ਓਟਾਵਾ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਸਲਾ ਕੀਤਾ ਹੈ ਕਿ ਅਮਰੀਕਾ ਪੈਰਿਸ ਸਮਝੌਤੇ ਤੋਂ ਵੱਖਰਾ ਹੋ ਰਿਹਾ ਹੈ। ਇਸ ਫੈਸਲੇ ਕਾਰਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਰਪ ਨੂੰ ਫੋਨ ਕਰਕੇ ਉਨ੍ਹਾਂ ਦੇ ਫੈਸਲੇ 'ਤੇ ਨਿਰਾਸ਼ਾ ਪ੍ਰਗਟ ਕੀਤੀ ਹੈ। ਉਨ੍ਹਾਂ ਦੀ ਗੱਲ-ਬਾਤ ਮੁਤਾਬਕ ਟਰੂਡੋ ਨੇ ਜਲਵਾਯੂ ਪਰਿਵਰਤਨ ਦੀ ਸਮੱਸਿਆ ਦਾ ਹੱਲ ਕੱਢਣ ਲਈ ਕੌਮਾਂਤਰੀ ਸਾਂਝੇਦਾਰੀ ਨਾਲ ਕੰਮ ਕਰਨ ਦੀ ਆਪਣੀ ਇੱਛਾ ਤੋਂ ਵੀ ਜਾਣੂ ਕਰਵਾਇਆ।
ਵੀਰਵਾਰ ਨੂੰ ਜਾਰੀ ਇਕ ਬਿਆਨ 'ਚ ਟਰੂਡੋ ਨੇ ਕਿਹਾ ਕਿ ਅਮਰੀਕਾ ਦਾ ਫੈਸਲਾ ਦਿਲ ਤੋੜਨ ਵਾਲਾ ਹੈ ਪਰ ਉਹ ਜਲਵਾਯੂ ਪਰਿਵਰਤਨ ਦਾ ਮੁਕਾਬਲਾ ਕਰਨ ਲਈ ਦੁਨੀਆ ਭਰ 'ਚ ਤੇਜ਼ ਹੁੰਦੀਆਂ ਕੋਸ਼ਿਸ਼ਾਂ ਅਤੇ ਆਰਥਿਕ ਵਿਕਾਸ ਲਈ ਪ੍ਰੇਰਿਤ ਹੁੰਦੇ ਰਹਿਣਗੇ। ਟਰੰਪ ਨੇ ਇਸ ਤੋਂ ਪਹਿਲਾਂ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ 'ਚ ਇਕ ਸੰਵਾਦਦਾਤਾ ਸੰਮੇਲਨ 'ਚ ਪੈਰਿਸ ਸਮਝੌਤੇ ਤੋਂ ਅਮਰੀਕਾ ਦੇ ਬਾਹਰ ਹੋਣ ਦਾ ਐਲਾਨ ਕੀਤਾ ਸੀ । ਉਨ੍ਹਾਂ ਕਿਹਾ ਕਿ ਉਹ ਜਲਵਾਯੂ ਪਰਿਵਰਤਨ 'ਤੇ ਇਕ ਨਵੇਂ ਸਮਝੌਤੇ 'ਤੇ ਫਿਰ ਤੋਂ ਗੱਲਬਾਤ ਕਰਨਗੇ ਜੋ ਅਮਰੀਕਾ ਦੇ ਹਿੱਤਾਂ ਦੇ ਅਨੁਕੂਲ ਹੋਵੇ।
ਸਿਰ 'ਤੇ ਪਈ ਅਜਿਹੀ ਮੁਸੀਬਤ ਕਿ ਵਾਲ-ਵਾਲ ਬਚੀ ਜਾਨ, ਪੜ੍ਹ ਕੇ ਨਹੀਂ ਕਰ ਸਕੋਗੇ ਯਕੀਨ
NEXT STORY