ਫਰਿਜ਼ਨੋ (ਗੁਰਿੰਦਰਜੀਤ) - ਹਿਊਸਟਨ ਦੀ ਇਕ ਔਰਤ ਜੋ ਤਕਰੀਬਨ 3 ਹਫ਼ਤੇ ਪਹਿਲਾਂ ਲਾਪਤਾ ਹੋ ਗਈ ਸੀ, ਮੰਗਲਵਾਰ ਸੰਭਾਵਿਤ ਤੌਰ 'ਤੇ ਮ੍ਰਿਤਕ ਪਾਈ ਗਈ ਹੈ। 40 ਸਾਲਾਂ ਦੀ ਏਰਿਕਾ ਹਰਨਾਡੇਜ਼ 18 ਅਪ੍ਰੈਲ ਦੀ ਸਵੇਰ ਤੋਂ ਲਾਪਤਾ ਹੈ। ਪੁਲਸ ਨੂੰ ਉਸ ਦੀ ਕਾਰ ਮੰਗਲਵਾਰ ਪਰਲਲੈਂਡ, ਟੈੱਕਸਾਸ ਦੇ ਇਕ ਤਲਾਬ ਦੇ 'ਚੋਂ ਮਿਲੀ, ਜਿਸ ਦੇ ਅੰਦਰ ਇਕ ਲਾਸ਼ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਉਹ ਹਰਨਾਡੇਜ਼ ਦੀ ਭਾਲ ਨੂੰ ਖਤਮ ਕਰਨ ਤੋਂ ਪਹਿਲਾਂ ਇਸ ਲਾਸ਼ ਦੀ ਪਛਾਣ ਲਈ ਪੁਸ਼ਟੀ ਦੀ ਉਡੀਕ ਕਰ ਰਹੇ ਹਨ। ਏਰਿਕਾ ਜੋ ਕਿ 3 ਬੱਚਿਆਂ ਦੀ ਮਾਂ ਹੈ, ਨੂੰ ਅਖੀਰਲੀ ਵਾਰ 18 ਅਪ੍ਰੈਲ ਸਵੇਰੇ 2:45 ਵਜੇ ਆਪਣੇ ਦੋਸਤ ਦੇ ਘਰੋਂ ਐੱਸ. ਯੂ. ਵੀ. ਚਲਾਉਂਦੇ ਦੇਖਿਆ ਗਿਆ ਸੀ। ਇਸ ਦੌਰਾਨ ਇਕ ਦੋਸਤ ਨੇ ਉਸ ਨੂੰ ਸਵੇਰੇ 3:04 ਵਜੇ ਇਕ ਮੈਸੇਜ ਭੇਜਿਆ ਸੀ, ਅਤੇ ਹਰਨਾਡੇਜ ਨੇ ਜਵਾਬ ਦਿੰਦਿਆਂ ਕਿਹਾ ਕਿ ਉਹ 5 ਮਿੰਟਾਂ ਵਿਚ ਘਰ ਆ ਜਾਵੇਗੀ। ਅਧਿਕਾਰੀਆਂ ਮੁਤਾਬਕ ਦੱਖਣੀ ਹਿਊਸਟਨ ਦੇ ਉਪਨਗਰ ਵਿਚ ਛੱਪੜ ਵਿਚ ਡੁੱਬਣ ਤੋਂ ਪਹਿਲਾਂ ਹਰਨਾਡੇਜ਼ ਦੀ ਕਾਰ ਹਾਦਸੇ ਦਾ ਸ਼ਿਕਾਰ ਹੋਈ ਹੈ ਅਤੇ ਸਬੂਤਾਂ ਦੇ ਅਧਾਰ 'ਤੇ ਕਾਰ ਲੱਗਭਗ 3 ਹਫਤਿਆਂ ਤੋਂ ਹੀ ਪਾਣੀ ਵਿਚ ਸੀ। ਇਸ ਤੋਂ ਇਲਾਵਾ ਪੁਲਸ ਨੇ ਕਿਹਾ ਕਿ ਲਾਸ਼ ਤੋਂ ਇਲਾਵਾ ਕਾਰ ਵਿਚ ਕੁੱਝ ਹੋਰ ਸ਼ੱਕੀ ਨਹੀਂ ਮਿਲਿਆ ਜਦਕਿ ਇਸ ਮਾਮਲੇ ਦੀ ਜਾਂਚ ਜਾਰੀ ਹੈ।
ਕੋਰੋਨਾ 'ਤੇ ਕੰਟਰੋਲ ਕਰਨ ਲਈ ਭਾਰਤ ਨਾਲ ਮਿਲ ਕੇ ਕੰਮ ਕਰ ਰਿਹੈ ਅਮਰੀਕਾ
NEXT STORY