦੀ ਚਰਚਾ, ਵਿਦਿਆਰਥੀਆਂ 'ਚ ਨਿਰਾਸ਼ਾ
NEXT STORY