ਗੁਰਦਾਸਪੁਰ/ਪਾਕਿਸਤਾਨ (ਵਿਨੋਦ) - ਪਾਕਿਸਤਾਨ ਦੇ ਗ਼ਰੀਬੀ ਪ੍ਰਭਾਵਿਤ ਰੇਗਿਸਤਾਨ ਜ਼ਿਲੇ ਥਾਰਪਾਰਕਰ ਦੇ ਰਾਦਾਕੋ ਪਿੰਡ ਵਿਚ ਆਪਣੇ ਖੇਤਾਂ ਵਿਚ ਜਾ ਰਹੇ ਕਿਸਾਨਾਂ ਨੇ ਉਸ ਸਮੇਂ ਇਕ ਖੌਫਨਾਕ ਦ੍ਰਿਸ਼ ਦੇਖਿਆ ਜਦੋਂ ਉਨ੍ਹਾਂ ਨੂੰ ਇਕ ਦਰੱਖਤ ਨਾਲ ਲਟਕੀਆਂ ਦੋ ਹਿੰਦੂ ਭੈਣਾਂ ਦੀਆਂ ਲਾਸ਼ਾਂ ਮਿਲੀਆਂ।
ਸਰਹੱਦ ਪਾਰਲੇ ਸੂਤਰਾਂ ਅਨੁਸਾਰ 18 ਸਾਲਾ ਨੀਲਨ ਕੋਹਲੀ ਤੇ 16 ਸਾਲਾ ਮਾਰਵਾਨ ਕੋਹਲੀ ਦੇ ਪਰਿਵਾਰਾਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਕੁੜੀਆਂ ਨੇ ਇਕੱਠੇ ਕਿਉਂ ਖੁਦਕੁਸ਼ੀ ਕੀਤੀ। ਪਰਿਵਾਰਕ ਮੈਂਬਰਾਂ ਅਨੁਸਾਰ ਦੋਵਾਂ ਲੜਕੀਆਂ ਦੀ ਮੰਗਣੀ ਹੋ ਚੁੱਕੀ ਸੀ ਅਤੇ ਸਤੰਬਰ ਮਹੀਨੇ ਵਿਆਹ ਸੀ।
ਪੁਲਸ ਅਨੁਸਾਰ ਲੜਕੀਆਂ ਦੇਰ ਰਾਤ ਘਰੋਂ ਨਿਕਲੀਆਂ ਸਨ ਤੇ ਅੱਜ ਸਵੇਰੇ ਉਨ੍ਹਾਂ ਦੀਆਂ ਲਾਸ਼ਾਂ ਦਰੱਖਤ ਨਾਲ ਲਟਕੀਆਂ ਮਿਲੀਆਂ। ਉਸ ਰਾਤ ਲੜਕੀਆਂ ਦੇ ਪਿਤਾ ਘਰ ਨਹੀਂ ਸਨ ਪਰ ਉਨ੍ਹਾਂ ਦੀ ਮਾਂ ਮੌਜੂਦ ਸੀ ਤੇ ਮਾਂ ਨੇ ਪੁਲਸ ਨੂੰ ਖੁਦਕੁਸ਼ੀ ਦਾ ਕਾਰਨ ਨਹੀਂ ਦੱਸਿਆ।
ਇਸੇ ਪਿੰਡ ਦੇ ਕੁਝ ਲੋਕਾਂ ਨੇ ਦੱਸਿਆ ਕਿ ਮਕਾਨ ਮਾਲਕ ਦੇ ਲੜਕੇ ਦੋਵੇਂ ਭੈਣਾਂ ਨੂੰ ਆਪਣੇ ਘਰ ਕੰਮ ਕਰਨ ਲਈ ਬੁਲਾ ਰਹੇ ਸਨ ਪਰ ਪਰਿਵਾਰ ਇਸ ਲਈ ਤਿਆਰ ਨਹੀਂ ਸੀ।
ਹਮਾਸ ਮੁਖੀ ਦੀ ਹੱਤਿਆ 'ਤੇ ਪਾਕਿਸਤਾਨ ਨੇ ਰਾਸ਼ਟਰੀ ਸੋਗ ਦਾ ਕੀਤਾ ਐਲਾਨ
NEXT STORY